(ਸਮਾਜ ਵੀਕਲੀ)
‘ਧੰਨਾ’ ਜੀ ਨੇ ਨਾ ਕਿਸੇ ‘ਠਾਕਰ’ ਦੀ ਕਰੀ ਪੂਜਾ,
ਨਾ ਕਿਸੇ ‘ਠਾਕਰ’ ਨੂੰ ਦੁੱਧ ਪਿਲਾਇਆ ਸੰਗਤੇ।
ਮਿਹਨਤ ਕੀਤੀ ਖੇਤਾਂ ਵਿਚ ਆਪ ਜਾਕੇ,
ਕਿਸੇ ਵੀ ‘ਠਾਕਰ’ ਨਾ ਹਲ ਚਲਾਇਆ ਸੰਗਤੇ।
ਪੰਜਵੇਂ ਪਾਤਸ਼ਾਹ ਨੇ ਗੱਲ ਸਪੱਸ਼ਟ ਕੀਤੀ,
ਨਾ ਰੱਬ ਪੱਥਰਾਂ ਵਿਚੋਂ ਪਾਇਆ ਸੰਗਤੇ।
ਵੇਖ ਭਗਤ ‘ਨਾਮਦੇਵ,ਕਬੀਰ,ਰਵਿਦਾਸ,ਸੈਣ ਤਾਈਂ,
‘ਧੰਨਾ’ ਭਗਤ ਨੇ ਭਗਤੀ ਮਾਰਗ ਅਪਣਾਇਆ ਸੰਗਤੇ।
ਮੇਜਰ ‘ਬਾਣੀ’ ਪੜੋ ਸੁਣੋ ਵਿਚਾਰੋ ਤੁਸੀਂ,
ਪੰਜਵੇਂ ਪਾਤਸ਼ਾਹ ਨੇ ਜੋ ਸਮਝਾਇਆ ਸੰਗਤੇ।
ਮੇਜਰ ਸਿੰਘ ਬੁਢਲਾਡਾ
94176 42327
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly