(ਸਮਾਜ ਵੀਕਲੀ)
ਲਓ ਜੀ ਹੋ ਜਾਓ ਹੁਸ਼ਿਆਰ।
ਫਿਰਦੇ ਨੇ ਕਈ ਯਾਰ ਮਾਰ।
ਪਿਆਰ ਰਿਹਾ ਨਾ ਚੰਗੀ ਕਾਰ।
ਬਣ ਰਹਿ ਗਿਆ ਇੱਕ ਵਪਾਰ।
ਵਿੱਚ ਬਜ਼ਾਰ ਨੀਲਾਮ ਨੇ ਕਰਦੇ,
ਫਸਾ ਜਾਲ਼ ਵਿੱਚ ਮੁਟਿਆਰ।
ਪਾ ਦਿੰਦੇ ਨੇ ਨੈੱਟ ਤੇ ਦੇਖੋ ਬੇਸ਼ਰਮ,
ਕਰ ਸਰੀਰਕ ਸ਼ੌਸ਼ਣ ਬਦਕਾਰ।
ਬਚਾਓ ਖੁਦ ਨੂੰ ਹਵਸੀ ਸ਼ੈਤਾਨਾਂ ਤੋਂ,
ਨਾ ਕਰਨਾ ਕਿਸੇ ਤੇ ਇਤਬਾਰ।
ਲੁੱਟ ਲੈਂਦੇ ਨੇ ਆਪਣਾ ਬਣਾ ਕੇ,
ਕਰਦੇ ਨੇ ਫਿਰ ਅੱਤਿਆਚਾਰ।
ਆਪਣੀ ਇੱਜ਼ਤ ਹੱਥ ਆਪਣੇ ਹੈ,
ਤੁਰੋ ਸੋਚ ਵਿਚਾਰ,ਕਰੋ ਕਾਰ।
ਹਰ ਥਾਂ ਬੈਠੇ ਜਾਲ ਵਿਛਾ ਸ਼ੈਤਾਨ ਸੁਣ ਸੰਗਰੂਰਵੀ”,
ਹੋ ਜਾਓ ਜਲਦੀ ਸਾਰੇ ਹੁਸ਼ਿਆਰ।
ਸਰਬਜੀਤ ਸੰਗਰੂਰਵੀ