HOME ‘ਭਾਬੋ ਨੀ ਇੱਕ ਜੋਗੀ ਆ ਗਿਆ’ ਵਾਲੇ ਗਾਇਕਾਂ ਨੇ ਸਰੀ ਚ ਲਗਾਈਆਂ...

‘ਭਾਬੋ ਨੀ ਇੱਕ ਜੋਗੀ ਆ ਗਿਆ’ ਵਾਲੇ ਗਾਇਕਾਂ ਨੇ ਸਰੀ ਚ ਲਗਾਈਆਂ ਰੌਣਕਾਂ

3

ਜਿਗਰੀ ਰਿਕਾਰਡਸ ਵੱਲੋਂ ਆਯੋਚਿਤ ਰੰਗਾ ਰੰਗ ਪ੍ਰੋਗਰਾਮ ਚ ਵੱਡੀ ਗਿਣਤੀ ਚ ਦਰਸ਼ਕਾਂ ਨੇ ਆਨੰਦ ਮਾਣਿਆ

ਵੈਨਕੂਵਰ  (ਸਮਾਜ ਵੀਕਲੀ)  (ਮਲਕੀਤ ਸਿੰਘ )-‘ਜਿਗਰੀ ਰਿਕਾਰਡਸ ‘ਵੱਲੋਂ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਅੱਜ ਸ਼ਾਮੀ ਸਰੀ ਦੇ ਬੈੱਲ ਪ੍ਰੋਫਾਰਮਿੰਗ ਆਰਟ ਸੈਂਟਰ ਚ ਕਰਵਾਏ ਗਏ ਫੋਕ ਟਰਬੀਨੇਟ ਰੰਗਾਰੰਗ ਪਰੋਗਰਾਮ ਦੌਰਾਨ ਵੱਡੀ ਗਿਣਤੀ ਚ ਪੁੱਜੇ ਦਰਸ਼ਕਾਂ ਨੇ ਆਨੰਦ ਮਾਣਿਆ ਇਸ ਮੌਕੇ ਤੇ ਪ੍ਰਸਿੱਧ ਪੰਜਾਬੀ ਗਾਇਕ ਅਰਸ਼ ਰਿਆਜ ,ਪਰਵੇਜ਼ ਗਿੱਲ ਅਤੇ ਜੱਸੜ ਵੱਲੋਂ ਲਗਾਈ ਗਈ ਆਪਣੇ ਚੋਣਵੇਂ ਗੀਤਾਂ ਦੀ ਛਹਿਬਰ ਨਾਲ ਦੇਰ ਰਾਤ ਤੀਕ ਸਮੁਚਾ ਮਾਹੌਲ ਰੌਣਕਮਈ ਬਣਿਆ ਰਿਹਾ ਮਲਵਈ ਲਹਿਜੇ ਚ ਸ਼ੁਰੂ ਕੀਤੀ ਗਈ ਇਸ ਪੇਸ਼ਕਾਰੀ ਦੌਰਾਨ ਇਨਾ ਗਾਇਕਾਂ ਵੱਲੋਂ ਆਪਣੇ ਪ੍ਰਸਿੱਧ ਗੀਤ ‘ਭਾਬੋ ਨੀ ਇੱਕ ਜੋਗੀਆ ਗਿਆ’ ਤੋ ਇਲਾਵਾ ਮਿੱਟੀ ,ਚੇਤਿਆਂ ਚ ਵੱਸਦਾ ਪੰਜਾਬ ਰੱਖਿਓ ,ਬਾਪੂ , ਛੱਲਾ , ਮੁੰਦਰੀ ਆਦਿ ਗੀਤਾਂ ਦੀ ਪੇਸ਼ਕਾਰੀ ਨਾਲ ਸੱਚਮੁੱਚ ਸਮੁੱਚਾ ਮਾਹੌਲ ਪੰਜਾਬ ਦੇ ਪੁਰਾਤਨ ਵਿਰਸੇ ਚ ਰੰਗਿਆ ਮਹਿਸੂਸ ਹੋਇਆ| ਇਸ ਦੌਰਾਨ ਗਾਇਕਾ ਰੁਪਿੰਦਰ ਮਾਨ ਵੱਲੋਂ ਗਾਇਕੀ ਪ੍ਰੋਗਰਾਮ ਦੌਰਾਨ ਕੀਤੀ ਸੰਗੀਤਕ ਸ਼ਮੂਲੀਅਤ ਵੀ ਸਲਾਹੁਉਣਯੋਗ ਸੀ ਮੰਚ ਸੰਚਾਲਕ ਦੀ ਜਿੰਮੇਵਾਰੀ ਉੱਘੇ ਰੇਡੀਓ ਹੋਸਟ ਦਵਿੰਦਰ ਬੈਨੀਪਲ ਵੱਲੋਂ ਬੜੇ ਹੀ ਵਧੀਆ ਅਤੇ ਦਿਲਕਸ਼ ਢੰਗ ਨਾਲ ਨਿਭਾਈ ਗਈ| ਇਸ ਮੌਕੇ ਤੇ ਹਾਜ਼ਰ ਹੋਰਨਾ ਸ਼ਖਸ਼ੀਅਤਾਂ ਚ ਐਮਪੀ ਸੁਖ ਧਾਲੀਵਾਲ ,ਐਮਐਲਏ ਮਨਦੀਪ ਸਿੰਘ, ਨਿਊ ਵੇਅ ਰੇਲਿੰਗ ਤੋਂ ਨਿਰਭੈ ਸਿੰਘ ਕੈਂਥ ,ਮਹੇਸ਼ ਇੰਦਰ ਸਿੰਘ ਮਾਂਗਟ ਅਤੇ ਜਰਨੈਲ ਸਿੰਘ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleSAMAJ WEEKLY = 08/07/2025
Next articleਐਬਸਫੋਰਡ ਚ ਸੱਭਿਆਚਾਰਕ ਮੇਲਾ 19 ਜੁਲਾਈ ਨੂੰ – ਤਿਆਰੀਆਂ ਮੁਕੰਮਲ