ਲਾਰੇ ਨਾਲੋਂ ਜਵਾਬ ਚੰਗਾ……

(ਸਮਾਜ ਵੀਕਲੀ)

ਲਾਰੇ ਨਾਲੋਂ ਜਵਾਬ ਚੰਗਾ,
ਕਦੇ ਨਾ ਕਿਸੇ ਨੂੰ ਲਾਈਏ।
ਭਲਾ ਭਲਾ ਕਰੀਏ ਸਦਾ ਤੇ,
ਭਲੇ ਦਾ ਬੁਰਾ ਨਾ ਮਨਾਈਏ।
ਆਪਣਾ ਸਮਝੇ ਕੋਈ ਖ਼ਾਸ ਜੇ,
ਆਪਣਾਪਨ ਹੀ ਦਿਖਾਈਏ।
ਮਾਣ ਕਰੇ ਜੇ ਕੋਈ ਨਿਮਾਣਾ,
ਮਾਣ ਨਾ ਕਿਸੇ ਦਾ ਗਵਾਈਏ।
ਪੈਸੇ ਦਾ ਕੀ ਪਤਾ ਟਿਕਾਣਾ,
ਪੈਸੇ ਦਾ ਨਾ ਹੰਕਾਰ ਵਖਾਈਏ।
ਭਾਣਾ ਰੱਬ ਨੂੰ ਜੋ ਮਨਜ਼ੂਰ ਹੋਵੇ,
ਮਨਜੀਤ,ਰਾਜ਼ੀ ਰਜ਼ਾ ਰਜਾਈਏ।

ਮਨਜੀਤ ਕੌਰ ਲੁਧਿਆਣਵੀ

ਸ਼ੇਰਪੁਰ, ਲੁਧਿਆਣਾ। ਸੰ:9464633059

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਨਾਮ ਬਦਲੀ*
Next articleਬੇਈਮਾਨੀ ਦੀ ਕਮਾਈ…….