ਧਰਤੀ ਅਤੇ ਸੰਵਿਧਾਨ ਪ੍ਰਤੀ ਜਾਗਰੂਕ ਰਹਿਣਾ ਅੱਜ ਸਮੇਂ ਦੀ ਪ੍ਰਮੁੱਖ ਮੰਗ – ਲਾਇਨ ਸੋਮਿਨਾਂ ਸੰਧੂ 

ਸਰਕਾਰ ਅਤੇ ਅਫ਼ਸਰ ਸੰਵਿਧਾਨ ਅਨੁਸਾਰ ਚੱਲਣ ਦੀ ਦਿਆਨਤਦਾਰੀ ਦਿਖਾਉਣ – ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ 
ਨੂਰਮਹਿਲ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – ਧਰਤੀ ਅਤੇ ਸੰਵਿਧਾਨ ਲਈ ਖਤਰੇ ਦੀਆਂ ਖਬਰਾਂ ਅਕਸਰ ਸੁਰਖੀਆਂ ਵਿੱਚ ਰਹਿੰਦੀਆਂ ਹਨ। ਉਹ ਵਿਰਲੇ ਲੋਕ ਹਨ ਜੋ ਇਸ ਖਤਰੇ ਨੂੰ ਭਾਂਪਦਿਆਂ ਇਸ ਖਤਰਿਆਂ ਤੋਂ ਬਚਣ ਲਈ ਕੋਈ ਨਾ ਕੋਈ ਉਪਾਅ ਕਰ ਰਹੇ ਹਨ, ਆਪਣੀ ਅਵਾਜ਼ ਬੁਲੰਦ ਕਰ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੀ ਪ੍ਰਧਾਨ ਲਾਇਨ ਸੋਮਿਨਾਂ ਸੰਧੂ ਨੇ ਲੋਕਾਈ ਨੂੰ ਜਾਗਰੂਕ ਕਰਨ ਲਈ ਕੀਤਾ ਅਤੇ ਕਲੱਬ ਦੇ ਅਫਸਰਾਂ ਨੂੰ ਨਾਲ ਲੈ ਕੇ ਹੱਥ ਵਿੱਚ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੀ ਫੋਟੋ ਹੱਥ ਵਿੱਚ ਫੜ ਕੇ ਅਲੱਗ ਅਲੱਗ ਤਰ੍ਹਾਂ ਦੇ ਬੂਟੇ ਲਗਾਏ ਤਾਂਕਿ ਇਹ ਗੱਲ ਭਲੀ ਭਾਂਤੀ ਸਮਝ ਆ ਜਾਵੇ ਕਿ ਜੇਕਰ ਧਰਤੀ ਅਤੇ ਸੰਵਿਧਾਨ ਨੂੰ ਬਚਾਉਣਾ ਹੈ ਤਾਂ ਬਾਬਾ ਸਾਹਿਬ ਦੀ ਸੋਚ ‘ਤੇ ਪਹਿਰਾ ਦੇਣਾ ਪਵੇਗਾ। ਹਰ ਵਿਅਕਤੀ ਜਾਂ ਸੰਸਥਾਵਾਂ ਨੂੰ ਬੂਟੇ ਲਗਾਕੇ ਵਾਤਾਵਰਣ ਨੂੰ ਮਜ਼ਬੂਤ ਕਰਨਾ ਪਵੇਗਾ ਤਾਂ ਹੀ ਗਲੋਬਲ ਵਾਰਮਿੰਗ ਤੋਂ ਨਿਜਾਤ ਮਿਲੇਗੀ। ਜਾਗਰੂਕ ਰਹਿ ਕੇ ਸਾਨੂੰ ਸੰਵਿਧਾਨ ਰਾਹੀਂ ਮਿਲੇ ਹੱਕ ਅਤੇ ਅਧਿਕਾਰ ਸੁਰੱਖਿਅਤ ਰਹਿਣਗੇ।ਇਸ ਮੌਕੇ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ, ਪ੍ਰਧਾਨ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਨੇ ਕਿਹਾ ਕਿ ਅੱਜਕਲ ਵੋਟਾਂ ਦਾ ਦੌਰ ਪੂਰੇ ਹਿੰਦੁਸਤਾਨ ਵਿੱਚ ਚੱਲ ਰਿਹਾ ਹੈ, ਵੋਟ ਪਾਕੇ ਉਮੀਦਵਾਰ ਚੁਣਨ ਦਾ ਹੱਕ ਵੀ ਸਾਨੂੰ ਸੰਵਿਧਾਨ ਤੋਂ ਪ੍ਰਾਪਤ ਹੋਇਆ ਹੈ। ਨੰਬਰਦਾਰ ਸੰਧੂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਵੋਟ ਪਾਉਣ ਵੇਲੇ ਆਪਣੇ ਵਿਵੇਕ ਤੋਂ ਕੰਮ ਲੈਣ ਤਾਂਕਿ ਦੇਸ਼ ਨੂੰ ਸੰਵਿਧਾਨ ਦਿਆਨਤਦਾਰੀ ਨਾਲ ਚਲਾਉਣ ਵਾਲਾ ਪ੍ਰਧਾਨ ਮੰਤਰੀ ਮਿਲ ਸਕੇ। ਉਹਨਾਂ ਦੇਸ਼ ਦੇ ਲੀਡਰਾਂ ਅਤੇ ਅਫਸਰਾਂ ਨੂੰ ਵੀ ਬੇਨਤੀ ਕੀਤੀ ਹੈ ਧਰਤੀ ਮਾਂ  ਅਤੇ ਸੰਵਿਧਾਨ ਪ੍ਰਤੀ ਦਿਆਨਤਦਾਰੀ ਦਿਖਾਉਣ, ਅਜਿਹਾ ਕਰਨ ਨਾਲ ਸਾਡੇ ਗੁਰੂਆਂ-ਪੀਰਾਂ-ਸ਼ਹੀਦਾਂ ਦੇ ਸੁਪਨੇ ਸਾਕਾਰ ਹੋਣਗੇ, ਭਾਰਤ ਵਿਸ਼ਵਗੁਰੂ ਬਣ ਸਕੇਗਾ। ਇਸ ਮੌਕੇ ਕਲੱਬ ਦੀ ਸੈਕੰਡ ਮੀਤ ਪ੍ਰਧਾਨ ਲਾਇਨ ਆਂਚਲ ਸੰਧੂ ਸੋਖਲ, ਪੀ.ਆਰ.ਓ ਦਿਨਕਰ ਸੰਧੂ, ਕੋਆਰਡੀਨੇਟਰ ਲਾਇਨ ਬਬਿਤਾ ਸੰਧੂ,  ਚੇਅਰਪਰਸਨ ਲਾਇਨ ਜਸਪ੍ਰੀਤ ਕੌਰ ਸੰਧੂ, ਚਾਰਟਰ ਪ੍ਰਧਾਨ ਅਸ਼ੋਕ ਸੰਧੂ ਨੇ ਆਪਣੇ ਹੱਥੀਂ ਚੀਕੂ, ਮੌਸਮੀ, ਆੜੂ, ਅੰਬ, ਆਲੂਬੁਖਾਰਾ ਆਦਿ ਦੇ ਬੂਟੇ ਲਗਾਏ। ਕਲੱਬ ਨੇ ਛੋਟੇ ਬੱਚਿਆਂ ਗੁਰਛਾਇਆ ਸੋਖਲ ਅਤੇ ਗੁਰਅੰਸ਼ ਸੋਖਲ ਪਾਸੋਂ ਪਾਣੀ ਲਗਵਾਇਆ ਤਾਂਕਿ ਬੱਚਿਆਂ ਦੀ ਜਨ ਸੇਵਾ ਵਿੱਚ ਰੁਚੀ ਘਰ ਕਰ ਜਾਵੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleGerman military officer charged with spying for Russia goes on trial
Next articleਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾ ਨੇ ਆਪਣੀ ਚੋਣ ਮੁਹਿੰਮ ਕੀਤੀ  ਤੇਜ