ਬਣੂੰ ਕੀ?

Samaj-Weekly-a-Punjabi-English-Newspaper-in-the-UK
Samaj-Weekly-a-Punjabi-English-Newspaper-in-the-UK
         (ਸਮਾਜ ਵੀਕਲੀ)
ਮਿਲੇ ਕੰਮ ਨਾ ਗਰੀਬ ਆਦਮੀ ਨੂੰ,
ਹੋਏ ਪਏ ਨੇ ਮੰਦੜੇ ਹਾਲ ਬਾਬਾ।
ਉੱਤੋਂ ਮਹਿੰਗਾਈ ਸਭ ਦਾ ਲੱਕ ਤੋੜੇ,
ਬਿਗੜੀ ਪਈ ਲੋਕਾਂ ਦੀ ਚਾਲ ਬਾਬਾ।
ਘਰੋਂ ਸੋਦਾ ਲੈਣ ਜਾਈਏ ਜੇ ਹੱਟ ਉੱਤੇ,
ਹੋਵੇ ਪੂਰਾ ਨਾ ਪੈਸਿਆਂ ਨਾਲ ਬਾਬਾ।
ਹੁਣ ਰੂੰਗੇ ਝੂੰਗੇ ਦੀ ਤਾਂ ਗੱਲ ਛੱਡਦੇ,
ਲਾਲਾ ਸੋਦੇ ਨੂੰ ਬੈਠੇ ਸੰਭਾਲ ਬਾਬਾ।
ਨੋਟ ਝੋਲੇ ਵਿੱਚ, ਸੋਦਾ ਜੇਬ ਅੰਦਰ,
ਕਿੱਥੋਂ ਪ੍ਰੋਹਣਿਆ, ਪ੍ਰੋਸਣਾ ਥਾਲ ਬਾਬਾ।
ਅੱਧਾ ਸੋਦਾ ਛੱਡ ਬੰਦਾ ਦੁਕਾਨ ਉੱਤੇ,
ਫੇਰ ਸਹੀ ਦਾ ਰੱਖੇ ਖ਼ਿਆਲ ਬਾਬਾ।
ਦਿਹਾੜੀ ਤਿੰਨ ਸੋ,ਖਰਚਾ ਪੰਜ ਸੋ ਦਾ,
ਟੁੱਟੇ ਸਿਰ ਤੇ ਬਣ ਕੇ ਕਾਲ ਬਾਬਾ।
ਦਾਮ ਵਧੇ ਨੀਂ, ਮਹਿੰਗਾਈ ਵਧੀ ਜਾਵੇ,
ਬਣੂੰ ਕੀ? ਦਾ ਹੈ ਸਵਾਲ ਬਾਬਾ।
ਕਿੱਥੋਂ ਕਿੱਥੋਂ ਦੱਸ ਕਰੇ ਕਿਰਸ ,ਪੱਤੋ,
ਹੁਣ ਬਚਣਾ ਹੋਇਆ ਮੁਹਾਲ ਬਾਬਾ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਫੈਡਰੇਸ਼ਨ ਆਫ ਅੰਬੇਡਕਰਾਈਟ ਐਂਡ ਬੁੱਧਿਸਟ ਆਰਗੇਨਾਈਜ਼ੇਸ਼ਨਜ਼ ਯੂ.ਕੇ. ਦੀ ਸਲਾਨਾ ਆਮ ਮੀਟਿੰਗ 1 ਅਕਤੂਬਰ 2023 ਨੂੰ ਅੰਬੇਡਕਰ ਹਾਲ, ਸਾਊਥਾਲ ਵਿਖੇ ਹੋਈ
Next articleਬਜ਼ਾਰੂ ਔਰਤ