HOME ਤੇਰੇ ਤਿਆਗ ਕਰਕੇ

ਤੇਰੇ ਤਿਆਗ ਕਰਕੇ

2
ਰਾਮਾਬਾਈ ਅੰਬੇਡਕਰ

ਸਮਾਜ ਵੀਕਲੀ ਯੂ ਕੇ

-ਧਰਮ ਪਾਲ ਪੈਂਥਰ

                                   ਧਰਮ ਪਾਲ ਪੈਂਥਰ

ਮੇਰੀ ਮਾਤਾ ਰਮਾ,
ਉਹ ਭਿਆਨਕ ਸੀ ਸਮਾਂ ।
ਜਦੋਂ ਮੈਂ ਪੜ੍ਹਦਾ ਤੇਰੇ ਬਾਰੇ
ਸੋਚਦਾ ਹਾਂ ਮੈਂ ਤੇਰੇ ਬਾਰੇ
ਕਿਵੇਂ ਤੂੰ ਦਿਨ ਗੁਜ਼ਾਰੇ
ਨਾ ਤੂੰ ਕੋਈ ਮਹਿਲ ਉਸਾਰੇ
ਕੌਮ ਤੋਂ ਚਾਰ ਪੁੱਤਰ ਵਾਰੇ
ਬਿਨ ਕਫ਼ਨ ਤੋਂ ਦੱਬੇ ਸਾਰੇ
ਆਪ ਹਾਰੀ ਪਰ ਦੁੱਖ ਨਾ ਹਾਰੇ ।
ਮੇਰੀ ਮਾਤਾ ਰਮਾ,
ਉਹ ਭਿਆਨਕ ਸੀ ਸਮਾਂ ।
ਗਰੀਬੀ, ਬੀਮਾਰੀ ਤੇ ਮੰਦਹਾਲੀ,
ਤੂੰ ਪਿੰਡੇ ‘ਤੇ ਹੰਢਾਈ,
ਭਾਵੇਂ ਵਕੀਲ ਸੀ ਸਿਰ ਦਾ ਸਾਂਈ ।
ਮਿਹਨਤ ਕੀਤੀ ਹੱਥ ਨਹੀਂ ਅੱਡਿਆ
ਚਰਾਂਦਾਂ ਵਿੱਚੋਂ ਗੋਬਰ ਇੱਕਠਾ ਕਰਿਆ
ਗੋਬਰ ਦੇ ਉਪਲੇ ਬਣਾ ਕੇ ਵੇਚਿਆ
ਲੋਕਾਂ ਨੇ ਬਥੇਰਾ ਤੰਝ ਕੱਸਿਆ
ਇਰਾਦਿਆਂ ਨੂੰ ਰੋਕ ਨਾ ਸਕਿਆ
ਗ੍ਰਹਿਸਥੀ ਜੀਵਨ ਚਲਾਇਆ
ਭੀਮ ਦੀ ਪੜ੍ਹਾਈ ਨੂੰ ਆਂਚ ਨਾ ਆਇਆ
ਸਾਹਿਬ ਘਰ ਦਾ ਫ਼ਿਕਰ ਨਾ ਕਰ
ਇਹ ਕਹਿ ਕੇ ਹੌਸਲਾ ਵਧਾਇਆ ।
ਮੇਰੀ ਮਾਤਾ ਰਮਾ,
ਉਹ ਭਿਆਨਕ ਸੀ ਸਮਾਂ ।
ਤੇਰੇ ਕੁਰਬਾਨੀ ਸਦਕਾ ਭੀਮ ਤੋਂ
ਬਾਬਾ ਸਾਹਿਬ ਅੰਬੇਡਕਰ ਬਣਿਆ
ਦੁਨੀਆਂ ਨੇ ਜਾਣਿਆ ਤੇ ਸੁਣਿਆ
ਡਰਾਫਟਿੰਗ ਕਮੇਟੀ ਦਾ ਚੇਅਰਮੈਨ ਚੁਣਿਆ
ਸੰਵਿਧਾਨ ਦਾ ਤਾਣਾ ਬਾਣਾ ਬੁਣਿਆ
ਭਾਰਤੀ ਸੰਵਿਧਾਨ ਦਾ ਨਿਰਮਾਤਾ ਬਣਿਆ
ਨਾਰੀ ਜਾਤੀ ਦਾ ਮੁਕਤੀਦਾਤਾ ਬਣਿਆ
ਕਰੋੜਾਂ ਲੋਕਾਂ ਦਾ ਮਸੀਹਾ ਬਣਿਆ
ਸੈਂਕੜੇ ਕਿਤਾਬਾਂ ਦਾ ਰਚੇਤਾ ਬਣਿਆ
ਦੇਸ਼ਾਂ ਵਿਦੇਸ਼ਾਂ ਨੇ ਤੇਰੇ ਗਿਆਨ ਦਾ ਲੋਹਾ ਮੰਨਿਆ
ਸਿੰਬਲ ਆਫ ਨਾਲੇਜ ਦਾ ਖ਼ਿਤਾਬ ਮਿਲਿਆ ।
ਮਾਤਾ ਰਮਾ ਇਹ ਸਭ ਤੇਰੇ ਸਿਦਕ ਕਰਕੇ
ਤੇਰੇ ਤਿਆਗ ਕਰਕੇ
ਵੇਖਦਾ ਹਾਂ ਜਦੋਂ ਇਤਿਹਾਸ ਪੜ੍ਹਕੇ
ਕਲਮ ਲਿਖਦੀ ਹੈ ਸ਼ਬਦ ਹਾਉਂਕੇ ਭਰਦੇ
ਮੇਰੇ ਅੰਦਰ ਬਣ ਕੇ ਭਾਂਬੜ ਮੱਚਦੇ
ਪੈਂਥਰ ਲੋਕ ਕਰਜ਼ ਨਹੀਂ ਚੁਕਾ ਸਕਦੇ
ਸੋ ਵਾਰੀ ਜਨਮ ਲੈ ਕੇ ਵੀ ।

 

Previous articleThe Islamabad Mosque Bombing: Tragedy and the Rush to Blame
Next article*ਢਾਹਾਂ ਕਲੇਰਾਂ ਹਸਪਤਾਲ ਵੱਲੋਂ ਪਿੰਡ ਮਾਹਿਲ ਗਹਿਲਾਂ ਵਿਖੇ 21 ਵਾਂ ਸਲਾਨਾ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਅੱਜ 8 ਫਰਵਰੀ ਨੂੰ*