ਸ਼ਹਿਦ ਖਾ ਕੇ ਉਦਾਸ ਰਹਿਣ ਨਾਲੋਂ ਕਾਲੀ ਮਿਰਚ ਖਾ ਕੇ ਖ਼ੁਸ਼ ਰਹਿਣਾ ਚੰਗਾ ਹੈ।

ਹਰਪ੍ਰੀਤ ਕੌਰ ਸੰਧੂ

(ਸਮਾਜ ਵੀਕਲੀ)

ਹਮੇਸ਼ਾ ਉਹ ਕੰਮ ਕਰਨਾ ਚਾਹੀਦਾ ਹੈ ਜੋ ਤੁਹਾਡੇ ਮਨ ਨੂੰ ਪਸੰਦ ਹੈ।ਇਹ ਮਾਇਨੇ ਨਹੀਂ ਰੱਖਦਾ ਕਿ ਦੂਸਰਿਆਂ ਨੂੰ ਕੀ ਪਸੰਦ ਹੈ।ਇਹ ਜ਼ਰੂਰੀ ਵੀ ਨਹੀਂ ਕਯੋਤੋ ਨੂੰ ਪਸੰਦ ਹੋਵੇ ਉਹ ਦੂਜਿਆਂ ਨੂੰ ਪਸੰਦ ਹੋਵੇ।ਜ਼ਰੂਰੀ ਇਹ ਹੈ ਕਿ ਜੋ ਤੁਸੀਂ ਕਰ ਰਹੇ ਹੋ ਉਹ ਤੁਹਾਡੇ ਮਨਭਾਉਂਦਾ ਹੋਵੇ।

ਜਦੋਂ ਤੁਸੀਂ ਉਹ ਕੰਮ ਕਰਦੇ ਹੋ ਤਾਂ ਤੁਹਾਡੇ ਮਨ ਨੂੰ ਪਸੰਦ ਹੈ ਤਾਂ ਤੁਸੀਂ ਆਪਣਾ ਪੂਰਾ ਜ਼ੋਰ ਉਸ ਵਿੱਚ ਝੋਕ ਦਿੰਦੇ ਹੋ।ਤੁਸੀਂ ਪੂਰੀ ਲਗਨ ਨਾਲ ਕੰਮ ਕਰਦੇ ਹੋ। ਮਨ ਨਾਲ ਕੀਤੇ ਹੋਏ ਕੰਮ ਵਿੱਚ ਸਫ਼ਲਤਾ ਜ਼ਰੂਰ ਮਿਲਦੀ ਹੈ।ਇਹ ਗੱਲ ਬੇਮਾਅਨਾ ਹੋ ਜਾਂਦੀ ਹੈ ਕਿ ਤੁਹਾਡਾ ਕੀਤਾ ਕੰਮ ਦੂਜਿਆਂ ਨੂੰ ਪਸੰਦ ਹੈ ਜਾਂ ਨਹੀਂ।ਕਿਸੇ ਦੁਆਰਾ ਥੋਪੀ ਗਈ ਪਸੰਦ ਨੂੰ ਆਪਣੀ ਪਸੰਦ ਸਮਝ ਕੇ ਕੰਮ ਕਰਨਾ ਬਹੁਤ ਮੁਸ਼ਕਿਲ ਹੈ।ਇਸ ਵਿੱਚ ਅਸੀਂ ਆਪਣਾ ਪੂਰਾ ਯੋਗਦਾਨ ਨਹੀਂ ਪਾ ਸਕਦੇ।ਮਨ ਵਿੱਚ ਕਿਤੇ ਨਾ ਕਿਤੇ ਇਹ ਦਲ ਕੰਢੀ ਵਾਂਗ ਚੁੱਭਦੀ ਹੈ ਕਿ ਇਹ ਕੰਮ ਸਾਨੂੰ ਪਸੰਦ ਨਹੀਂ।

ਜਿੱਥੇ ਪਸੰਦ ਨਹੀਂ ਹੁੰਦੀ ਉੱਥੇ ਲਗਨ ਆਪਣੇ ਆਪ ਘਟ ਜਾਂਦੀ ਹੈ।ਜਦੋਂ ਮਨੁੱਖ ਮਨ ਮਾਰ ਕੇ ਕੋਈ ਕੰਮ ਕਰਦਾ ਹੈ ਤਾਂ ਉਹ ਉੱਚ ਕੋਟੀ ਦਾ ਕੰਮ ਨਹੀਂ ਕਰ ਸਕਦਾ।ਉਹ ਬਸ ਬੱਧਾ ਚੱਟੀ ਜੋ ਭਰੇ ਵਾਲੀ ਗੱਲ ਹੁੰਦੀ ਹੈ।ਮੈਂ ਮਜਬੂਰੀਵੱਸ ਕੀਤੇ ਕੰਮ ਵਿੱਚ ਨਾ ਤਾਂ ਸਲੀਕਾ ਹੁੰਦਾ ਹੈ ਤਿੰਨਾਂ ਹੀ ਸੁਖਾਵਾਂ ਨਤੀਜਾ ਨਿਕਲਦਾ ਹੈ।ਉਹ ਸਕਤਾ ਹੈ ਦੂਸਰਿਆਂ ਨੂੰ ਉਹ ਕੰਮ ਸ਼ਹਿਦ ਵਾਂਗ ਲੱਗਦਾ ਹੋਵੇ ਇਹ ਜ਼ਰੂਰੀ ਤਾਂ ਨਹੀਂ ਕਿ ਸ਼ਾਇਦ ਤੁਹਾਨੂੰ ਵੀ ਪਸੰਦ ਹੋਵੇ।ਜੇ ਤੁਹਾਨੂੰ ਕਾਲੀ ਮਿਰਚ ਦਾ ਸੁਆਦ ਪਸੰਦ ਹੈ ਤਾਂ ਤੁਹਾਨੂੰ ਸ਼ਾਇਦ ਰਾਸ ਨਹੀਂ ਆਵੇਗਾ।

ਜੋ ਕੰਮ ਕਿਸੇ ਦੂਸਰੇ ਨੂੰ ਪਸੰਦ ਨਹੀਂ ਪਰ ਤੁਹਾਡਾ ਮਨਭਾਉਂਦਾ ਹੈ ਤਾਂ ਉਹ ਕੰਮ ਕਰਨਾ ਤੁਹਾਨੂੰ ਚੰਗਾ ਲੱਗੇਗਾ।ਇਸ ਵਿੱਚ ਨਤੀਜੇ ਵੀ ਚੰਗੇ ਨਿਕਲਣਗੇ।ਹਾਂ ਇਹ ਗੱਲ ਜ਼ਰੂਰ ਹੈ ਕਿ ਦੂਜਿਆਂ ਨੂੰ ਉਹ ਕੰਮ ਪਸੰਦ ਨਹੀਂ ਆਏਗਾ।ਉਹ ਬਹੁਤ ਸਾਰੇ ਨੁਕਸ ਕੱਢਣਗੇ।ਇਸ ਕੰਮ ਦੀਆਂ ਬਹੁਤ ਸਾਰੀਆਂ ਬੁਰਾਈਆਂ ਤੁਹਾਡੇ ਸਾਹਮਣੇ ਰੱਖਣਗੇ।ਪਰ ਯਾਦ ਰੱਖੋ ਕਾਲੀ ਮਿਰਚ ਵੀ ਕਈ ਥਾਂ ਤੇ ਬਹੁਤ ਫ਼ਾਇਦਾ ਕਰਦੀ ਹੈ। ਪਸੰਦ ਮੁਤਾਬਿਕ ਕੀਤੇ ਕੰਮ ਨੂੰ ਮਨੁੱਖ ਰੂਹਦਾਰੀ ਨਾਲ ਕਰਦਾ ਹੈ।ਅਜਿਹੇ ਕੰਮ ਦੇ ਸਿੱਟੇ ਖੁਸ਼ਗਵਾਰ ਹੁੰਦੇ ਹਨ।

ਇਹ ਬਹੁਤ ਜ਼ਰੂਰੀ ਹੈ ਕਿ ਜੋ ਵੀ ਕੰਮ ਕਰੋ ਉਹ ਤੁਹਾਨੂੰ ਚੰਗਾ ਲੱਗੇ।ਅਸੀਂ ਜਦੋਂ ਵੀ ਕੋਈ ਕੰਮ ਕਰਦੇ ਹਾਂ ਤਾਂ ਉਸ ਦੇ ਨਤੀਜਿਆਂ ਬਾਰੇ ਜ਼ਰੂਰ ਸੋਚਦੇ ਹਾਂ।ਕੰਮ ਵਿੱਚ ਅਸੀਂ ਇਨ੍ਹਾਂ ਯਤਨ ਕਰਦੇ ਹਾਂ ਇਨ੍ਹਾਂ ਜ਼ੋਰ ਲਾਉਂਦੇ ਹਾਂ ਉਚੇਚ ਕਰਦੇ ਹਾਂ ਸਭ ਚੰਗੇ ਨਤੀਜਿਆਂ ਲਈ।ਪਰ ਜੇਕਰ ਕੰਮ ਹੀ ਸਾਨੂੰ ਪਸੰਦ ਨਾ ਹੋਵੇ ਤਾਂ ਨਤੀਜੇ ਚੰਗੇ ਨਿਕਲਣਾ ਸੰਭਵ ਹੀ ਨਹੀਂ।

ਸੋ ਕਿਸੇ ਵੀ ਕੰਮ ਨੂੰ ਕਰਨ ਤੋਂ ਪਹਿਲਾਂ ਆਪਣੀ ਨਾਪਸੰਦ ਤੇ ਪਸੰਦ ਬਾਰੇ ਵਿਚਾਰ ਕਰ ਲਵੋ।

ਹਰਪ੍ਰੀਤ ਕੌਰ ਸੰਧੂ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੋਰੋਨਾ
Next articleਪੰਛੀ ਪਿਆਰੇ