ਨਾਨਕ ਦੇ ਬੱਚੇ ਹੋ ਕੇ….

(ਸਮਾਜ ਵੀਕਲੀ)

ਨਾਨਕ ਦੇ ਬੱਚੇ ਹੋ ਕੇ,
ਕਿੱਧਰ ਨੂੰ ਤੁਰ ਪਏ ਹਾਂ।
ਜਿੱਧਰੋਂ ਓਹਨੇ ਮੋੜੇ ਸੀ,
ਓਧਰ ਹੀ ਮੁੜ ਗਏ ਹਾਂ।
ਨਾਨਕ ਦੇ ਬੱਚੇ…..
ਪੜ੍ਹਦੇ ਨਿੱਤ ਬਾਣੀ ਹਾਂ,
ਪਰ ਮੰਨਦੇ ਤਾਂ ਮਨ ਦੀ ਹਾਂ।
ਲੱਗੇ ਹੋਏ ਹਰ ਵੇਲ਼ੇ ਅਸੀਂ,
ਦੌੜ ਵਿੱਚ ਧੰਨ ਦੀ ਹਾਂ।
ਖ਼ਾਲਸ ਨਾ ਬਣ ਪਾਏ ਅਸੀਂ,
ਕਹਿਣੇ ਨੂੰ ਜੁੜ ਗਏ ਹਾਂ।
ਨਾਨਕ ਦੇ ਬੱਚੇ…..
ਸਾਡੇ ਲਈ ਬਾਬਾ ਜੀ ਨੇ,
ਚਾਰੋਂ ਦਿਸ਼ਾਵਾਂ ਗਾਹੀਆਂ।
ਹੱਕ ਦੀ ਕਮਾਈ ਦੇ ਲਈ,
ਉਹਨਾਂ ਸੀ ਕੀਤੀਆਂ ਵਾਹੀਆਂ।
ਪੱਕੇ ਰੰਗ ਰੰਗਿਆ ਉਹਨਾਂ ਸੀ,
ਪਰ ਅਸੀਂ ਕੱਚੇ ਉੜ ਗਏ ਹਾਂ।
ਨਾਨਕ ਦੇ ਬੱਚੇ….
ਜਿਹੜੀ ਤਕਦੀਰ ਸਾਡੀ,
ਓਹਨੇ ਕਿੰਝ ਮਿਟਣਾ ਹੈ।
ਕਰ ਕੇ ਕਿੰਝ ਟੂਣੇ ਟਾਮਣ,
ਗ੍ਰਿਹਾਂ ਨੇ ਹਟਣਾ ਹੈ।
ਜਾਤਾਂ, ਧਰਮਾਂ ਦੀਆਂ ਵਾਧੂ,
ਸੋਚਾਂ ਵਿੱਚ ਰੁੜ ਗਏ ਹਾਂ।
ਨਾਨਕ ਦੇ ਬੱਚੇ…..

ਮਨਜੀਤ ਕੌਰ ਧੀਮਾਨ

ਸ਼ੇਰਪੁਰ, ਲੁਧਿਆਣਾ। ਸੰ:9464633059

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੰਮ ਵਾਲ਼ੀ ਥਾਂ ਤੇ….
Next articleਲਾਇਨ ਕਲੱਬ ਕਪੂਰਥਲਾ ਫਰੈਂਡਜ਼ ਬੰਦਗੀ ਵੱਲੋਂ 50 ਪ੍ਰਵਾਸੀ ਮਜ਼ਦੂਰਾਂ ਨੂੰ ਕੰਬਲ ਵੰਡੇ