HOME ਭੜੀਮਾਨਸਾ ਵਿਖ਼ੇ ਬਾਬਾ ਸਾਹਿਬ ਦਾ ਜਨਮ ਦਿਹਾੜਾ ਮਨਾਇਆ ਗਿਆ

ਭੜੀਮਾਨਸਾ ਵਿਖ਼ੇ ਬਾਬਾ ਸਾਹਿਬ ਦਾ ਜਨਮ ਦਿਹਾੜਾ ਮਨਾਇਆ ਗਿਆ

3

(ਬਾਬਾ ਸਾਹਿਬ ਸਮਾਜ ਦੇ ਦੱਬੇ ਕੁਚਲੇ ਵਰਗਾਂ ਦੀ ਉਚ ਜਾਤੀਆਂ ਨਾਲ ਸਮਾਜਿਕ ਬਰਾਬਰਤਾ ਕਾਇਮ ਕਰਨਾ ਚਾਹੁੰਦੇ ਸਨ : ਰੂਬਲ ਨਾਰੀਕੇ)

ਅਮਰਗੜ੍ਹ   (ਸਮਾਜ ਵੀਕਲੀ)   (ਕੁਲਵੰਤ ਸਿੰਘ ਮੁਹਾਲੀ) ਨੇੜਲੇ ਪਿੰਡ ਭੜੀ ਮਾਨਸਾ ਵਿਖ਼ੇ ਭਾਰਤੀ ਸੰਵਿਧਾਨ ਦੇ ਰਚਾਇਤ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ 135ਵੇਂ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਹਲਕਾ ਅਮਰਗੜ੍ਹ ਦੇ ਸੀਨੀਅਰ ਯੂਥ ਕਾਂਗਰਸੀ ਆਗੂ ਸ ਪ੍ਰੀਤਪਾਲ ਸਿੰਘ ਰੂਬਲ ਨਾਰੀਕੇ ਵਿਸ਼ੇਸ ਤੌਰ ਤੇ ਪਹੁੰਚੇ।ਇਸ ਮੌਕੇ ਉਨ੍ਹਾਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੂੰ ਸ਼ਰਧਾ ਸਨਮਾਨ ਭੇਂਟ ਕੀਤਾ ਅਤੇ ਸਮੂਹ ਪਿੰਡ ਵਾਸੀਆਂ ਨੂੰ ਬਾਬਾ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ।ਇਸ ਮੌਕੇ ਸ੍ਰੀ ਰੂਬਲ ਨਾਰੀਕੇ ਨੇ ਬਾਬਾ ਸਾਹਿਬ ਦੇ ਜੀਵਨ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਮੁਹਈਆ ਕਰਵਾਉਂਦਿਆਂ, ਬਾਬਾ ਸਾਹਿਬ ਜੀ ਵੱਲੋਂ ਆਪਣੇ ਜੀਵਨ ਕਾਲ ਦੌਰਾਨ ਸਮਾਜ ਦੇ ਦੱਬੇ ਕੁਚਲੇ ਲੋਕਾਂ ਨੂੰ ਸਮਾਜ ਵਿੱਚ ਬਰਾਬਰਤਾ ਦਾ ਹੱਕ ਦਿਵਾਉਣ ਲਈ ਕੀਤੇ ਸੰਘਰਸ਼ ਵਾਰੇ ਨੂੰ ਜਾਗਰੂਕ ਕੀਤਾ। ਸ ਰੂਬਲ ਨਾਰੀਕੇ ਨੇ ਅੱਗੇ ਆਖਿਆ ਕਿ ਬਾਬਾ ਸਾਹਿਬ ਦੀ ਜੀਵਨਸ਼ੈਲੀ ਤੋਂ ਲੋਕਾਂ ਨੂੰ ਆਪਣੇ ਹੱਕਾਂ ਵਾਸਤੇ ਲੜਨ ਦੀ ਸਿੱਖਿਆ ਮਿਲਦੀ ਹੈ।ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਜੀ ਸਾਨੂੰ ਆਪਣੇ ਜੀਵਨ ਕਾਲ ਦੌਰਾਨ ਤਿੰਨ ਗੱਲਾਂ ” ਪੜ੍ਹੋ-ਜੁੜੋ ਤੇ ਸੰਘਰਸ਼ ਕਰੋ ” ਉੱਪਰ ਅਮਲ ਕਰਨ ਲਈ ਸੰਦੇਸ਼ ਦਿੱਤਾ, ਇਸ ਲਈ ਸਾਨੂੰ ਆਪਣੇ ਬੱਚਿਆਂ ਨੂੰ ਹਰ ਹਾਲਤ ਵਿੱਚ ਪੜ੍ਹਾਈ ਕਰਨ ਲਈ ਪ੍ਰੇਰਿਤ ਕਰਕੇ ਉਨ੍ਹਾਂ ਨੂੰ ਸਕੂਲਾਂ-ਕਾਲਜਾਂ ਵੱਲ ਨੂੰ ਭੇਜੋ ਤਾਂ ਕਿ ਉਹ ਪੜ੍ਹਾਈ ਕਰਕੇ ਬਾਬਾ ਸਾਹਿਬ ਜੀ ਵੱਲੋਂ ਲਏ ਸਮਾਜਿਕ ਬਰਾਬਰਤਾ ਦੇ ਸੁਪਨੇ ਸਾਕਾਰ ਕਰ ਸਕਣ।ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਜਿਤਨਾ ਪੜ੍ਹਿਆ ਲਿਖਿਆ ਵਿਅਕਤੀ ਪੂਰੀ ਦੁਨੀਆ ਵਿੱਚ ਕਿਧਰੇ ਨਹੀਂ ਮਿਲਦਾ।ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਪਰਿਸ਼ਦ ਮਾਲੇਰਕੋਟਲਾ ਦੇ ਮੈਂਬਰ ਸ ਨਿਰਮਲਜੀਤ ਸਿੰਘ ਢੀਂਡਸਾ, ਬਲਜਿੰਦਰ ਸਿੰਘ ਦੌਲਤਪੁਰ ਛੰਨਾ, ਜੋਰਾ ਸਿੰਘ ਗੀਗਾ ਮਾਜਰਾ ਤੇ ਜਸ਼ਨ ਚਪੜੋਦਾ ਆਦਿ ਹਾਜ਼ਰ ਸਨ।ਇਸ ਤੋਂ ਇਲਾਵਾ ਵੱਡੀ ਗਿਣਤੀ ਪਿੰਡ ਵਾਸੀ ਵੀ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਇੰਗਲੈਂਡ ਭਰ ਵਿੱਚ ਬੜੀ ਸਰਧਾ ਅਤੇ ਉਤਸਾਹ ਨਾਲ ਮਨਾਇਆ ਗਿਆ ਖਾਲਸਾ ਸਾਜਨਾ ਦਿਵਸ
Next articleਬਰਤਾਨੀਆ ਦੀ ਕੌਮੀ ਸੁਰੱਖਿਆ ਖਤਰੇ ਵਿੱਚ: – ਸਾਬਕਾ ਨਾਟੋ ਮੁਖੀ ਦੀ ਚੇਤਾਵਨੀ