ਝੂਠੀਆਂ ਖਬਰਾਂ ਤੋਂ ਰਹੋ ਸੁਚੇਤ, ਅਸੀਂ ਬਿਲਕੁਲ ਠੀਕ – ਠਾਕ ਹਾਂ _ਸਰਬਜੀਤ ਸਿੰਘ ਧੂੰਦਾ

ਸਰਬਜੀਤ ਸਿੰਘ ਧੂੰਦਾ
ਸੋਸ਼ਲ ਮੀਡੀਆ ‘ਤੇ ਫ਼ੈਲਾਈ ਸੀ ਮੌਤ ਦੀ ਝੂਠੀ ਖ਼ਬਰ
ਫਰੀਦਕੋਟ/ਮੋਗਾ 19 ਜੁਲਾਈ (ਬੇਅੰਤ ਗਿੱਲ ਭਲੂਰ) ਪਿਛਲੇ ਦਿਨੀਂ ਸੋਸ਼ਲ ਮੀਡੀਆ ਉੱਪਰ ਸਿੱਖ ਪ੍ਰਚਾਰਕ ਭਾਈ ਸਰਬਜੀਤ ਸਿੰਘ ਧੂੰਦਾ ਹੋਰਾਂ ਦੀ ਮੌਤ ਦੀ ਝੂਠੀ ਖ਼ਬਰ ਫ਼ੈਲਾਈ ਗਈ ਸੀ। ਇਸ ਖ਼ਬਰ ਨੂੰ ਲੈ ਕੇ ਸਿੱਖ ਸੰਸਥਾਵਾਂ ਤੇ ਹੋਰ ਸਿੱਖ ਜਥੇਬੰਦੀਆਂ ਵੱਲੋਂ ਸ਼ਰਾਰਤੀ ਅਨਸਰਾਂ ਦੇ ਇਸ ਘਿਨਾਉਣੇ ਕੰਮ ਦੀ ਨਿਖੇਦੀ ਵੀ ਕੀਤੀ ਗਈ। ਅੱਜ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੰਦਿਆਂ ਭਾਈ ਸਰਬਜੀਤ ਸਿੰਘ ਧੂੰਦਾ ਹੋਰਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਉੱਪਰ ਉਨ੍ਹਾਂ ਦੀ ਮੌਤ ਦੀ ਝੂਠੀ ਖ਼ਬਰ ਫ਼ੈਲਾਈ ਗਈ, ਸਾਨੂੰ ਅਜਿਹੀਆਂ ਝੂਠੀਆਂ ਖਬਰਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਉਹ ਬਿਲਕੁਲ ਠੀਕ ਠਾਕ ਹਨ। ਭਾਈ ਸਰਬਜੀਤ ਸਿੰਘ ਧੂੰਦਾ ਨੇ ਕਿਹਾ ਕਿ ਇਸ ਝੂਠੀ ਖ਼ਬਰ ਨੂੰ ਕਈ ਜਾਣਿਆਂ ਵੱਲੋਂ ਵਾਇਰਲ ਵੀ ਕੀਤਾ ਗਿਆ। ਇਸ ਬਾਬਤ ਉਨ੍ਹਾਂ ਨੂੰ ਸੈਂਕੜੇ ਵੀਰਾਂ ਦੇ ਫੋਨ ਵੀ ਗਏ। ਅੱਗੇ ਤੋਂ ਅੱਗੇ ਸਾਡੇ ਦੋਸਤਾਂ ਮਿੱਤਰਾਂ ਕੋਲੋਂ ਵੀ ਬਹੁਤ ਸਾਰੇ ਲੋਕਾਂ ਨੇ ਪੁੱਛ ਗਿੱਛ ਕੀਤੀ। ਭਾਈ ਸਰਬਜੀਤ ਸਿੰਘ ਧੂੰਦਾ ਹੋਰਾਂ ਨੇ ਅਮਰੀਕਾ ਦੀ ਧਰਤੀ ਤੋਂ ਇਹ ਜਾਣਕਾਰੀ ਦਿੱਤੀ ਹੈ ਅਤੇ ਕਿਹਾ ਹੈ ਕਿ ਉਹ ਚੜ੍ਹਦੀ ਕਲਾ ਵਿਚ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਹਨਾਂ ਝੂਠੀਆਂ ਖਬਰਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਅਮਰੀਕਾ ਵਿਚ ਉਹ ਵੱਖ ਵੱਖ ਗੁਰਦੁਆਰਿਆਂ ਵਿੱਚ ਗੁਰਮਤਿ ਵਿਚਾਰਾਂ ਕਰ ਰਹੇ ਹਨ। ਸੋਸ਼ਲ ਮੀਡੀਆ ਰਾਹੀਂ ਦਿੱਤੀ ਗਈ ਇਹ ਜਾਣਕਾਰੀ ਲਗਾਤਾਰ ਵਾਇਰਲ ਹੋ ਰਹੀ ਹੈ ਅਤੇ ਝੂਠੀਆਂ ਖਬਰਾਂ ਫੈਲਾਉਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਲੋਕ ਲਾਹਨਤਾਂ ਪਾ ਰਹੇ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਮਿਸ਼ਨ ਹਰਿਆਲੀ ਤਹਿਤ ਪੌਦੇ ਲਗਾਏ
Next articleਹਰ ਸਾਲ ਦੀ ਤਰ੍ਹਾ ਐਤਕਾਂ ਵੀ ਸ਼ਰਧਾ ਤੇ ਉਤਸ਼ਾਹ ਨਾਲ  ਮਨਾਇਆ ਜਾਵੇਗਾ ਬਾਬਾ ਫਰੀਦ ਆਗਮਨ ਪੁਰਬ