ਹੁਸ਼ਿਆਰਪੁਰ – ਅੱਜ ਇਥੇ ਸਵੈ-ਰੁਜਗਾਰ ਨੂੰ ਪ੍ਰੋਤਸਾਹਿਤ ਕਰਨ ਹਿੱਤ ਸਾਹੀ ਸ਼ੋਪਿੰਗ ਸੈਂਟਰ ਵਿਖੇ “ਬੀਅਰਡ-ਮੈਨ ਅਕੈਡਮੀ ਅਤੇ ਸੈਲੂਨ” ਦਾ ਮਹੂਰਤ ਕੀਤਾ ਗਿਆ। ਇਸ ਮੋਕਦੇ ਅਲਾਇੰਸ ਕਲਬ ਦੇ ਡਿਸਟ੍ਰਿਕਟ ਗਵਰਨਰ ਐਲੀ ਡਾ. ਐਮ. ਜਮੀਲ ਬਾਲੀ, ਡਾ. ਦਲਜੀਤ ਸਿੰਘ ਖੇਲਾ, ਐਲੀ. ਅਸ਼ੋਕ ਪੁਰੀ ਅਤੇ ਮਿਊਸਪਲ ਕੋਂਸਲਰ ਲਵਾਬ ਵਿਸ਼ੇਸ਼ ਤੋਰ ਤੇ ਹਾਜ਼ਰ ਹੋਏ।
ਇਸ ਮੋਕੇ ਧਾਰਮਿਕ ਰਸਮਾਂ ਉਪਰੰਤ ਅਤੇ ਰੀਬਨ ਕਟਨ ਤੋਂ ਪਹਿਲਾਂ ਡਾ. ਐਮ. ਜਮੀਲ ਬਾਲੀ ਨੇ ਦਸਿਆ ਕਿ 21ਵੀਂ ਸਦੀ ਦੇ ਸ਼ੁਰੂ ਹੋਣ ਤੋਂ ਬਾਅਦ ਸਵੈ-ਰੁਜਗਾਰ ਨੂੰ ਪ੍ਰਾਥਮਿਕਤਾ ਦੇਣਾ ਸਮੇਂ ਦੀ ਪਹਿਲੀ ਲੋੜ ਹੈ, ਜਿਸ ਦੀ ਪ੍ਰੋੜਤਾ ਕੋਂਸਲਰ ਨਵਾਬ, ਐਲੀ. ਅਸ਼ੋਕ ਪੁਰੀ ਅਤੇ ਡਾ. ਦਲਜੀਤ ਸਿੰਘ ਖੈਲਾ ਨੇ ਕੀਤੀ।
ਇਸ ਮੋਕੇ ਤੇ ਸੱਚਦੇਵ ਸਿੰਘ ਵਰਿਆਮ, ਪ੍ਰੀਤਪਾਲ ਸਿੰਘ, ਅਸ਼ੀਸ਼ ਪੁਰੀ, ਸ਼ਰਨਜੀਤ ਕੌਰ, ਸੰਜੈ ਸ਼ਰਮਾ, ਰਿਸ਼ੂ ਆਦਿਆ ਅਤੇ ਯੂਸਫ ਵਿਸ਼ੇਸ਼ ਤੋਰ ਤੇ ਹਾਜ਼ਰ ਹੋਏ। ਇਸ ਮੋਕੇ ਤੇ ਕੋਂਸਲਰ ਨਵਾਬ ਨੇ ਦਸਿਆ ਕਿ ਨੋਜਵਾਨਾ ਨੂੰ ਰੁਜਗਾਰ ਦੇਣਾ ਸਰਕਾਰ ਦੀ ਜੁਮੈਵਾਰੀ ਹੋਣੀ ਚਾਹੀਦੀ ਹੈ ਇਸ ਵਿਓ ਵੱਡੇ-ਵੱਡੇ ਵਾਅਦੇ ਕਰਨ ਵਾਲੀ ਸਰਕਾਰ ਵੀ ਫੇਲ ਹੋਈ ਹੈ। ਅਕੈਡਮੀ ਦੇ ਨਿਰਦੇਸ਼ਕ ਜਗਜੋਤ ਸਿੰਘ ਨੇ ਸਵੈ-ਰੁਜਗਾਰ ਕਰਨ ਆਏ ਨੋਜਵਾਨਾਂ ਨੂੰ ਸਵੈ-ਰੁਜਗਾਰ ਕਰਨ ਲਈ ਉਤਸ਼ਾਹਤ ਕੀਤਾ। ਇਸ ਮੋਕੇ ਤੇ ਅਕੈਡਮੀ ਦੇ ਉਦਘਾਟਨ ਮੋਕੇ ਡਾ. ਐਮ.ਜਮੀਲ ਬਾਲੀ, ਡਾ. ਦਲਜੀਤ ਸਿੰਘ ਖੈਲਾ, ਕੋਂਸਲਰ ਨਵਾਬ ਅਤੇ ਅਸ਼ੋਕ ਪੁਰੀ ਦਾ ਨਿਰਦੇਸ਼ਕ ਜਗਜੋਤ ਸਿੰਘ ਨੇ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly