(ਸਮਾਜ ਵੀਕਲੀ)
ਜਿਹਨਾਂ ਦੀਆਂ ਲਿਖ਼ਤਾਂ ਦਾ ਸੱਚੀ ਨਾ ਕੋਈ ਜਵਾਬ ਏ,
ਕਲ਼ਮ ਦੇ ਉਹ ਜ਼ਾਦੂਗ਼ਰ ਸਾਡੇ ਵੀਰ “ਬੇਦੀ ਸਾਬ” ਏ।
ਸਾਫ਼-ਸੁਥਰਾਂ ਲਿਖ਼ਦੇ,ਨਾ ਕਦੇ ਕਿਸੇ ਦੀ ਨਿਖ਼ੇਧੀ ਏ,
ਪੂਰਾ ਨਾਮ ਉਹਨਾਂ ਦਾ “ਬਲਦੇਵ ਸਿੰਘ ਬੇਦੀ” ਏ।
ਕਾਗ਼ਜ਼ ਉੱਤੇ ਕਲ਼ਮ ਘਸਾ ਕੇ ਸਿਰਾ ਹੀ ਲਾ ਦੇਂਦੇ ਨੇ,
ਲਿਖਤਾਂ ਵਿੱਚ ਜਿਵੇਂ ਉਹ ਕੋਈ ਜਾਨ ਹੀ ਪਾ ਦੇਂਦੇ ਨੇ!
ਹੱਥ ਵਿੱਚ ਫੜ ਜਾਦੂਈ ਕਲ਼ਮ ਜਦੋਂ ਉਹ ਚਲਾਉਂਦੇ,
ਅੱਖਰਾਂ ਦੇ ਕਾਗ਼ਜ਼ ਉੱਤੇ , ਮੋਤੀ ਜਿਵੇਂ ਹਨ ਪਰਾਉਂਦੇ।
ਖੇਡ ਕੇ ਸ਼ਬਦਾਂ ਦੇ ਨਾਲ ਬੜਾ ਉਹ ਕਰਦੇ ਕਮਾਲ ਏ,
ਰਚਨਾਂ ਤੇ ਕਲ਼ਮ ਨਾਲ ਫੇਰ ਪੂਰੀ ਕਰਦੇ ਪੜਤਾਲ ਏ।
ਜਾਣਕਾਰੀਆਂ ਦੇਣ ਲਈਂ ਕਲ਼ਮ ਉਹਨਾਂ ਦੀ ਤਿਆਰ ਏ,
ਉਹਨਾਂ ਦੇ ਲਿਖੇ ਲੇਖ,ਬਣਦੇ ਅਖ਼ਬਾਰਾਂ ਦਾ ਸ਼ਿੰਗਾਰ ਏ।
ਸੋਚ ਦੇ ਸਾਗਰ ‘ਚ ਉਤਰ ਕੇ ਬਹੁਤ ਡੂੰਘਾਂ ਨੇ ਲਿਖ਼ਦੇ,
ਨਵੇਂ ਉੱਭਰਦੇ ਦੇ ਲੇਖ਼ਕ ਵੀ ਉਹਨਾਂ ਵੱਲ ਵੇਖ ਸਿੱਖਦੇ।
“ਰਾਹੁਲ” ਵੀ ਸਿੱਖ ਗਿਆਂ ਹੁਣ ਨਹੀਂ ਲਿਖ਼ਦਾ ਖਰਾਬ ਏ,
ਕਲ਼ਮ ਦੇ ਉਹ ਜ਼ਾਦੂਗ਼ਰ ਸਾਡੇ ਵੀਰ “ਬੇਦੀ ਸਾਬ” ਏ।
ਰਾਹੁਲ ਲੋਹੀਆਂ
ਅਸਟ੍ਰਿਆ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly