ਬੇਗਮਪੁਰਾ ਟਾਈਗਰ ਫੋਰਸ ਨੇ ਨਵ-ਨਿਯੁਕਤ ਡੀਐਸਪੀ ਦੀਪਕਰਨ ਸਿੰਘ ਨੂੰ ਕੀਤਾ ਸਨਮਾਨਿਤ , ਜੇਕਰ ਕਿਸੇ ਵੀ ਵਿਅਕਤੀ ਨੂੰ ਥਾਣੇ ਵਿੱਚ ਕੋਈ ਸਮੱਸਿਆ ਆਉਂਦੀ ਹੈ ਤਾ ਸ਼ਿਕਾਇਤ ਕਰਤਾ ਮੇਰੇ ਨਾਲ ਸਿੱਧਾ ਸੰਪਰਕ ਕਰ ਸਕਦਾ ਹੈ : ਡੀ ਐਸ ਪੀ ਦੀਪਕਰਨ

ਫੋਟੋ : ਅਜਮੇਰ ਦੀਵਾਨਾ
ਹੁਸ਼ਿਆਰਪੁਰ, (ਸਮਾਜ ਵੀਕਲੀ) (ਤਰਸੇਮ ਦੀਵਾਨਾ)-ਬੇਗਮਪੁਰਾ ਟਾਈਗਰ ਫੋਰਸ ਦੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੇਗਮਪੁਰਾ ਟਾਈਗਰ ਫੋਰਸ ਦੇ ਅਹੁਦੇਦਾਰਾ ਅਤੇ ਮੈਂਬਰ ਸਾਹਿਬਾਨਾ ਦਾ ਵਫਦ ਫੋਰਸ ਦੇ ਜਿਲ੍ਹਾ ਪ੍ਰਧਾਨ ਹੈਪੀ ਫਹਿਗੜ੍ਹ ਦੀ ਪ੍ਰਧਾਨਗੀ ਹੇਠ  ਪੰਜਾਬ ਪ੍ਰਧਾਨ ਬੀਰਪਾਲ ਠਰੋਲੀ ਅਤੇ ਦੁਆਬਾ ਪ੍ਰਧਾਨ ਨੇਕੂ ਅਜਨੋਹਾ ਹੁਸ਼ਿਆਰਪੁਰ ਵਿਖੇ ਨਵ-ਨਿਯੁਕਤ ਡੀ ਐਸ ਪੀ ਸਿਟੀ ਦੀਪਕਰਨ ਸਿੰਘ ਨੂੰ ਮਿਲਿਆ ਇਸ ਮੌਕੇ ਫੋਰਸ ਦੇ ਆਗੂਆ ਨੇ ਡੀ ਐਸ ਪੀ ਦੀਪਕਰਨ ਸਿੰਘ ਨਾਲ ਥਾਣਿਆ ਵਿੱਚ ਆਮ ਲੋਕਾਂ ਨੂੰ ਆ ਰਹੀਆਂ ਦਰਵੇਸ਼ ਮੁਸ਼ਕਲਾਂ ਵਾਰੇ ਵਿਚਾਰ ਚਰਚਾ ਕੀਤੀ  ਇਸ ਮੌਕੇ ਬੇਗਮਪੁਰਾ ਟਾਈਗਰ ਫੋਰਸ ਦੇ ਅਹੁਦੇਦਾਰਾਂ ਵੱਲੋਂ  ਨਵ-ਨਿਯੁਕਤ ਡੀ ਐਸ ਪੀ ਦੀਪਕਰਨ ਸਿੰਘ ਨੂੰ ਬਾਬਾ ਸਾਹਿਬ ਭੀਮ ਰਾਉ ਅੰਬੇਡਕਰ ਜੀ ਦਾ ਸਰੂਪ ਦੇ ਕੇ ਸਨਮਾਨਿਤ ਵੀ ਕੀਤਾ ਗਿਆ । ਇਸ ਮੌਕੇ ਡੀਐਸਪੀ ਦੀਪਕਰਨ ਸਿੰਘ ਨੇ ਕਿਹਾ ਕਿ ਬੇਗਮਪੁਰਾ ਟਾਈਗਰ ਫੋਰਸ 2009 ਤੋਂ ਸਮਾਜ ਭਲਾਈ ਦੇ ਕੰਮ ਕਰਦੀ ਆ ਰਹੀ ਹੈ, ਜੋ ਕਿ ਬਹੁਤ ਹੀ ਸ਼ਲਾਘਾਯੋਗ ਗੱਲ ਹੈ। ਉਹਨਾਂ ਕਿਹਾ ਕਿ ਇਲਾਕੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਢੁਕਵੇਂ ਯਤਨ ਕੀਤੇ ਜਾਣਗੇ। ਉਹਨਾਂ ਕਿਹਾ ਕਿ ਸਮਾਜ ਵਿਰੋਧੀ ਹੋ ਰਹੀਆਂ ਕਾਰਵਾਈਆਂ ਦੀ ਤੁਰੰਤ ਇਤਲਾਹ ਪੁਲਿਸ ਨੂੰ ਦਿੱਤੀ ਜਾਵੇ ਤਾਂ ਜੋ ਪੁਲਿਸ ਢੁਕਵੀਂ ਕਾਰਵਾਈ ਕਰਕੇ ਸਮਾਜ ਵਿੱਚ ਸ਼ਾਂਤੀ ਬਣਾਈ ਰੱਖੇ। ਉਹਨਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਥਾਣਿਆਂ ਵਿੱਚ ਕੋਈ ਵੀ ਕੰਮ ਕਰਵਾਉਣ ਦੀ ਸਮੱਸਿਆ ਆ ਰਹੀ ਹੈ ਤਾਂ ਸ਼ਿਕਾਇਤ ਕਰਤਾ ਮੇਰੇ ਨਾਲ ਸਿੱਧਾ  ਸੰਪਰਕ ਸਾਧ ਸਕਦਾ ਹੈ।ਡੀਐਸਪੀ ਦੀਪ ਕਰਨ ਸਿੰਘ ਨੇ ਇਹ ਵੀ ਕਿਹਾ ਕਿ ਸ਼ਹਿਰ ਦੇ ਕਿਸੇ ਵੀ ਇਲਾਕੇ ਵਿੱਚ ਕੋਈ ਵੀ ਵਿਅਕਤੀ ਕਿਸੇ ਵੀ ਕਿਸਮ ਦਾ ਨਸ਼ੇ ਦੀ ਵਿਕਰੀ ਕਰਦਾ ਹੋਵੇ ਤੇ ਤੁਰੰਤ ਸਾਨੂੰ ਉਸ ਵਿਅਕਤੀ ਦੀ ਇਤਲਾਹ ਦਿੱਤੀ ਜਾਵੇ ਉਹਨਾਂ ਕਿਹਾ ਕਿ ਇਤਲਾਹ ਦੇਣ ਵਾਲੇ ਵਿਅਕਤੀ ਦਾ ਨਾਮ ਪਤਾ ਗੁਪਤ ਰੱਖਿਆ ਜਾਵੇਗਾ ! ਉਹਨਾਂ ਕਿਹਾ ਕਿ ਇਲਾਕੇ ਵਿੱਚੋਂ ਨਸ਼ਾ ਖਤਮ ਕਰਕੇ ਇਲਾਕੇ ਨੂੰ ਨਸ਼ਾ ਮੁਕਤ ਬਣਾਉਣਾ ਮੇਰੇ ਲਈ ਪਹਿਲ ਕਦਮੀ ਹੋਵੇਗੀ ! ਅੰਤ ਵਿੱਚ ਆਗੂਆਂ ਨੇ ਡੀਐਸਪੀ ਸਿਟੀ ਦੀਪ ਕਰਨ ਸਿੰਘ ਦੇ ਧਿਆਨ ਵਿੱਚ ਲਿਆਂਦਾ ਕਿ  ਬੇਗਮਪੁਰਾ ਟਾਈਗਰ ਫੋਰਸ ਵਿੱਚੋ ਕੱਢੇ ਹੋਏ ਕੁਝ ਸ਼ਰਾਰਤੀ ਅਨਸਰ ਸਰਕਾਰੇ ਦਰਬਾਰੇ ਅਤੇ ਲੋਕਾਂ ਨੂੰ ਬੇਗਮਪੁਰਾ ਟਾਈਗਰ ਫੋਰਸ ਦੇ ਨਾਂ ਤੇ ਗੁਮਰਾਹ ਕਰ ਰਹੇ ਹਨ ਜਦਕਿ ਬੇਗਮਪੁਰਾ ਟਾਇਗਰ ਫੋਰਸ ਇਕ ( ਰਜਿ.)  ਜਥੇਬੰਦੀ ਹੈ ਜਿਸ ਕਰਕੇ ਫੋਰਸ ਵਿੱਚੋ ਕੱਢੇ ਹੋਏ ਸ਼ਰਾਰਤੀ ਅਨਸਰਾਂ ਤੋਂ ਬਚਣ ਦੀ ਜਰੂਰਤ ਹੈ ਉਹਨਾਂ ਕਿਹਾ ਕਿ ਫੋਰਸ ਵਿੱਚੋ ਕੱਢੇ ਹੋਏ ਲੋਕਾਂ ਦਾ ਬੇਗਮਪੁਰਾ ਟਾਈਗਰ ਫੋਰਸ ਨਾਲ ਕੋਈ ਦੂਰ ਦਾ ਵਾਸਤਾ ਵੀ ਨਹੀਂ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਜਿਲਾ ਸੀਨੀਅਰ ਮੀਤ ਪ੍ਰਧਾਨ ਸਤੀਸ਼ ਕੁਮਾਰ ਸ਼ੇਰਗੜ੍ਹ, ਰੋਹਿਤ ਬੱਧਣ ਨਾਰਾ , ਮੁਨੀਸ਼ ਕੁਮਾਰ,ਜੱਸਾ ਸਿੰਘ ਨੰਦਨ, ਰਾਹੁਲ ਡਾਡਾ , ਮੁਲਖ ਰਾਜ, ਢਿੱਲੋ,ਰਵਿ ਸੁੰਦਰ ਨਗਰ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਗ਼ਜ਼ਲ ਮੰਚ ਸਰੀ ਦੀ ਖੂਬਸੂਰਤ ਸ਼ਾਇਰਾਨਾ ਸਾਮ ਆਯੋਜਿਤ ਵੱਡੀ ਗਿਣਤੀ ਚ ਪੁੱਜੇ ਸਰੋਤਿਆਂ ਨੇ ਮਾਣਿਆ ਅਨੰਦ
Next articleਜ਼ਿਲ੍ਹਾ ਪੱਧਰੀ ਪੇਂਟਿੰਗ ਮੁਕਾਬਲੇ ਵਿੱਚ ਸਰਕਾਰੀ ਸੈਕੰਡਰੀ ਸਕੂਲ ਗੋਬਿੰਦਪੁਰ ਖੁਣ-ਖੁਣ ਦੀ ਵਿਦਿਆਰਥਣ ਪਾਇਲ ਨੇ ਹਾਸਲ ਕੀਤਾ ਤੀਸਰਾ ਸਥਾਨ