ਭਾਜਪਾ ਆਗੂਆਂ ਨੇ ਲੈਫ਼ਟੀਨੈਂਟ ਅਨਮੋਲ ਸ਼ਰਮਾ ਦਾ ਕੀਤਾ ਭਰਵਾਂ ਸਵਾਗਤ
ਕਪੂਰਥਲਾ,(ਸਮਾਜ ਵੀਕਲੀ) ( ਕੌੜਾ ) – ਵਿਦੇਸ਼ਾਂ ਵਿੱਚ ਜਾ ਕੇ ਪੈਸੇ ਕਮਾਉਣ ਦੀ ਹੋੜ ਵਿੱਚ ਲੱਗੇ ਨੌਜਵਾਨਾਂ ਦੇ ਲਈ ਕਪੂਰਥਲਾ ਦੇ ਅਨਮੋਲ ਸ਼ਰਮਾ ਨੇ ਇਹ ਮਿਸ਼ਾਲ ਪੇਸ਼ ਕੀਤੀ ਹੈ ਕਿ ਜੇਕਰ ਦਿਮਾਗ ਵਿੱਚ ਕੁਛ ਕਰਨ ਦਾ ਜਜਬਾ ਹੋਵੇ ਤਾਂ ਆਦਮੀ ਆਪਣੇ ਦੇਸ਼ ਵਿੱਚ ਰਹੀ ਕੇ ਦੇਸ਼ ਦੀ ਸੇਵਾ ਕਰ ਕੇ ਵੀ ਆਪਣੇ ਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰ ਸਕਦਾ ਹੈ।ਦੱਸਣਯੋਗ ਹੈ ਕਿ ਦੇ ਰਹਿਣ ਵਾਲੇ ਏਐੱਸਆਈ ਅਤੇ ਇੰਟਰਨੈਸ਼ਨਲ ਅੰਪਾਇਰ ਰਿਪੁਦਮਨ ਸ਼ਰਮਾ ਦੇ ਸਪੁੱਤਰ ਅਤੇ ਸੀਨੀਅਰ ਭਾਜਪਾ ਆਗੂ ਐਡਵੋਕੇਟ ਚੰਦਰ ਸ਼ੇਖਰ ਦੇ ਭਤੀਜੇ ਅਨਮੋਲ ਸ਼ਰਮਾ ਨੇ ਵਿਰਾਸਤੀ ਸ਼ਹਿਰ ਕਪੂਰਥਲਾ ਦੇ ਸੈਕਰਡ ਹਾਰਟ ਸਕੂਲ ਕਾਂਜਲੀ ਰੋਡ ਤੋਂ ਆਪਣੀ ਪੜ੍ਹਾਈ ਸ਼ੁਰੂ ਕਰਨ ਤੋਂ ਬਾਅਦ ਸੈਨਿਕ ਸਕੂਲ ਵਿੱਚ 9ਵੀਂ ਤੋਂ 12ਵੀਂ ਤੱਕ ਦੀ ਪੜ੍ਹਾਈ ਕਰਨ ਤੋਂ ਬਾਅਦ ਆਫਿਸਰ ਟ੍ਰੇਨਿੰਗ ਅਕੈਡਮੀ ਚੇਨਈ ਵਿਖੇ ਟ੍ਰੇਨਿਗ ਲੈਣ ਤੋਂ ਬਾਅਦ ਇੰਡੀਅਨ ਆਰਮੀ ਵਿੱਚ ਲੈਫਟੀਨੈਂਟ ਬਣ ਕੇ ਆਪਣੇ ਮਾਪਿਆਂ ਦੇ ਨਾਲ ਨਾਲ ਕਪੂਰਥਲਾ ਦਾ ਪੂਰੇ ਦੇਸ਼ ਵਿੱਚ ਰੋਸ਼ਨ ਕੀਤਾ ਹੈ।ਇਸ ਦੌਰਾਨ ਭਾਜਪਾ ਆਗੂਆਂ ਨੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਹੇਠ ਅਨਮੋਲ ਸ਼ਰਮਾ ਨੂੰ ਇੰਡੀਅਨ ਆਰਮੀ ਵਿੱਚ ਲੈਫਟੀਨੈਂਟ ਬਣਨ ਤੇ ਵਧਾਈ ਦਿੰਦਿਆਂ ਫੁੱਲਾਂ ਦਾ ਬੁੱਕਾ ਦੇ ਕੇ ਸਨਮਾਨਿਤ ਕੀਤਾ।ਇਸ ਦੌਰਾਨ ਖੋਜੇਵਾਲ ਨੇ ਕਿਹਾ ਕਿ ਮਾਪਿਆਂ ਨੇ ਜਨਮ ਤੋਂ ਹੀ ਅਨਮੋਲ ਨਾਂ ਰੱਖਿਆ ਸੀ,ਕਿਉਂਕਿ ਉਹ ਉਨ੍ਹਾਂ ਦੀ ਜਿੰਦਗੀ ਦੀ ਸਭ ਤੋ ਵੱਡੀ ਦੌਲਤ ਸੀ।ਪਰ ਕਿਸੇ ਨੇ ਨਹੀਂ ਸੋਚਿਆ ਸੀ ਕਿ ਕਪੂਰਥਲਾ ਦਾ ਆਮ ਜਿਹਾ ਮੁੰਡਾ ਸਿਰਫ਼ ਮਾਪਿਆਂ ਲਈ ਨਹੀਂ,ਸਗੋਂ ਪੂਰੇ ਦੇਸ਼ ਲਈ ਅਨਮੋਲ ਬਣ ਜਾਏਗਾ।ਉਸਦੇ ਮਾਪਿਆਂ ਦੀ ਸਿਰਫ਼ ਇੱਕ ਖ਼ਾਹਿਸ਼ ਸੀ।ਪੁੱਤ ਵਿਦੇਸ਼ ਨਾ ਜਾਵੇ,ਅੱਖਾਂ ਦੇ ਸਾਹਮਣੇ ਰਹੇ।ਪਰ ਅਨਮੋਲ ਨੇ ਕਿਸੇ ਹੋਰ ਹੀ ਤਰੀਕੇ ਨਾਲ ਇਹ ਖ਼ਾਹਿਸ਼ ਪੂਰੀ ਕਰ ਦਿੱਤੀ।ਉਹ ਹੁਣ ਦੇਸ਼ ਦੀ ਹਿਫ਼ਾਜ਼ਤ ਕਰੇਗਾ।ਉਨ੍ਹਾਂਨੇ ਦੱਸਿਆ ਕਿ ਅਨਮੋਲ ਨੇ ਪਹਿਲਾਂ ਸਾਲ 2022 ਚ ਪੰਜਾਬ ਪੁਲਿਸ ਚ ਕਾਂਸਟੇਬਲ ਬਣਕੇ ਆਪਣੇ ਪਰਿਵਾਰ ਦੀ ਆਸ ਪੂਰੀ ਕੀਤੀ।ਮਾਪਿਆਂ ਨੇ ਸੋਚਿਆ ਹੁਣ ਸਭ ਠੀਕ ਹੈ,ਪਰ ਅਨਮੋਲ ਆਮ ਨਹੀਂ,ਖ਼ਾਸ ਬਣਨ ਲਈ ਆਇਆ ਸੀ।ਉਸਨੇ ਭਾਰਤੀ ਫੌਜ ਦੇ ਅਧਿਕਾਰੀ ਬਣਨ ਦਾ ਸੁਪਨਾ ਵੇਖਿਆ।ਦਿਨ-ਰਾਤ ਇੱਕ ਕਰਕੇ,ਹਰ ਮੁਸ਼ਕਲ ਦੇ ਸਾਹਮਣੇ ਹੌਂਸਲਾ ਬਣਾ ਕੇ ਅਖ਼ੀਰਕਾਰ ਉਹ ਦਿਨ ਆ ਹੀ ਗਿਆ,ਜਿਸ ਦੀ ਉਡੀਕ ਉਸਦੇ ਮਾਪੇ ਤੇ ਉਹ ਆਪ ਕਰ ਰਹੇ ਸਨ।ਜਦੋਂ ਅਨਮੋਲ ਨੇ ਫੌਜ ਦੇ ਅਧਿਕਾਰੀ ਵਜੋਂ ਆਪਣੀ ਪਹਿਲੀ ਪੈਰੀਡ ਕੀਤੀ,ਮਾਪਿਆਂ ਨੇ ਗਹਿਰੀ ਅੱਖਾਂ ਨਾਲ ਆਪਣੇ ਪੁੱਤ ਨੂੰ ਦੇਖਿਆ।ਉਨ੍ਹਾਂ ਦੀਆਂ ਅੱਖਾਂ ਚ ਹੰਝੂ ਸਨ,ਪਰ ਇਹ ਹੰਝੂ ਦੁੱਖ ਦੇ ਨਹੀਂ, ਮਾਣ ਦੇ ਸਨ।ਖੋਜੇਵਾਲ ਨੇ ਕਿਹਾ ਕਿ ਉਹ ਕਪੂਰਥਲਾ ਦੀਆਂ ਗਲੀਆਂ,ਜਿੱਥੇ ਕਦੇ ਇਹ ਮੁੰਡਾ ਖੇਡਦਾ ਸੀ,ਅੱਜ ਉਨ੍ਹਾਂ ਹੀ ਗਲੀਆਂ ਚ ਢੋਲ ਵੱਜ ਰਹੇ ਨੇ,ਲੱਡੂ ਵੰਡੇ ਜਾ ਰਹੇ ਨੇ।ਖੋਜੇਵਾਲ ਨੇ ਕਿਹਾ ਅੱਜ ਅਨਮੋਲ ਨੇ ਸਾਬਤ ਕਰ ਦਿੱਤਾ ਕਿ ਜੇ ਹੌਂਸਲੇ ਬੁਲੰਦ ਹੋਣ,ਤਾਂ ਕਿਸੇ ਵੀ ਮੁਕਾਮ ਤੇ ਪਹੁੰਚਿਆ ਜਾ ਸਕਦਾ ਹੈ।ਖੋਜੇਵਾਲ ਨੇ ਕਿਹਾ ਕਿ ਆਉਣ ਵਾਲੀ ਨੌਜਵਾਨ ਪੀੜ੍ਹੀ ਦੇ ਵਿੱਚ ਭਾਰਤੀ ਫ਼ੌਜ ਦੇ ਵਿੱਚ ਸਿਰਫ਼ ਭਰਤੀ ਹੋਣ ਦਾ ਜਜ਼ਬਾ ਹੀ ਨਹੀਂ ਬਲਕਿ ਆਫ਼ਸਰ ਤਾਇਨਾਤ ਹੋਣ ਦੀ ਰੂਚੀ ਪੈਦਾ ਕਰਨੀ ਚਾਹੀਦੀ ਹੈ ਅਤੇ ਅਨਮੋਲ ਸ਼ਰਮਾ ਨੇ ਨੌਜਵਾਨਾਂ ਨੂੰ ਪ੍ਰੇਰਨਾ ਦਿੱਤੀ ਹੈ।ਉਨ੍ਹਾਂਨੇ ਕਿਹਾ ਕਿ ਸਾਡੇ ਜ਼ਿਲ੍ਹੇ ਦੇ ਲਈ ਬਹੁਤ ਹੀ ਮਾਣ ਦੀ ਗੱਲ ਹੈ ਕਿ ਜੋ ਅਨਮੋਲ ਸ਼ਰਮਾ ਇੰਡੀਅਨ ਆਰਮੀ ਦੇ ਵਿੱਚ ਲੈਫਟੀਨੈਂਟ ਦਾ ਅਹੁਦਾ ਪ੍ਰਾਪਤ ਕੀਤਾ ਹੈ,ਇਸ ਦੇ ਨਾਲ ਹੋਰ ਵੀ ਨੌਜਵਾਨਾਂ ਨੂੰ ਪ੍ਰੇਰਣਾ ਮਿਲੇਗੀ।ਇਸ ਮੌਕੇ ਤੇ ਰੋਸ਼ਨ ਲਾਲ ਸੱਭਰਵਾਲ,ਪ੍ਰਫੈਸਰ ਅਨੁਰਾਗ ਸ਼ਰਮਾ,ਸੰਨੀ ਬੈਂਸ ਆਦਿ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj