ਫ਼ਰੀਦਕੋਟ (ਸਮਾਜ ਵੀਕਲੀ) ਅੱਜ ਪਿੰਡ ਬੇਗੋਵਾਲ ਦੇ ਹੋਏ ਵੱਡੇ ਘਪਲੇ ਤੋ ਪਰਦਾ ਚੁੱਕਿਆ ਤੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਪਿੰਡ ਦੀ ਸਰਪੰਚ ਗੁਰਪ੍ਰੀਤ ਕੌਰ ਨੇ ਦੱਸਿਆਂ ਕਿ ਬੇਅੰਤ ਸਿੰਘ ਜੇ.ਆਰ ਨੇ ਰਾਤ ਦੇ 11-12 ਵਜੇ ਜਾਅਲੀ ਹਾਜਰੀ ਪਾ ਰਹੇ ਨੇ, ਏਨਾਂ ਨੇ ਇਕੋ ਤਸਵੀਰ ਨਾਲ ਬਾਰ ਬਾਰ ਪਾ ਕੇ ਨਰੇਗਾ ਮਜਦੂਰਾਂ ਦੇ ਸਰਕਾਰੀ ਪੈਸੇ ਵਿਚ ਗਬਨ ਕੀਤਾ ਹੈ। ਪਿੰਡ ਦੀ ਮੌਜੂਦਾ ਸਰਪੰਚ ਨੇ ਦੱਸਿਆਂ ਕਿ ਸਾਡੇ ਨਰੇਗਾ ਮਜ਼ਦੂਰਾਂ ਦੇ ਨਾਂ ਹੀ ਕੱਟ ਦਿੱਤੇ ਜਾਂਦੇ ਹਨ। ਇਸ ਤੋ ਪਹਿਲਾ ਵੀ ਓਹ ਡਿਪਟੀ ਕਮਿਸ਼ਨਰ ਸਾਹਿਬ ਫ਼ਰੀਦਕੋਟ ਨੂੰ ਇਸ ਪ੍ਰਤੀ ਦਰਖਾਸਤ ਦੇ ਚੁੱਕੇ ਹਨ। ਓਨਾਂ ਕੋਲ ਇਸ ਦੇ ਪੁਖਤਾ ਸਬੂਤ ਵੀ ਹਨ। ਇਸ ਸਮੇ ਨਰੇਗਾ ਦੇ ਜ਼ਿਲਾ ਪ੍ਰਧਾਨ ਵੀਰ ਸਿੰਘ ਕੰਮੇਆਣਾ ਜੀ ਨੇ ਦੱਸਿਆਂ ਕਿ ਇਹ ਇਕ ਪਿੰਡ ਵਿਚ ਨਹੀ ਸਗੋ ਹੋਰ ਵੀ ਪਿੰਡਾਂ ਵਿੱਚ ਵੱਡੇ ਪੱਧਰ ਤੇ ਘਪਲੇ ਬਾਜੀਆਂ ਚੱਲ ਰਹੀਆਂ ਹਨ , ਇਸ ਲਈ ਓਹ ਪਿੰਡ ਪਿੰਡ ਜਾ ਕੇ ਇਸਦਾ ਪਰਦਾਫਾਸ਼ ਕਰ ਰਹੇ , ਓਨਾਂ ਕਿਹਾ ਜੇਕਰ ਪ੍ਰਸਾਸ਼ਨ ਇਸ ਤੇ ਕਾਰਵਾਈ ਨਹੀ ਕਰੇਗਾ ਤਾਂ ਆਉਣ ਵਾਲੇ ਸਮੇ ਵਿਚ ਓਹ ਵੱਡੇ ਪੱਧਰ ਤੇ ਧਰਨੇ-ਪ੍ਰਦਰਸ਼ਨ ਕਰ ਇਨਸਾਫ ਲੈਣਗੇ। ਓਨਾਂ ਦੇ ਨਾਲ “ਦੀ ਫੋਰਥ ਕਲਾਸ ਯੂਨੀਅਨ ਫ਼ਰੀਦਕੋਟ” ਦੇ ਜਰਨਲ ਸਕੱਤਰ ਬਲਕਾਰ ਸਿੰਘ ਸਹੋਤਾ ਜੀ ਨੇ ਸਰਕਾਰ ਤੇ ਪ੍ਰਸ਼ਾਸਨ ਤੋ ਮੰਗ ਕੀਤੀ। ਏਨਾਂ ਤੇ ਘਪਲੇਬਾਜ਼ੀ ਤੇ ਪਰਚੇ ਕੱਟੇ ਜਾਣ ਤੇ ਮਜਦੂਰਾਂ ਦੇ ਹੱਕ ਦੁਆਏਂ ਜਾਣ । ਇਸ ਸਮੇ ਪਿੰਡ ਦੇ ਜਸਕਰਨ ਸਿੰਘ ਪੰਚ,ਰੀਨਾ ਕੌਰ ਪੰਚ,ਲਛਮੀ ਕੌਰ ਪੰਚ,ਮੰਗਤ ਰਾਏ ਪੰਚ, ਦੌਲਤ ਸਿੰਘ,ਸੁਰਜੀਤ ਕੌਰ ਤੋਤਾ,ਗੁਰਪ੍ਰੀਤ ਸਿੰਘ, ਹਰੀ ਸਿੰਘ, ਲਖਵਿੰਦਰ ਸਿੰਘ ਮੇਟ,ਮਲਕੀਤ ਕੌਰ, ਅਮਨਦੀਪ ਸਿੰਘ ਸੰਧੂ,ਬਾਬੂ ਸਿੰਘ,ਮਹਿੰਦਰ ਸਿੰਘ ਪੰਚ ਤੇ ਪੂਰਨ ਸਿੰਘ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj