(ਸਮਾਜ ਵੀਕਲੀ)
ਇੱਕ ਗੱਲ ਮਿੱਤਰੋ ਸੁਣ ਲਓ ਸਾਰੇ,
ਨਿੰਦਿਆ ਨੂੰ ਨਾ ਕੋਈ ਦੁਰਕਾਰੇ,
ਨਿੰਦਕ ਹੁੰਦੇ ਰੱਬ ਦੇ ਪਿਆਰੇ,
ਸਮਾਜ ਸੁਧਾਰਕ ਰਾਜ ਦੁਲਾਰੇ।
ਗੁਣਾਂ ਦੀ ਖ਼ਾਨ ਬਣਾ ਦੇਂਦੇ ਨੇ,
ਔਗੁਣ ਆਪਣੇ ਸਿਰ ਲੈਂਦੇ ਨੇ,
ਮਾਇਆ ਨਾ ਤਿਲ ਭਰ ਲੈਂਦੇ ਨੇ,
ਨਫ਼ਰਤ ਹਰ ਦਿਲ ਦੀ ਸਹਿੰਦੇ ਨੇ।
ਇੱਧਰ ਦੀ ਗੱਲ ਉੱਧਰ ਭਖਦੇ,
ਰੌਣਕਾਂ ਹਰ ਥਾਂ ਲਾਈ ਰੱਖਦੇ,
ਨਾਰਦ ਵਾਂਗ ਨੇ ਆਣ ਟਪਕਦੇ,
ਕੰਨਾਂ ਰਾਹੀਂ ਦਿਲ ਚ ਉੱਤਰਦੇ।
ਰਸ ਨ ਕੋਈ ਇਸ ਜੈਸਾ ਪਿਆਰੇ ,
ਕੰਨਰਸ ਬਤਰਸ ਕਹਿੰਦੇ ਸਾਰੇ ,
ਚੁਗ਼ਲੀ ਕਰਦਿਆਂ ਬੜੇ ਨਜ਼ਾਰੇ ,
ਗ਼ੈਰ ਦੇ ਭੇਤ ਬੜੇ ਮਿੱਠੇ ਪਿਆਰੇ।
ਸ਼ਿੰਦਾ ਬਾਈ –
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly