“ਭਗਤ ਰਵਿਦਾਸ ਜੀ”

ਸ਼ੀਲੂ

(ਸਮਾਜ ਵੀਕਲੀ)

ਭਗਤ ਰਵਿਦਾਸ ਜੀ ਦਾ ਜਨਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਕਾਫੀ ਸਾਲ ਪਹਿਲਾਂ ਹੋਇਆ ਦੱਸਿਆ ਜਾਂਦਾ ਹੈ। ਉਸ ਸਮੇਂ ਦੀ ਬ੍ਰਾਹਮਣ ਜਾਤੀ ਨੇ ਆਪਣੀ ਚਲਾਕੀ ਨਾਲ ਸ਼ੂਦਰ ਜਾਤ ਦੇ ਲੋਕਾਂ ਨੂੰ ਹਰ ਪਖੋਂ ਦਬਾ ਕੇ ਰੱਖਿਆ ਸੀ। ਸਮੇਂ ਦੀਆਂ ਸਰਕਾਰਾਂ ਵੀ ਉੱਚੀ ਜਾਤ ਦੇ ਹੁਕਮ ਅਨੁਸਾਰ ਚਲਿਆ ਕਰਦੀਆਂ ਸਨ। ਜਾਤ-ਪਾਤ ਅਤੇ ਛੂਤ-ਛਾਤ ਦਾ ਬੋਲਬਾਲਾ ਸੀ।

ਭਗਤ ਰਵਿਦਾਸ ਜੀ ਦਾ ਜਨਮ ਅਸਥਾਨ ਕਾਸ਼ੀ ਦੇ ਨੇੜੇ ਸੀ। ਆਪ ਨੇ ਮਾਤਾ ਕਲਸਾਂ ਦੀ ਕੁੱਖੋਂ ਜਨਮ ਲਿਆ ਆਪ ਦੇ ਪਿਤਾ ਦਾ ਨਾਂ ਸ੍ਰੀ ਰਘੂਨਾਥ ਸੀ। ਖੋਜਕਾਰਾਂ ਨੇ ਉਨ੍ਹਾਂ ਦੇ ਮਾਤਾ ਪਿਤਾ ਦੇ ਨਾਮ ਹੋਰ ਨਾਮ ਵੀ ਦਰਸਾਏ ਹਨ। ਆਪ ਜੀ ਦੇ ਪਿਤਾ ਜੀ ਚਮੜੇ ਦਾ ਵਪਾਰ ਕਰਦੇ ਸਨ ਘਰ ਦੀ ਹਾਲਤ ਚੰਗੀ ਸੀ।

ਬਚਪਨ ਵਿੱਚ ਭਗਤ ਰਵਿਦਾਸ ਜੀ ਹੋਰ ਬਾਲਕਾਂ ਨਾਲੋਂ ਅਲੱਗ ਹੀ ਬੈਠਿਆ ਕਰਦੇ ਸਨ ਅਤੇ ਸਮਾਧੀ ਲਾਈ ਰੱਖਦੇ ਸਨ ਕਿਉਂਕਿ ਬਚਪਨ ਤੋਂ ਹੀ ਆਪ ਜੀ ਦਾ ਸੁਭਾਅ ਸਾਧੂ ਸੰਤਾਂ ਵਾਲਾ ਸੀ। ਪ੍ਰੰਤੂ ਈਰਖਾਲੂ ਬ੍ਰਾਹਮਣ ਆਪ ਦੀ ਨਿੰਦਿਆ ਕਰਦੇ ਨਹੀਂ ਸਨ ਥੱਕਦੇ ਉਹ ਆਪ ਜੀ ਦੀ ਨੀਵੀਂ ਜਾਤ ਦਾ ਮਜ਼ਾਕ ਉਡਾਉਂਦੇ ਅਤੇ ਉਨ੍ਹਾਂ ਨਾਲ ਭੇਦਭਾਵ ਕਰਦੇ ਸਨ।
ਭਗਤ ਰਵਿਦਾਸ ਜੀ ਨੇ ਪਰਮਾਤਮਾ ਨੂੰ ਕਿਹਾ
” ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ।।
ਕਨਕ ਕਟਿਕ ਜਲ ਤਰੰਗ ਜੈਸਾ।।

ਭਾਵ ਕਿ ਹੇ ਪ੍ਰਭੂ ਜੇ ਤੂੰ ਪਵਿੱਤਰ ਹੈ ਤਾਂ ਮੈਂ ਵੀ ਤੇਰਾ ਨਾਮ ਜਪ ਕੇ ਪਵਿੱਤਰ ਹੋ ਰਿਹਾ ਹਾਂ ਫਿਰ ਤੇਰੇ ਅਤੇ ਮੇਰੇ ਵਿਚ ਫਰਕ ਕਿਉਂ?

ਭਗਤ ਰਵਿਦਾਸ ਜੀ ਨੇ ਆਪਣੇ ਸ਼ਬਦਾਂ ਰਾਹੀਂ ਮਨੁੱਖਤਾ ਨੂੰ ਸੰਦੇਸ਼ ਦਿੰਦਿਆਂ ਆਖਿਆ ਕਿ ਮੈਂ ਜਾਤੀ ਦਾ ਚਮਾਰ ਸੰਸਾਰ ਦੇ ਲੋਕਾਂ ਨੂੰ ਪੁਕਾਰ ਪੁਕਾਰ ਕੇ ਕਹਿੰਦਾ ਹਾਂ ਕਿ ਸੰਸਾਰ ਦਾ ਇਹ ਰੰਗ ਕਸੁੰਭੇ ਦੇ ਫੁੱਲ ਵਾਂਗ ਹੈ ਜਦਕਿ ਪ੍ਰਭੂ ਦੇ ਨਾਮ ਦਾ ਪੱਕਾ ਰੰਗ ਜੇ ਕਦੇ ਨਹੀਂ ਉਤਰੇਗਾ।
ਆਪਣੀਆਂ ਸਿੱਖਿਆਵਾਂ ਰਾਹੀਂ ਭਗਤ ਰਵਿਦਾਸ ਜੀ ਆਖਦੇ ਹਨ ਕਿ ਇਹ ਸੰਸਾਰ ਬੇ ਸਮਝ ਹੈ ਜੋ ਨਿੱਕੇ-ਨਿੱਕੇ ਸੁੱਖਾਂ ਨੂੰ ਮਹਾਨ ਸਮਝੀ ਬੈਠਾ ਹੈ ।ਜੋ ਪ੍ਰਭੂ ਭਗਤੀ ਨੂੰ ਦਿਲੋਂ ਵਿਸਾਰੀ ਰੱਖਦਾ ਹੈ। ਸੱਚੇ ਨਾਮ ਨੇ ਹੀ ਇਸ ਨੂੰ ਜਨਮ ਮਰਨ ਦੇ ਚਕਰਾਂ ਤੋਂ ਛੁਟਕਾਰਾ ਦਿਵਾਉਣਾ ਹੈ। ਸਤਿਗੁਰ ਦੇ ਅੰਦਰ ਮੁਕਤੀ ਪ੍ਰਾਪਤ ਹੁੰਦੀ ਹੈ ਜਦੋਂ ਤੱਕ ਮਨ ਵਿਚੋਂ ਹੰਕਾਰ ਨਹੀਂ ਮਿਟ ਜਾਂਦਾ ਉਨ੍ਹਾਂ ਚਿਰ ਮੁਕਤੀ ਪ੍ਰਾਪਤ ਹੋਣ ਦਾ ਸਾਧਨ ਨਹੀਂ ਮਿਲਦਾ ।

ਤੀਰਥ-ਅਸਥਾਨ ਤੇ ਇਸ਼ਨਾਨ ਕਰਨ ਨਾਲ ਮੁਕਤੀ ਪ੍ਰਾਪਤ ਨਹੀਂ ਹੁੰਦੀ। ਜਿਵੇਂ ਸੂਰਜ ਚੜ੍ਹਨ ਨਾਲ ਹਨੇਰਾ ਖਤਮ ਹੋ ਜਾਂਦਾ ਹੈ ,ਪਾਰਸ ਛੂਹਣ ਨਾਲ ਲੋਹਾ ਸੋਨਾ ਬਣ ਜਾਂਦਾ ਹੈ ਇਸੇ ਤਰ੍ਹਾਂ ਭਗਤੀ ਰੂਪੀ ਪਾਰਸ ਨਾਲ ਮਨੁੱਖ ਵੀ ਸੋਨਾ ਬਣ ਜਾਂਦਾ ਹੈ।

ਇਸ ਪ੍ਰਕਾਰ ਰਵਿਦਾਸ ਜੀ ਨੇ ਸਮੁੱਚੀ ਮਨੁੱਖਤਾ ਨੂੰ ਪ੍ਰਭੂ ਪ੍ਰੇਮ ਭਗਤੀ ਤੋਂ ਇਲਾਵਾ ਬ੍ਰਾਹਮਣਵਾਦ ਦੇ ਕਰਮ ਕਾਂਡਾਂ ਬਾਰੇ ਆਪਣੇ ਸ਼ਬਦਾਂ ਰਾਹੀਂ ਊਚ -ਨੀਚ, ਰੰਗ, ਨਸਲ ਆਦਿ ਦੇ ਭੇਦਾਂ ਤੋਂ ਉੱਪਰ ਉੱਠ ਕੇ ਪਰਮਾਤਮਾ ਦੀ ਭਗਤੀ ਕਰਨ ਦਾ ਸੰਦੇਸ਼ ਦਿੱਤਾ।

ਸ਼ੀਲੂ
ਜਮਾਤ ਦਸਵੀਂ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੰਬੜਾਂ (ਲੁਧਿਆਣਾ)
ਸੰਪਰਕ 94646-01001

 

Previous article‌ ‘ਪੱਥਰੀ ਤਾਰੀਆਂ ਲਾਊ’
Next articleਹਿੰਡਨਬਰਗ