ਡਾਕਟਰ ਇੰਦਰਜੀਤ ਕਮਲ
(ਸਮਾਜ ਵੀਕਲੀ) ਅਸੀਂ ਪਪੀਤਾ ਖਾਣ ਵੇਲੇ ਉਹਦੇ ਬੀਜਾਂ ਨੂੰ ਅਕਸਰ ਹੀ ਕੂੜਾਦਾਨ ਵਿੱਚ ਸੁੱਟ ਦਿੰਦੇ ਹਾਂ , ਕਿਉਂਕਿ ਸਾਨੂੰ ਇਹਨਾਂ ਦੇ ਗੁਣਾਂ ਬਾਰੇ ਜਾਣਕਾਰੀ ਨਹੀਂ ਹੁੰਦੀ । ਆਓ , ਅੱਜ ਪਪੀਤੇ ਦੇ ਗੁਣਾਂ ਬਾਰੇ ਜਾਣਕਾਰੀ ਸਾਂਝੀ ਕਰੀਏ ।
1 ਪਪੀਤੇ ਦੇ ਬੀਜ ਪੇਟ ਨੂੰ ਕਾਫੀ ਦੇਰ ਤੱਕ ਭਰਿਆ ਭਰਿਆ ਰੱਖਦੇ ਹਨ , ਜਿਸ ਕਾਰਨ ਭੁੱਖ ਘੱਟ ਲਗਦੀ ਹੈ ਅਤੇ ਵਜ਼ਨ ਘਟਾਉਣ ਵਿੱਚ ਮਦਦ ਮਿਲਦੀ ਹੈ ।
2 ਪਪੀਤੇ ਦੇ ਬੀਜਾਂ ਵਿਚਲਾ ਮੋਨੋਸੈਚੂਰੇਟਡ ਐਸਿਡ ਗੰਦਾ ਕਲੈਸਟਰੌਲ ਘਟਾਉਂਦਾ ਅਤੇ ਚੰਗਾ ਕਲੈਸਟਰੌਲ ਵਧਾਉਂਦਾ ਹੈ ।
3 ਪਪੀਤੇ ਦੇ ਬੀਜਾਂ ਵਿੱਚ ਪੈਪਿਨ ਅੰਜਾਇਮ ਹੁੰਦਾ ਹੈ , ਜੋ ਪਾਚਨ ਸ਼ਕਤੀ ਨੂੰ ਦਰੁਸਤ ਕਰਦਾ ਹੈ ।
4 ਇਹਨਾਂ ਵਿੱਚ ਕਾਰਪੇਨ ਨਾਮ ਦਾ ਪਦਾਰਥ ਹੁੰਦਾ ਹੈ, ਜਿਹੜਾ ਅੰਤੜੀਆਂ ਦੇ ਕੀੜੇ ਅਤੇ ਜਾਂਦਾ ਬੈਕਟੀਰੀਆ ਮਾਰ ਕੇ ਬਾਹਰ ਕੱਢ ਦਿੰਦਾ ਹੈ । #KamalDiKalam
5 ਇਹਨਾਂ ਦਾ ਲੇਪ ਚਮੜੀ ਨੂੰ ਚਮਕਦਾਰ ਬਣਾਉਣ ਅਤੇ ਦਾਗ਼ ਧੱਬੇ ਹਟਾਉਣ ਲਈ ਵੀ ਵਰਤਿਆ ਜਾ ਸਕਦਾ ਹੈ ।
6 ਇਹਨਾਂ ਅੰਦਰ ਕੈਂਸਰ ਵਿਰੋਧੀ ਪ੍ਰਾਪਰਟੀ ਹੁੰਦੀ ਹੈ ,ਜਿਹੜੀ ਕੈਂਸਰ ਸੈਲਾਂ ਨੂੰ ਵਧਣ ਤੋਂ ਰੋਕਦੀ ਹੈ ।
7 ਪਪੀਤੇ ਦੇ ਬੀਜਾਂ ਦਾ ਸਵਾਦ ਥੋੜਾ ਕੌੜਾ ਹੋ ਸਕਦਾ ਹੈ , ਇਸ ਕਰ ਕੇ ਇਹਨਾਂ ਨੂੰ ਨਿੰਬੂ , ਸ਼ਹਿਦ ਜਾਂ ਸੰਤਰੇ ਵਗੈਰਾ ਦੇ ਰਸ ਨਾਲ ਲਿਆ ਜਾ ਸਕਦਾ ਹੈ ।
8 ਪਪੀਤੇ ਦੇ ਸੁੱਕੇ ਬੀਜਾਂ ਦਾ ਚੂਰਨ ਦਾ ਸੇਵਨ ਸਵੇਰੇ ਦੁਪਹਿਰੇ ਅਤੇ ਸ਼ਾਮ ਨੂੰ 3,3 ਗ੍ਰਾਮ ਕੀਤਾ ਜਾ ਸਕਦਾ ਹੈ ।
ਨੋਟ : ਛੋਟੇ ਬੱਚਿਆਂ , ਗਰਭਵਤੀ ਮਹਿਲਾਵਾਂ ਅਤੇ ਪਪੀਤੇ ਤੋਂ ਐਲਰਜੀ ਵਾਲੇ ਲੋਕਾਂ ਨੂੰ ਇਹਨਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj