(ਸਮਾਜ ਵੀਕਲੀ)
ਹੁਣ ਤੱਕ ਸ੍ਰੋਮਣੀ ਕਮੇਟੀ ਦਾ ਹੀ ਹੱਥ ਰਿਹਾ ਅਪਣਾ ਸਿਰ ਤੇ ਅਪਣੀਆ ਹੀ ਜੁੱਤੀਆਂ ਇਹ ਕਮੇਟੀ ਜਿਵੇ ਸੌ ਸਾਲ ਤੋ ਕਿਸੇ ਤਬਕੇ ਦੀ ਗੁਲਾਮ ਰਹੀ ਹੈ ਕੋਈ ਸ਼ੱਕ ਨਹੀਂ … ਹੁਣ ਵੀ ਇੱਕੋ ਟੱਬਰ ਦੀ ਗੁਲਾਮ ਸੈਅ ਅਜੇ ਵੀ ਉਸੇ ਤਬਕੇ ਦੀ ਹੈ !
ਮਹਾਨ ਬਹਾਦਰੀ ਭਰਿਆ ਇਤਿਹਾਸ ਦਾ ਸਬੂਤ ਜਿਆਦਾ ਕਿਤਾਬਾ ਅਤੇ ਇਮਾਰਤਾ ਤੋ ਪਤਾ ਲਗਦਾ ਹੈ ! ਗਲਤ ਲਿਖਿਆਂ ਜਾਣ ਵਾਲਾ ਿੲਤਿਹਾਸ ਜਾਦੂ ਚਮਤਕਾਰ ਉਸੇ ਤਬਕੇ ਦੀ ਦੇਣ ਹੈ ਇਹ ਤਾਂ ਸ੍ਰੀ ਚੰਦ ਦੇ ਘਰ ਦੀ ਦੇਣ ਹੈ ਅਜੈ ਵੀ ਮਾਨਸਿਕ ਗੁਲਾਮ ਲੋਕ ਉਹਨਾ ਦੇ ਗੁਲਾਮ ਬਣੇ ਹੋਏ ਹਨ !
ਸਹੀ ਇਤਿਹਾਸ ਦਾ ਪ੍ਰਚਾਰ ਕਰਨ ਦੀ ਸਭ ਤੋ ਵੱਧ ਲੋੜ ਹੈ !
ਸਭ ਤੋ ਪਹਿਲਾ ਬਹਾਦਰੀ ਜੋਸ਼ ਭਰੀ ਵਾਰਾ ਪੜਣ ਦਾ ਿੲਤਿਹਾਸ ਬੰਦ ਕਰਨ ਦਾ ਪ੍ਰਚਾਰ ਸ੍ਰੋਮਣੀ ਕਮੇਟੀ ਨੇ ਕੀਤਾ ਯੁੱਧ ਚ ਲੋੜ ਪੈਂਦੀ ਵਾਰਾ ਦੀ … ਹੁਣ ਲੋੜ ਨਹੀਂ … ਵਾਰਾ ਹਮੇਸਾ ਜਿਉਦੀਆ ਰੱਖਣੀਆਂ ਚਾਹੀਦੀਆਂ ਹਨ !
150-250 ਪੁਰਾਣੀ ਇਮਾਰਤਾ ਲੋਕਾ ਨੇ ਸਾਂਭ ਕੇ ਰੱਖੀਆਂ ਹਨ !
ਕਾਰ-ਸੇਵਾ ਵਾਲੇ RSS ਦੇ ਹੀ ਭਾਈਵਾਲ ਭਾਜਪਾ ਸਾਰੀਆ ਸਿਆਸੀ ਪਾਰਟੀਆਂ ਹਨ ਪਰਦੇ ਪਿੱਛੇ ਭਾਈ ਭਤੀਜੇ ਇਕੋ ਹਨ !
ਪੁਰਾਣੀ ਇਮਾਰਤਾ ਹਸਪਤਾਲ ਬਣਾਓ , ਸਕੂਲ ਵਿੱਦਿਅਕ ਅਦਾਰੇ ਬਣਾਓ ਉਸੇ ਇਮਾਰਤ ਨੂੰ ਸਾਂਭ ਕੇ ਰੱਖ ਸਕਦੇ ਹੋ , ਮਾਨਵਤਾ ਦੀ ਭਲਾਈ ਲਈ ਵਰਤੋ ….
ਬਾਹਰਲੇ ਮੁਲਕਾ ਚ ਪੁਰਾਣੀਆਂ ਸਾਰੀਆਂ ਇਮਾਰਤਾ ਸਾਂਭ ਕੇ ਰੱਖੀਆਂ ਜਾਂਦੀਆਂ ਹਨ !
ਜਿਨ੍ਹਾ ਦਾ ਅਪਣਾ ਮਨ-ਘੜਤ ਇਤਿਹਾਸ ਹੈ ਉਹ ਸੱਤਾਧਾਰੀ ਰਾਜਨੀਤਿਕ ਅੰਧਵਿਸ਼ਵਾਸੀ ਲੀਡਰ ਮਨੁੱਖਤਾ ਦਾ ਖ਼ੂਨ ਹਰ ਪੱਧਰ ਤੇ ਪੀ ਰਹੇ ਹਨ !
ਪੰਜਾਬ ਦਾ ਭਵਿਖ ਜਾਗ ਰਿਹਾ ਹੈ ਕੱਲ 12-13 ਸਾਲ ਦਾ ਬੱਚਾ ਜੇਲ ਚ ਘੜੀਸੇ ਜਾ ਰਹੇ ਸਨ ……. ਅੋਰੰਗਜੇਬ / ਹਿਟਲਰ ਵਰਗਾ ਰਾਜ ਅੱਜ ਵੀ ਚੱਲ ਰਿਹਾ ਹੈ !
ਅੰਧਵਿਸ਼ਵਾਸ ਰਾਜਨੀਤੀਕ ਲੀਡਰ ਚੌਧਰ ਦੇ ਭੁੱਖੇ ਹਨ ਸਮਾਜ ਪ੍ਰਤੀ ਜਾਗੂਰਕ ਨਹੀਂ ਹਨ ! ਕਿਸਾਨੀ ਲੀਡਰ ਵੀ ਸਿਆਸੀ ਰਾਜਨੀਤੀ ਦਾ ਸਾਥ ਦਿੰਦੇ ਜਾਪਦੈ ਹਨ ! ਭੱਵਿਖ ਦੱਸੇਗਾ ਅੱਜ ਦੀਆ ਵਾਰਦਾਤਾਂ ਵਕਤ ਦੀ ਛਾਣਨੀ ਸਾਰਿਆ ਨੂੰ ਨਿਖੇੜ ਦੇਵੇਗੀ !
ਹਨੇਰਾ ਨਹੀਂ ਜਰੇਗਾ ਉਸ ਰੋਸ਼ਨੀ ਨੂੰ
ਰੋਸ਼ਨੀ ਕਰਨ ਵਾਲੇ ਜਾਗਦੇ ਰਹਿਣਗੇ !
ਜਗਾਉਦੇ ਰਹਿਣਗੇ ਜਾਗਦੀ ਜ਼ਮੀਰ ਵਾਲੇ ,
ਸੁੱਤੀਆਂ ਜ਼ਮੀਰਾਂ ਵਾਲੇ ਕਦੇ ਵੀ ਇਤਿਹਾਸ ਨਹੀਂ ਲਿਖਦੇ ਹੁੰਦੇ !
ਇਤਿਹਾਸ ਹਮੇਸਾ ਜਿਉਦਾ ਰਹੇਗਾ ਜੇਕਰ ਸਹੀ ਪੜਾਇਆ ਤੇ ਸਹੀ ਪ੍ਰਚਾਰ ਕੀਤਾ ਜਾਵੇਗਾ ! ————–
ਚਰਨਜੀਤ ਕੌਰ ਆਸਟ੍ਰੇਲੀਆ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly