ਗਾਜਰ ਖਾਣ ਦੇ ਫਾਇਦੇ

  (ਸਮਾਜ ਵੀਕਲੀ) 
  ਡਾਕਟਰ ਇੰਦਰਜੀਤ ਕਮਲ
  ਦੋਸਤੋ ਗਾਜਰਾਂ ਦਾ ਮੌਸਮ ਆ ਰਿਹਾ ਏ , ਗਜਰੇਲਾ ਤਾਂ ਬਹੁਤੇ ਲੋਕ ਬਣਾਉਣਗੇ ਹੀ , ਅੱਜ ਗਾਜਰਾਂ ਖਾਣ ਦੇ ਫਾਇਦੇ ਜਾਣੀਏਂ ।
 1 ਗਾਜਰਾਂ ਵਿਚਲਾ ਫਾਈਬਰ ਅੰਤੜੀਆਂ ਦੇ ਰੋਗਾਂ ਤੋਂ ਬਚਾਉਂਦਾ ਹੈ ਅਤੇ ਦਸਤ ਦੇ ਨਾਲ ਨਾਲ ਕਬਜ਼ ਤੋਂ ਵੀ ਛੁਟਕਾਰਾ ਦਵਾਉਂਦਾ ਹੈ ।
 2 ਗਾਜਰ ਵਿਚਲਾ ਵਿਟਾਮਿਨ ਸੀ ਸਰੀਰ ਨੂੰ ਐਂਟੀਬਾਡੀ ਬਣਾਉਂਦਾ ਹੈ ।
 3 ਇਹਨਾਂ ਅੰਦਰਲਾ ਲਾਇਕੋਪੀਨ ਦਿਲ ਨੂੰ ਤਾਕਤ ਦਿੰਦਾ ਹੈ ਅਤੇ ਦਿਲ ਦੇ ਰੋਗਾਂ ਤੋਂ ਬਚਾਅ ਕਰਦਾ ਹੈ ।
 4 ਗਾਜਰ ਵਿੱਚ ਕੈਲਸ਼ੀਅਮ ਅਤੇ ਵਿਟਾਮਿਨ ਕੇ ਵੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ ।
 5 ਗਾਜਰ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ , ਇਹਦੇ ਖਾਣ ਨਾਲ ਬੈਕਟੀਰੀਆ ਅਤੇ ਵਾਇਰਸ ਸਰੀਰ ਵਿੱਚੋਂ ਬਾਹਰ ਨਿਕਲ ਜਾਂਦੇ ਹਨ  ਅਤੇ ਸੋਜ਼ਿਸ਼ ਤੋਂ ਛੁਟਕਾਰਾ ਮਿਲਦਾ ਹੈ ।
 6 ਗਾਜਰ ਵਿਚਲਾ ਫਾਈਬਰ ਸ਼ੂਗਰ ਦੇ ਸਤੱਰ ਨੂੰ ਵੀ ਕਾਬੂ ਕਰਦਾ ਹੈ ।
 7 ਗਾਜਰ ਸਾਡੇ ਸਰੀਰ ਦੀ ਰੋਗ ਪ੍ਰਤੀ ਰੋਧਕ ਸ਼ਕਤੀ ਨੂੰ ਵਧਾਉਂਦੀ ਹੈ ।
 8 ਗਾਜਰ ਦਾ ਰਸ ਲਗਾਉਣ ਨਾਲ ਚਮੜੀ ਦੀ ਖੁਸ਼ਕੀ ਦੂਰ ਹੁੰਦੀ ਹੈ ਅਤੇ ਚਮੜੀ ਉੱਤੇ ਚਮਕ ਆ ਜਾਂਦੀ ਹੈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕਵਿਤਾ ਦਾ ਏਟੀਐਮ (ਚੰਨ ਬਠਿੰਡਵੀ)
Next articleਸ਼ੁਭ ਸਵੇਰ ਦੋਸਤੋ