ਸ਼ਾਟਪੁੱਟ ਵਿੱਚੋਂ ਹਰਮਨ ਪਹਿਲੇ ਸਥਾਨ ਤੇ, ਲਵਪ੍ਰੀਤ ਦੂਸਰੇ ਸਥਾਨ ਤੇ ਅਤੇ ਤਮੰਨਾ ਤੀਸਰੇ ਸਥਾਨ ਤੇ ਰਹੀ . ਓਬਸਤਾਕੈਲ ਰੇਸ ਵਿੱਚੋਂ ਹਰਸਿਮਰਨ ਕੌਰ ਨੇ ਪਹਿਲਾ ਸਥਾਨ, ਤਨਵੀਰ ਨੇ ਦੂਸਰਾ ਸਥਾਨ ਅਤੇ ਕਾਜਲ ਨੇ ਤੀਸਰਾ ਸਥਾਨ ਹਾਸਿਲ ਕੀਤਾ। ਲੋਂਗ ਜੰਪ ਵਿੱਚੋਂ ਮੋਹਿਨੀ ਨੇ ਪਹਿਲਾ ਸਥਾਨ, ਹਰਸਿਮਰਨ ਨੇ ਦੂਸਰਾ ਅਤੇ ਮਨਪ੍ਰੀਤ ਨੇ ਤੀਸਰਾ ਸਥਾਨ ਹਾਸਿਲ ਕੀਤਾ। ਚਾਟੀ ਰੇਸ ਵਿੱਚੋਂ ਪਹਿਲਾ ਸਥਾਨ ਰੌਸ਼ਨੀ ਨੇ ਹਾਸਲ ਕੀਤਾ। 100 ਮੀਟਰ ਰੇਸ ਵਿੱਚੋਂ ਮੋਹਿਨੀ ਨੇ ਪਹਿਲਾ ਸਥਾਨ, ਤਨਵੀਰ ਨੇ ਦੂਸਰਾ ਅਤੇ ਸੋਨੀਆ ਨੇ ਤੀਸਰਾ ਸਥਾਨ ਹਾਸਿਲ ਕੀਤਾ। ਫਰੋਗ ਰੇਸ ਵਿੱਚੋਂ ਬਿੱਟੀ ਨੇ ਪਹਿਲਾ ਸਥਾਨ, ਹਰਸਿਮਰਨ ਨੇ ਦੂਸਰਾ ਸਥਾਨ ਅਤੇ ਕੋਮਲ ਨੇ ਤੀਸਰਾ ਸਥਾਨ ਹਾਸਿਲ ਕੀਤਾ। ਥਰੀ ਲੈਗ ਰੇਸ ਵਿੱਚੋਂ ਗਗਨ ਅਤੇ ਜਸਪ੍ਰੀਤ ਨੇ ਪਹਿਲਾ, ਰਮਨ ਤੇ ਤਾਨੀਆ ਨੇ ਦੂਸਰਾ, ਹਰਸਿਮਰਨ ਅਤੇ ਗਗਨਦੀਪ ਨੇ ਤੀਸਰਾ ਸਥਾਨ ਹਾਸਿਲ ਕੀਤਾ। ਸਪੂਨ ਲੈਮਨ ਰੇਸ ਵਿੱਚੋਂ ਬਿੱਟੀ ਨੇ ਪਹਿਲਾ ਸਥਾਨ, ਬਲਜਿੰਦਰ ਨੇ ਦੂਸਰਾ ਸਥਾਨ ਅਤੇ ਕਿਰਨਦੀਪ ਨੇ ਤੀਸਰਾ ਸਥਾਨ ਹਾਸਿਲ ਕੀਤਾ। ਸਟਾਫ ਅਤੇ ਵਿਦਿਆਰਥਣਾਂ ਵਿੱਚ ਹੋਇਆ ਕ੍ਰਿਕਟ ਮੈਚ ਵਿੱਚੋਂ ਸਟਾਫ ਨੇ ਜਿੱਤ ਹਾਸਲ ਕੀਤੀ। ਰੱਸਾ ਖਿੱਚਣ ਵਿੱਚ ਵਿਦਿਆਰਥਣਾਂ ਨੇ ਜਿੱਤ ਪ੍ਰਾਪਤ ਕੀਤੀ। ਸਟਾਫ ਵਿੱਚ ਹੋਈ ਮਿਊਜੀਕਲ ਚੇਅਰ ਮੁਕਾਬਲੇ ਵਿੱਚੋਂ ਪ੍ਰੋ. ਸਿਮਰਨਜੀਤ ਕੌਰ ਨੇ ਜਿੱਤ ਹਾਸਿਲ ਕੀਤੀ। ਹੈਂਡ ਬਾਲ ਮੈਚ ਵਿੱਚ ਸਟਾਫ ਨੇ ਜਿੱਤ ਹਾਸਲ ਕੀਤੀ। ਬੈਸਟ ਐਥਲੀਟ ਦਾ ਖਿਤਾਬ ਹਰਸਿਮਰਨ ਕੌਰ ਨੂੰ ਦਿੱਤਾ ਗਿਆ ਅਤੇ ਬੈਸਟ ਹਾਊਸ ਦਾ ਖਿਤਾਬ ਕਸਤੂਰਬਾ ਗਾਂਧੀ ਨੇ ਹਾਸਿਲ ਕੀਤਾ।
ਆਏ ਹੋਏ ਮੁੱਖ ਮਹਿਮਾਨ ਸ਼੍ਰੀ ਕੰਵਰ ਅਰੋੜਾ, ਸ੍ਰੀ ਪ੍ਰੇਮ ਭਾਰਦਵਾਜ (ਮਹਾਮੰਤਰੀ ਆਰਿਆ ਸਮਾਜ ਪੰਜਾਬ) ਅਤੇ ਸ਼੍ਰੀਮਤੀ ਜਾਨਵੀ ਨੰਦਾ ਜੀ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਖੇਡਾਂ ਸਾਡੇ ਜੀਵਨ ਵਿੱਚ ਇੱਕ ਅਹਿਮ ਹਿੱਸਾ ਨਿਭਾਉਂਦੀਆਂ ਹਨ ਜਿਹੜਾ ਕਿ ਸਾਡੀ ਮਾਨਸਿਕ ਅਤੇ ਸਰੀਰਿਕ ਵਿਕਾਸ ਲਈ ਬਹੁਤ ਜ਼ਰੂਰੀ ਹਨ । ਖੇਡਾਂ ਸਾਡੇ ਜੀਵਨ ਵਿੱਚ ਵਧ ਰਹੇ ਮਾਨਸਿਕ ਬੋਝ ਨੂੰ ਦੂਰ ਕਰਦੀਆਂ ਹਨ । ਉਹਨਾਂ ਨੇ ਕਿਹਾ ਕਿ ਖੇਡਾਂ ਤੋਂ ਸਿੱਖਿਆ ਲੈਂਦੇ ਹੋਏ ਸਾਨੂੰ ਆਪਣੇ ਉਦੇਸ਼ ਵੱਲ ਫੋਕਸ ਕਰਦੇ ਰਹਿਣਾ ਚਾਹੀਦਾ ਹੈ । ਆਪਣੇ ਮਾਂ ਬਾਪ ਦੀ ਇੱਜ਼ਤ ਕਰਦੇ ਹੋਏ ਉਨਾਂ ਦਾ ਨਾਮ ਰੋਸ਼ਨ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਕਾਲਜ ਮੈਨੇਜਿੰਗ ਕਮੇਟੀ ਦੇ ਸਕੱਤਰ ਵਿਨੋਦ ਭਾਰਦਵਾਜ ਅਤੇ ਕਾਲਜ ਪ੍ਰਿੰਸੀਪਲ ਨੇ ਵੀ ਆਪਣੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਖੇਡ ਇੱਕ ਬੱਚੇ ਤੋਂ ਲੈ ਕੇ ਬਜ਼ੁਰਗ ਤਕ ਦੇ ਵਿਚਾਰਾਂ ਵਿੱਚ ਉਲਾਸ ਪੈਦਾ ਕਰ ਦਿੰਦੀ ਹੈ ਤੇ ਇੱਕ ਲੜਕੀ ਨੂੰ ਲੜਕੇ ਨਾਲ ਮੁਕਾਬਲਾ ਨਾ ਕਰਦਿਆਂ ਹੋਇਆਂ ਆਪਣੀ ਹੋਂਦ ਨੂੰ ਪਛਾਨਣਾ ਚਾਹੀਦਾ ਹੈ।
ਉਹਨਾਂ ਨੇ ਕਿਹਾ ਕਿ ਖੇਡਾਂ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ ਹੁੰਦੀਆਂ, ਸਗੋਂ ਇਹ ਸਾਡੇ ਜੀਵਨ ਵਿੱਚ ਅਨੁਸ਼ਾਸਨ, ਟੀਮ ਸਪਿਰਿਟ, ਹੌਸਲਾ ਅਤੇ ਸਿਹਤਮੰਦ ਜੀਵਨ ਦੀ ਪ੍ਰੇਰਣਾ ਦਿੰਦੀਆਂ ਹਨ। ਜਿਹੜੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਭਾਗ ਲੈਂਦੇ ਹਨ, ਉਹ ਜੀਵਨ ਦੇ ਹਰ ਖੇਤਰ ਵਿੱਚ ਅੱਗੇ ਵੱਧਣ ਦੀ ਸਮਰਥਾ ਰੱਖਦੇ ਹਨ। ਖੇਡਾਂ ਸਾਨੂੰ ਇਹ ਵੀ ਸਿਖਾਉਂਦੀਆਂ ਹਨ ਕਿ ਜਿੱਤ ਅਤੇ ਹਾਰ ਦੋਵੇਂ ਜੀਵਨ ਦਾ ਹਿੱਸਾ ਹਨ। ਜੇਕਰ ਅਸੀਂ ਜਿੱਤਦੇ ਹਾਂ ਤਾਂ ਇਹ ਸਾਡੀ ਮਿਹਨਤ ਦਾ ਨਤੀਜਾ ਹੁੰਦਾ ਹੈ, ਅਤੇ ਜੇਕਰ ਹਾਰਦੇ ਹਾਂ ਤਾਂ ਇਹ ਸਾਨੂੰ ਹੋਰ ਵਧੀਆ ਕਰਨ ਦੀ ਪ੍ਰੇਰਣਾ ਦਿੰਦੀ ਹੈ। ਇਸ ਲਈ ਸਾਨੂੰ ਹਮੇਸ਼ਾ ਖੇਡਾਂ ਨੂੰ ਖੇਡਾਂ ਦੀ ਭਾਵਨਾ ਨਾਲ ਖੇਡਣਾ ਚਾਹੀਦਾ ਹੈ। ਮੈਨੂੰ ਯਕੀਨ ਹੈ ਕਿ ਅੱਜ ਦੇ ਇਸ ਖੇਡ ਮੇਲੇ ਵਿੱਚ ਭਾਗ ਲੈ ਰਹੇ ਸਾਰੇ ਵਿਦਿਆਰਥੀ ਆਪਣੀ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਪ੍ਰਦਰਸ਼ਨ ਕਰਨਗੇ। ਜਿੱਤਣ ਵਾਲਿਆਂ ਨੂੰ ਮੇਰੀਆਂ ਦਿਲੋਂ ਵਧਾਈਆਂ ਅਤੇ ਜਿਹੜੇ ਅੱਜ ਨਹੀਂ ਜਿੱਤ ਸਕੇ, ਉਹ ਨਿਰਾਸ਼ ਨਾ ਹੋਣ — ਕਿਉਂਕਿ ਕੋਸ਼ਿਸ਼ ਕਰਨ ਵਾਲੇ ਹੀ ਇੱਕ ਦਿਨ ਜ਼ਰੂਰ ਕਾਮਯਾਬ ਹੁੰਦੇ ਹਨ। ਜੱਜ ਅਤੇ ਰਿਕਾਰਡਰ ਦੀ ਭੂਮਿਕਾ ਪ੍ਰੋ ਰੂਹੀ, ਪ੍ਰੋ ਹਰਦੀਪ ਕੌਰ, ਪ੍ਰੋ ਕਿਰਨ ਅਤੇ ਉਂਕਾਰ ਸਿੰਘ ਨੇ ਨਿਭਾਈ । ਮੰਚ ਸੰਚਾਲਨ ਦੀ ਭੂਮਿਕਾ ਡਾ. ਰੂਬੀ ਬਾਲਾ ਤੇ ਪ੍ਰੋ ਸੋਨੀਆ ਅੰਗਰੀਸ਼ ਨੇ ਨਿਭਾਈ । ਅੰਤ ਵਿੱਚ ਪ੍ਰੋ ਸ਼ਿਵਾਨੀ ਅਤੇ ਪ੍ਰੋ ਪੂਜਾ ਅਰੋੜਾ ਵੱਲੋਂ ਤਿਆਰ ਕੀਤੀ ਗਈ ਲੁੱਡੀ ਵਿਦਿਆਰਥਣਾਂ ਵਲੋਂ ਪੇਸ਼ ਕੀਤੀ ਗਈ। ਮੌਕੇ ਤੇ ਸਮੂਹ ਕਾਲਜ ਸਟਾਫ ਮੇਂਬਰ ਸ਼ਾਮਲ ਸਨ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



