(ਸਮਾਜ ਵੀਕਲੀ)
ਮੇਰੇ ਯਾਰ ਨੇ ਪਿਆਰੇ,ਦੁਨੀਆਂ ਤੋਂ ਵੱਖਰੇ ਨੇ ਸਾਰੇ।
ਲਾ ਕੇ ਯਾਰੀ ਇਹਨਾਂ ਨਾਲ, ਹੱਸ ਹੱਸ ਕੇ ਦਿਨ ਗੁਜ਼ਾਰੇ।
ਜਦੋਂ ਕਾਲਜ਼ ਸੀ ਆਉਂਦੇ,ਬੜੇ ਸੀ ਇਹ ਸ਼ਰਮਾਉਂਦੇ।
ਹੌਲੀ ਹੌਲੀ ਇਹ ਖੁੱਲ੍ਹ ਗਏ ,ਜਦੋਂ ਰਲ ਮਿਲ ਗਏ ।
ਕਈ ਤਾਂ ਇੱਕ ਕਾਪੀ ਲੈ ਕੇ, ਵਿੱਚ ਕਾਲਜ਼ ਦੇ ਆਉਂਦੇ।
ਆ ਕੇ ਵਿੱਚ ਇਹ ਕਲਾਸਾਂ, ਲੋੜ ਜਿੰਨਾ ਪੜ ਲੈਂਦੇ।
ਕਿਸੇ ਦੀ ਕਾਪੀ ਖੋਹ ਲੈਂਦੇ ,ਕਿਸੇ ਤੋਂ ਪੈੱਨ ਖੋਹ ਲੈਂਦੇ।
ਨਾਲੇ ਇਹ ਹੱਸਦੇ ਸੀ ਰਹਿੰਦੇ ,ਬੜਾ ਦਿਲ ਸੀ ਲਵਾਉਂਦੇ।
ਫੇਰ ਇਹ ਕੰਟੀਨ ਆ ਜਾਂਦੇ, ਉਥੇ ਰਲ ਕੇ ਸਮੋਸੇ ਖਾਂਦੇ।
ਕਈ ਵਾਰੀ ਬਿੱਲ ਦੇ ਦਿੰਦੇ,ਕਿਤੇ ਉਧਾਰ ਲਿਖਵਾਉਂਦੇ।
ਜਦੋਂ ਕਦੇ ਕੋਈ ਲੜ ਪੈਂਦਾ, ਸਾਰੇ ਇਕੱਠੇ ਹੋ ਜਾਂਦੇ।
ਬੜੀਆਂ ਬੜ੍ਹਕਾਂ ਸੀ ਮਾਰਦੇ ,ਦੂਜੇ ਨੂੰ ਜਾ ਖੂੰਜੇ ਲਾਉਂਦੇ।
ਜੇ ਕੋਈ ਮੁਸੀਬਤ ‘ ਚ ਹੁੰਦਾ,ਓਹਦੇ ਨਾਲ ਖੜ ਜਾਂਦੇ।
ਨਾਲੇ ਖਬਰਾਂ ਸੀ ਲੈਂਦੇ, ਨਾਲੇ ਮਖੌਲ ਸੀ ਉਡਾਉਂਦੇ।
ਏਦਾਂ ਯਾਰ ਹੱਸਦੇ ਖੇਡਦੇ ,ਮੁਸੀਬਤ ਨੂੰ ਦੂਰ ਭਜਾਉਂਦੇ।
ਯਾਰ ਕਦੇ ਕੋਈ ਫਸ ਜਾਂਦਾ ,ਪੂਰਾ ਜ਼ੋਰ ਸੀ ਲਗਾਉਂਦੇ।
ਭਰਾਵਾਂ ਤੋਂ ਵਧਕੇ ਇਹ ਯਾਰ, ਓਦੋਂ ਨਾਲ ਖੜ ਜਾਂਦੇ।
ਇਕੱਠੇ ਖੇਡਣ ਸੀ ਜਾਂਦੇ, ਜਿੱਤ ਕੇ ਵਾਪਿਸ ਸੀ ਆਉਂਦੇ।
ਫਿਰ ਇਹ ਖੁਸ਼ੀ ਵਿੱਚ ,ਬੜੇ ਭੰਗੜੇ ਸੀ ਪਾਉਂਦੇ।
ਜਦੋਂ ਪੇਪਰ ਆ ਜਾਂਦੇ, ਫੇਰ ਨਜਰ ਨਹੀਂ ਸੀ ਆਉਂਦੇ।
ਪੜਾਈ ਦੇ ਵਿੱਚ ਸਾਰੇ , ਪੂਰਾ ਜ਼ੋਰ ਸੀ ਲਗਾਉਂਦੇ।
ਕਰ ਕੇ ਪੂਰੀ ਪੜਾਈ ,ਕਲਾਸਾਂ ਪਾਸ ਕਰ ਲੈਂਦੇ।
ਕਲਾਸਾਂ ਪੂਰੀਆਂ ਸੀ ਹੁੰਦੀਆਂ,ਫੇਰ ਡਿਗਰੀਆਂ ਪਾਉਂਦੇ।
ਕਾਲਜ਼ ਤੋਂ ਬਾਅਦ ,ਸਭ ਯਾਰ ਵਿਆਹੇ ਗਏ ।
ਹੁਣ ਕਦੇ ਕਦੇ ਮਿਲਦੇ ਨੇ,ਸਭ ਫੈਮਿਲੀ ‘ਚ ਰੁੱਝ ਗਏ।
ਕਈ ਵਿਦੇਸ਼ੀ ਜਾ ਵਸੇ, ਕਈ ਏਥੇ ਹੀ ਰਹਿ ਗਏ।
ਹੁਣ ਗੱਲ ਫੋਨ ਤੇ ਹੋਵੇ, ਕਬੀਲਦਾਰੀ ‘ ਚ ਬੰਨੇ ਗਏ ।
ਜਿੱਦਾਂ ਦੇ ਮਰਜੀ ਹੋਵਣ ,ਖ਼ੈਰ ਯਾਰਾਂ ਦੀ ਮਨਾਵਾਂ।
ਇਹਨਾਂ ਯਾਰਾਂ ਦੀ ਯਾਰੀ ਤੋਂ, ਸਦਾ ਸਦਕੇ ਮੈਂ ਜਾਵਾਂ।
ਹੁਣ ਵੀ ਚੇਤੇ ਨੇ ਆਉਂਦੇ, ਚਾਹ ਇੱਕ ਬਟਾ ਦੋ ਕਰਾਉਂਦੇ।
ਚਾਹੇ ਦੋ ਹੀ ਘੁੱਟਾਂ ਸੀ, ਯਾਰਾਂ ਨੂੰ ਨਾਲ ਚਾਹ ਪਿਲਾਉਂਦੇ।
ਮੁੜ ਕੇ ਓਹ ਚਾਹ ਨਹੀਂ ਲੱਭੀ,ਜੋ ਯਾਰ ਸੀ ਪਿਲਾਉਂਦੇ।
ਸਦਾ ਯਾਰਾਂ ਲਈ ਦੁਆਵਾਂ ,ਰਹਿਣ ਖੁਸ਼ੀਆਂ ਮਨਾਉਂਦੇ।
ਧਰਮਿੰਦਰ ਹੱਸ ਹੱਸ ਰਹਿਣ, ਯਾਰ ਖੁਸ਼ੀਆਂ ਮਨਾਉਂਦੇ।
ਧਰਮਿੰਦਰ ਸਿੰਘ ਮੁੱਲਾਂਪੁਰੀ
ਮੌਬ. 9872000461
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly