ਸਮਾਜ ਦੇ ਕਿਰਦਾਰ ਤੋਂ ਬੇਬਸ ਹੋਈ ਜ਼ਿੰਦਗੀ ਹੈ ‘ਜਿਉਂਦੇ ਜੀਅ ਗੰਗਾ ਫੁੱਲ’

ਪੁਸਤਕ ਪੜਚੋਲ

ਤੇਜਿੰਦਰ ਚੰਡਿਹੋਕ

ਤੇਜਿੰਦਰ ਚੰਡਿਹੋਕ

(ਸਮਾਜ ਵੀਕਲੀ) ਨਾਵਲ ਸਾਹਿਤ ਦੀ ਅਜਿਹੀ ਵਿਧਾ ਹੈ ਜਿਸ ਵਿੱਚ ਬਹੁ ਪਰਤੀ ਕਹਾਣੀਆਂ ਦੀ ਸਿਰਜਣਾ ਹੁੰਦੀ ਹੈ। ਭਾਵੇਂ ਕਹਾਣੀਆਂ ਦੀ ਲੜੀ ਵੱਖ-ਵੱਖ ਕਾਂਡਾਂ ਅਤੇ ਵਖਵੇ ਨਾਲ਼ ਜੁੜਦੀ ਹੈ। ‘ਜਿਉਂਦੇ ਜੀਅ ਗੰਗਾ ਫੁੱਲ’ ਪ੍ਰਵਾਸੀ ਲੇਖਕ ਗੁਰਮੇਲ ਸਿੰਘ ਘੁੰਮਾਣ ਦਾ ਪਲੇਠਾ ਨਾਵਲ ਹੈ। ਇਸ ਤੋਂ ਪਹਿਲਾਂ ਉਹ ‘ਦੀਵੇ ਦੀ ਲੋਅ’ ਕਾਵਿ ਸੰਗ੍ਰਹਿ ਅਤੇ ‘ਅਧੂਰਾ ਦਾਨ’ ਕਹਾਣੀ ਸੰਗ੍ਰਹਿ ਨਾਲ਼ ਸਾਹਿਤ ਜਗਤ ਵਿੱਚ ਪ੍ਰਵੇਸ਼ ਕਰ ਚੁੱਕਾ ਹੈ। ਹਥਲਾ ਨਾਵਲ ਉਸ ਨੇ ਆਪਣੀ ਪੋਤੀ ਅਤੇ ਪੋਤੇ ਨੂੰ ਸਮਰਪਿਤ ਕੀਤਾ ਹੈ। ਤਾਲਿਫ਼ ਪ੍ਰਕਾਸ਼ਨ ਬਰਨਾਲਾ ਨੇ ਇਸ ਨਾਵਲ ਨੂੰ ਚਾਲੀ ਕਾਂਡਾਂ ਵਿੱਚ 160 ਪੰਨਿਆਂ ਤੇ ਛਾਪਿਆ ਹੈ। ਇਸ ਨਾਵਲ ਬਾਰੇ ਪ੍ਰਸਿੱਧ ਨਾਵਲਕਾਰ ਓਮ ਪ੍ਰਕਾਸ਼ ਗਾਸੋ ਅਤੇ ਪ੍ਰਗਟ ਸਿੰਘ ਸਿੱਧੂ ਨੇ ਨਾਵਲ ਬਾਰੇ ਆਪੋ ਆਪਣੇ ਮੁੱਖ ਬੰਦ ਲਿਖੇ ਹਨ।
ਹਥਲੇ ਨਾਵਲ ‘ਜਿਉਂਦੇ ਜੀਅ ਗੰਗਾ ਫੁੱਲ’ ਦਾ ਮੁਤਾਲਿਆ ਕਰਦਿਆਂ ਸਾਹਮਣੇ ਆਇਆ ਹੈ ਕਿ ਨਾਵਲ ਦਾ ਕਾਰਜਕਾਲ ਅੱਜ ਤੋਂ ਲਗਭਗ ਸੱਤ ਦਹਾਕੇ ਪਹਿਲਾਂ ਦਾ ਭਾਵ 1960 ਦੇ ਕਰੀਬ ਦਾ ਹੈ। ਜਿਸ ਵਿੱਚ ਉਸ ਸਮੇਂ ਦਾ ਜਨ ਜੀਵਨਲੂ ਰਹਿਣ-ਸਹਿਣ ਆਦਿ ਦਾ ਵਰਨਣ ਕੀਤਾ ਗਿਆ ਹੈ। ਨਾਵਲ ਵਿਚਲਾ ਸਥਾਨ ਮਾਲਵਾ ਖੇਤਰ ਦੇ ਬਰਨਾਲਾ ਅਤੇ ਸੰਗਰੂਰ ਜ਼ਿਲ੍ਹੇ ਨਾਲ਼ ਸਬੰਧਤ ਹੈ। ਬਰਨਾਲੇ ਦਾ ਪਿੰਡ ਸੇਖਾ ਅਤੇ ਸੰਗਰੂਰ ਦਾ ਪਿੰਡ ਗੰਢੂਆਂ। ਨਾਵਲ ਦਾ ਵਿਸ਼ਾ ਗੰਭੀਰ ਹੈ ਜਿਸ ਵਿੱਚ ਬੇਬਸ ਹੋਈ ਜ਼ਿੰਦਗੀ ਆਪਣੇ ਫੁੱਲ ਆਪ ਹੀ ਗੰਗਾ ਵਿੱਚ ਤਾਰਨ ਲਈ ਤਿਆਰ ਹੋ ਜਾਂਦੀ ਹੈ। ਨਾਵਲ ਦਾ ਨਾਇਕ ਜੈਲਾ ਉਰਫ ਜਰਨੈਲ ਸਿੰਘ ਜਿਹੜਾ ਜੱਟ ਪਰਿਵਾਰ ਨਾਲ਼ ਸਬੰਧਤ ਹੈ ਅਤੇ ਨਾਇਕਾ ਗੁਲਾਬੋ ਹਰੀਜਨ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਦੋਨਾਂ ਦਾ ਭਾਵੇਂ ਪਰਿਵਾਰਕ ਤੌਰ ਤੇ ਵਿਆਹ ਹੋਇਆ ਹੈ ਪਰ ਉਹਨਾਂ ਦਾ ਨਿਰਭਾਅ ਸਹੀ ਨਹੀਂ ਹੈ। ਇਹ ਵਿਆਹ ਅੰਤਰਜਾਤੀ ਹੈ ਜਿਸ ਵਿੱਚ ਜੱਟ ਜਿਮੀਂਦਾਰ ਅਤੇ ਹਰੀਜਨ ਪਰਿਵਾਰ ਸ਼ਾਮਲ ਹੈ।
ਨਾਇਕਾ ਆਪਣੀ ਜ਼ਿੰਦਗੀ ਤੋਂ ਅਸੰਤੁਸ਼ਟ ਅਤੇ ਬੇਬਸ ਹੋ ਕੇ ਹਰਿਦੁਆਰ ਜਾ ਕੇ ਗੰਗਾ ਵਿੱਚ ਵਲੀਨ ਹੋ ਜਾਣਾ ਚਾਹੁੰਦੀ ਹੈ। ਨਾਵਲ ਦੇ ਪਹਿਲੇ ਕਾਂਡ ਵਿੱਚ ਹੀ ਸਪਸ਼ਟ ਹੋ ਜਾਂਦਾ ਹੈ ਕਿ ਉਹ ਆਪਣੇ ਫੁੱਲ ਜਿਉਂਦੇ ਜੀਅ ਗੰਗਾ ਵਿੱਚ ਪਾਉਣਾ ਚਾਹੁੰਦੀ ਹੈ। ਨਾਵਲ ਦੇ ਪਹਿਲੇ ਕਾਂਡ ਤੋਂ ਬਾਅਦ ਬਾਈਵੇਂ ਕਾਂਡ ਤੋਂ ਸ਼ੁਰੂ ਹੁੰਦੀ ਹੈ। ਜਦੋਂ ਨਾਇਕ ਜੈਲਾ ਅਤੇ ਨਾਇਕਾ ਗੁਲਾਬੋ ਦਾ ਵਿਆਹ ਹੁੰਦਾ ਹੈ। ਉਸ ਸਮੇ ਜਾਤ-ਪਾਤ ਦੇ ਅਧਾਰ ਤੇ ਵੱਖਰਾ ਖੂਹ ਪ੍ਰਬੰਧਲੂ ਮੰਦਰ ਆਦਿ ਦਾ ਹੋਣਾ ਇਸ ਪਹਿਲੂ ਨੂੰ ਦਰਸਾਉਂਦਾ ਹੈ। ਜਦੋਂ ਨਾਇਬ ਨੰਬਰਦਾਰ ਦੀ ਘਰਵਾਲੀ ਬਸੰਤ ਕੌਰ ਆਪਣੇ ਪਾਲੀ ਘੁੱਦੂ ਨੂੰ ਰੋਟੀਆਂ ਅਤੇ ਸਬਜੀ ਦੂਰੋਂ ਹੀ ਪਕੜਾਉਂਦੀ ਹੈੇੇਲੂ ਇਹ ਪ੍ਰਤੱਖ ਨਜ਼ਰ ਆਉਂਦਾ ਹੈ। ਗਰਮੀ ਦੇ ਮੌਸਮ ਵਿੱਚ ਰਲ ਮਿਲ ਕੇ ਬੋਹੜ ਦੀ ਛਾਂਵੇਂ ਬੈਠਣਾਲੂ ਤਾਸ਼ ਖੇਡਣਾਲੂ ਬੀੜੀ ਪੀਣਾਲੂ ਜੁਤੀ ਗੰਢਣਾਲੂ ਹਾਸਾ-ਮਜ਼ਾਕ ਕਰਨਾ ਅਤੇ ਦੀਵਾਲੀ ਮੌਕੇ ਪੈਂਦੇ ਘਮਸਾਨ ਆਦਿ ਤਾਂ ਅੱਜ ਦੇ ਜਮਾਨੇ ਵਿੱਚ ਅਲੋਪ ਹੋ ਗਿਆ ਹੈ। ਹੁਣ ਲੋਕ ਸੁਚੇਤ ਹੋਣ ਦੇ ਨਾਲ਼-ਨਾਲ਼ ਇੰਨੇ ਵਿਅਸਤ ਹੋ ਗਏ ਹਨ ਕਿ ਕਿਸੇ ਕੋਲ ਸਮਾਂ ਹੀ ਨਹੀਂ ਹੈ। ਨਾਵਲ ਉਸ ਸਮੇਂ ਦੇ ਕੱਚੇ ਘਰਾਂ ਦੀ ਤਸਵੀਰ ਵੀ ਪੇਸ਼ ਕਰਦਾ ਹੈ। ਨਾਇਕ ਦਾ ਪਿਛੋਕੜ ਪੈਂਡੂ ਅਤੇ ਆਰਥਿਕ ਪਖੋਂ ਮੰਦੀ ਦਾ ਹੈ। ਉਸ ਸਮੇਂ ਅਨੁਸਾਰ ਸੇਖਾ ਤੋਂ ਬਰਨਾਲਾ ਦਾ ਰੇਲ ਸਫਰ ਪੰਦਰਾਂ ਮਿੰਟਾਂ ਦਾ ਤਸਵਰ ਕੀਤਾ ਗਿਆ ਹੈ।
ਨਾਵਲ ਇਸ ਗੱਲ ਨੂੰ ਮੰਨ ਕੇ ਚਲਦਾ ਹੈ ਕਿ ਐਸ਼ਾਂ ਬਾਪੂ ਦੇ ਸਮੇਂ ਹੁੰਦੀਆਂ ਨੇ। ਜੈਲਾ ਆਪਣੇ ਪਿਉ ਨੱਥੂ ਦੇ ਮਰਨ ਤੋਂ ਬਾਅਦ ਇਸ ਗੱਲ ਦਾ ਅਨੁਭਵ ਕਰਦਾ ਹੈ। ਨਾਵਲ ਵਿੱਚ ਉਹਨਾਂ ਲੋਕਾਂ ਦਾ ਜਿਕਰ ਵੀ ਆਉਂਦਾ ਹੈ ਜਿਹੜੇ ਸਮਾਜ ਵਿੱਚ ਸਾਰਥਕ ਨਹੀਂ ਹਨ। ਜਿਵੇਂ ਬੰਤੋਲੂ ਸੰਤੋਲੂ ਰੱਤੋਲੂ ਸੱਤਿਆ ਵਰਗੀਆਂ ਔਰਤਾਂ ਨੇ ਪਿੰਡ ਵਿੱਚ ਆਪਣੇ ਕਿਰਦਾਰ ਰਾਹੀਂ ਸਮਾਜ ਦਾ ਅਕਸ ਵਿਗਾੜਿਆ ਹੈ ਇਵੇਂ ਹੀ ਜੀਤਾਲੂ ਸੁੰਦਰਲੂ ਛੰਨਾ ਵਰਗੇ ਵਿਹਲੜ ਚੋਰੀਆਂ ਚਪਾਰੀਆਂ ਅਤੇ ਲੁੱਟਾਂ-ਖੋਹਾਂ ਕਰਦੇ ਚਿਤਰੇ ਗਏ ਹਨ। ਛੜਿਆਂ ਵਿੱਚ ਘੀਚਰਲੂ ਜੀਤਾਲੂ ਬੰਤਾ ਅਤੇ ਜਾਗਰ ਜੱਟਾਂ ਦੇ ਮੁੰਡੇ ਅਤੇ ਭੂਰਾ ਹਰੀਜਨਾਂ ਦਾ ਮੁੰਡਾ ਹੈ ਜਿਹੜੇ ਸੁਲਫ਼ਾਲੂ ਅਫੀਮਲੂ ਚਿਲਮਲੂ ਸਿਗਰਟ ਅਤੇ ਜਰਦੇ ਵਰਗੇ ਨਸ਼ੇ ਕਰਦੇ ਹਨ। ਜ਼ਿੰਦਗੀ ਇੱਕ ਬੁਝਾਰਤ ਦਿਸਦੀ ਹੈ ਜਿਸ ਨੂੰ ਅੱਜ ਤੱਕ ਕੋਈ ਸਮਝ ਨਹੀਂ ਸਕਿਆਲੂ ਕਿਉਕਿ ਜ਼ਿੰਦਗੀ ਦੇ ਆਉਣਲੂ ਬੀਤਣ ਨਾਲ਼ ਉਸ ਦੀ ਜਿੱਤ ਹਾਰ ਬਣ ਗਈ ਹੈ।
ਨਾਵਲ ਵਿੱਚ ਨੰਬਰਦਾਰਲੂ ਘੀਚਰਲੂ ਜੀਤਾ ਅਤੇ ਜੂਪਾ ਫੌਜੀ ਕਾਮੁਕ ਪ੍ਰਵਿਰਤੀ ਵਾਲੇ ਪਾਤਰ ਹਨ। ਜਿੱਥੇ ਨਾਇਕ ਜੈਲਾ ਭਾਵੇਂ ਰਿਸਟ ਪੁਸ਼ਟ ਸਿਹਤ ਪਖੋ ਤਕੜਾ ਹੈ ਪਰ ਮਾਨਸਿਕ ਤੌਰ ਤੇ ਸਿਧਰਾ ਅਤੇ ਸਾਊ ਜਿਹਾ ਪਾਤਰ ਹੈ ਜਿਸ ਦਾ ਨਜ਼ਾਇਜ ਫਾਇਦਾ ਨੰਬਰਦਾਰ ਨਾਇਬ ਸਿੰਘ ਉਰਫ ਦੁੱਲਾਲੂ ਘੀਚਰਲੂ ਜੀਤਾ ਅਤੇ ਜੂਪੇ ਵਰਗੇ ਚੁਕਦੇ ਹਨ। ਹਾਲਾਂ ਕਿ ਨਾਇਬ ਨੰਬਰਦਾਰ ਵਿਆਹਿਆ ਵਰਿਆ ਹੈ ਅਤੇ ਜੈਲਾ ਉਸ ਨਾਲ਼ ਸੀਰੀ ਤਾਂ ਰਲਿਆ ਹੋਇਆ ਹੈ ਪਰ ਉਸ ਨੂੰ ਚਾਚਾ ਕਹਿ ਕੇ ਸੰਬੋਧਤ ਹੁੰਦਾ ਹੈ। ਪਰ ਉਹ ਉਸ ਦੀ ਘਰ ਵਾਲੀ ਗੁਲਾਬੋ ਤੇ ਮੈਲ਼ੀ ਅੱਖ ਹੀ ਨਹੀਂ ਰਖਦਾ ਸਗੋਂ ਉਸ ਨਾਲ਼ ਕਾਮ ਵਾਸਨਾ ਵੀ ਪੂਰੀ ਕਰਦਾ ਹੈ। ਇਥੇ ਵਿਚੋਲੇ ਮੱਘਰ ਸਿੰਘ ਸੇਖਾ ਦੀ ਥਾਂ ਅਲਾਲ ਸਟੇਸ਼ਨ ਤੇ ਉਤਰਦਾ ਦੱਸਿਆ ਗਿਆ ਹੈ।
ਨਾਇਬ ਨੰਬਰਦਾਰ ਜੈਲੇ ਤੋਂ ਘਰ ਦੀ ਕੱਢੀ ਦਾਰੂ ਤਿਆਰ ਕਰਵਾਉਂਦਾ ਹੈ ਜਿਸ ਦਾ ਚਿਤਰਨ ਘਰ ਦੀ ਦਾਰੂ ਕਢਣ ਦਾ ਤਰੀਕਾ ਪਾਠਕਾਂ ਨੂੰ ਦੱਸਦਾ ਹੈ। ਨਾਵਲ ਵਿੱਚ ਇਹ ਕਥਨ ਵੀ ਆਇਆ ਹੈ ਕਿ ਦਾਰੂ-ਦੌਲਤਲੂ ਹੁਸਨ ਅਤੇ ਜਾਤ-ਪਾਤ ਦੀਆਂ ਵਟਾਂ ਢਾਹ ਦਿੰਦੀ ਹੈ। ਕਿਉਕਿ ਨਾਵਲ ਵਿੱਚ ਦਾਰੂ ਪੀ ਕੇ ਕਾਮ ਵਾਸ਼ਨਾ ਸਮੇਂ ਕੋਈ ਜਾਤ-ਪਾਤ ਨਜ਼ਰ ਨਹੀਂ ਆਉਂਦੀ। ਸਿਧਰੇ ਜਿਹੇ ਜੈਲੇ ਨੂੰ ਆਟਾ ਪਿਹਾਉਣ ਦੇ ਬਹਾਨੇ ਭੇਜ ਕੇ ਨੰਬਰਦਾਰ ਗੁਲਾਬੋ ਨਾਲ਼ ਖੇਤਾਂ ਵਿੱਚ ਆਪਣੀ ਕਾਮੁਕ ਤਿ੍ਰਪਤੀ ਕਰਦਾ ਹੈ। ਨੰਬਰਦਾਰ ਦੀ ਘਰ ਵਾਲੀ ਨੂੰ ਪਤਾ ਲੱਗਣ ਤੇ ਉਹ ਜੈਲੇ ਨੂੰ ਸੀਰੀਪੁਣੇ ਤੋਂ ਜਵਾਬ ਦੇ ਦਿੰਦੀ ਹੈ ਅਤੇ ਉਹ ਕਿਸੇ ਹੋਰ ਜਿਮੀਦਾਰ ਕੋਲ ਲੱਗ ਜਾਂਦਾ ਹੈ। ਨਾਇਕਾ ਸੋਚਦੀ ਹੈ ਕਿ ਠਰਕ ਅਤੇ ਨਰਕ ਵਿੱਚ ਕੋਈ ਜਾਤ-ਪਾਤ ਨਹੀਂ ਹੁੰਦੀ। ਨਾਵਲ ਵਿੱਚ ਸਾਫ ਕੀਤੇ ਖਾਲਾਂ ਦੀ ਤੁਲਨਾ ਖੁਸਰੇ ਦੀ ਚਮਕਦੀ ਅੱਡੀ ਨਾਲ਼ ਕੀਤੀ ਗਈ ਹੈ। ਗੁਲਾਬੋ ਜੈਲੇ ਨੂੰ ਜੂਪੇ ਦੇ ਪਿੱਛੇ ਲੱਗ ਕੇ ਅਲਵਿਦਾ ਆਖ ਦਿੰਦੀ ਹੈ ਅਤੇ ਉਸੇ ਨੰਬਰਦਾਰ ਨਾਲ਼ ਤਹਿਸੀਲ ਜਾ ਕੇ ਆਪਣਾ ਕਰੇਵਾ ਜੂਪੇ ਫੌਜੀ ਨਾਲ਼ ਕਾਰਵਾ ਲੈਂਦੀ ਹੈ। ਜ਼ਿੰਮੀਦਾਰ ਦਾ ਸਿਖਾਇਆ ਸਿਧਰਾ ਜੈਲਾ ਜੂਪੇ ਦੇ ਘਰ ਬਾਰ ਅਗੇਲੂ ਗੱਲੀ ਵਿੱਚ ਗੇੜੇ ਮਾਰਦਾ ਹੈ ਜਿਸ ਦੇ ਡਰ ਵਜੋਂ ਫੌਜੀ ਜੂਪਾ ਪੌੜੀ ਤੋਂ ਡਿਗ ਕੇ ਮਰ ਜਾਂਦਾ ਹੈ।
ਨਾਵਲ ਦੀ ਕਹਾਣੀ ਵਿੱਚ ਜਿਆਦਾ ਜ਼ਿਕਰ ਜੈਲੇ ਦੇ ਪਿੰਡ ਦਾ ਆਉਂਦਾ ਹੈ ਜਦੋਂ ਕਿ ਗੁਲਾਬੋ ਦੇ ਪਿੰਡ ਦਾ ਘੱਟ ਹੈ। ਕਹਾਣੀ ਵਿੱਚ ਗੁਲਾਬੋ ਦੇ ਜਿਉਂਦੇ ਜੀਅ ਗੰਗਾ ਫੁੱਲ ਪਾਉਣ ਦਾ ਕਾਰਨ ਸਪਸ਼ਟ ਹੁੰਦਾ ਹੈ ਕਿ ਉਸ ਦੇ ਬਚਪਨ ਵਿੱਚ ਕੀਤੀ ਗਲਤੀਲੂ ਕੁਦਰਤ ਕਰਕੇ ਜਾਂ ਜੈਲੇ ਕਰਕੇ ਬੱਚੇ ਦਾ ਨਾ ਹੋਣ ਦੀ ਘਾਟ ਕਹੀ ਜਾ ਸਕਦੀ ਹੈ। ਅਖੀਰ ਵਿੱਚ ਨਾਵਲ ਦੇ ਸਹਿ ਪਾਤਰ ਸਾਰੇ ਮਰ ਗਏ ਦਿਖਾਏ ਗਏ ਹਨ। ਇੰਨੇ ਬੰਦਿਆਂ ਨਾਲ਼ ਰਾਸ ਲੀਲਾ ਰਚਾਉਣ ਤੋਂ ਬਾਅਦ ਉਸ ਨੂੰ ਕੋਈ ਸਥਾਈ ਸਹਾਰਾ ਨਹੀਂ ਮਿਲਦਾ। ਉਹ ਸਾਕ ਸਰੀਕੇ ਦੀ ਤੰਗ ਕੀਤੀ ਘਰ-ਬਾਰ ਵੇਚ ਕੇ ਅਸੀ ਹਜ਼ਾਰ ਰੁਪਏਲੂ ਕਪੜੇ ਲੈ ਕੇ ਗੰਗਾ ਨੂੰ ਤੁਰ ਪੈਂਦੀ ਹੈ।
ਇੱਥੇ ਇਕ ਹੋਰ ਗੱਲ ਵਿਚਾਰਨ ਵਾਲੀ ਹੈ ਕਿ ਜਦੋਂ ਗੁਲਾਬੋ ਗੰਗਾ ਜਾਣ ਲਈ ਸਟੇਸ਼ਨ ਤੇ ਜਾਂਦੀ ਹੈਲੂ ਗੱਡੀ ਖੁੰਝ ਜਾਦੀ ਹੈ ਅਤੇ ਉਸ ਦੀ ਵਿਥਿਆ ਸਟੇਸ਼ਨ ਮਾਸਟਰ ਸੁਣਦਾ ਹੈ ਤਾਂ ਉਹ ਕਹਿੰਦਾ ਹੈ ਕਿ ਉਸ ਦੀ ਕਹਾਣੀ ਤੇ ਨਾਵਲ ਲਿਖਿਆ ਜਾ ਸਕਦਾ ਹੈ। ਕੀ ਉਹ ਸਟੇਸ਼ਨ ਮਾਸਟਰ ਲੇਖਕ ਵੀ ਹੈਲੂ ਪਾਠਕ ਵੀ ਹੈ ਜਾਂ ਸਾਹਿਤ ਦਾ ਰਸੀਆ ਹੈ? ਇਸ ਨਾਵਲ ਨੂੰ ਪੜ੍ਹਦਿਆਂ ਭਾਵੇਂ ਨਾਵਲ ਵਿੱਚ ਕਈ ਥਾਂਈਂ ਮੁਹਾਵਰੇਲੂ ਅਖਾਣ ਤਾਂ ਵਰਤੇ ਗਏ ਹਨ ਪਰ ਕੁਝ ਮੁਹਾਵਰੇ ਸਹੀ ਨਹੀਂ ਹਨ ਮਸਲਨ ਕਿੱਥੇ ਰਾਜਾ ਭੋਜ ਕਿੱਥੇ ਕਾਨਾ ਤੇਲੀ ਦੇ ਵਿੱਚ ਕਿੱਥੇ ਗੰਗੂ ਤੇਲ਼ੀ ਹੁੰਦਾ ਹੈ। ਨਾਵਲ ਵਿੱਚ ਸ਼ਬਦ ‘ਹੁਣ’ ਦੀ ਬਹੁਤਾਤ ਹੈ। ਤਕਰੀਬਨ ਹਰ ਪਹਿਰੇ ਜਾਂ ਵਾਕ ਦੀ ਸ਼ੁਰੂਆਤ ਹੁਣ ਸ਼ਬਦ ਨਾਲ਼ ਹੋਈ ਹੈ। ਨਾਵਲ ਵਿੱਚ ਮੁੱਖ ਮੁਦੇ ਤੋਂ ਹੱਟ ਕੇ ਜਿਆਦਾ ਵਿਸਥਾਰ ਕੀਤਾ ਗਿਆ ਹੈ ਨਾਲ਼ ਹੀ ਪਰੂਫ ਰਿਡਿੰਗਲੂ ਸ਼ਬਦ ਜੋੜਾਂ ਦੀ ਵੀ ਕਾਫੀ ਘਾਟ ਰੜਕੀ ਹੈ ਜਿਵੇਂ ਕਿ ਬਾਂਗਾਂ (ਵਾਂਗਾਂ)ਲੂ ਰੇਲ ਗੱਡੀ (ਰੋਲ ਗਡੀ)ਲੂ ਪੁੱਛ ਲਈਏ(ਪੁਸ ਲੀਏ) ਵਲੇਟ (ਬਲੇਟ) ਆਦਿ।
ਨਾਵਲਕਾਰ ਇਸ ਗੱਲੋਂ ਵਧਾਈ ਦਾ ਪਾਤਰ ਹੈ ਕਿ ਉਸ ਦੇ ਨਾਵਲ ਵਿੱਚ ਬੋਲੀਲੂ ਭਾਸ਼ਾ ਸਬੰਧਤ ਖੇਤਰ ਨਾਲ਼ ਅਤੇ ਆਸਾਨ ਹੈ। ਕਿਉਂਕਿ ਇਹ ਲੇਖਕ ਦਾ ਪਲੇਠਾ ਨਾਵਲ ਹੈ ਇਸ ਲਈ ਆਸ ਹੈ ਕਿ ਭਵਿੱਖ ਵਿੱਚ ਅਗਲੇ ਨਾਵਲ ਦੀ ਰਚਨਾ ਕਰਦੇ ਸਮੇਂ ਇਸ ਨਾਵਲ ਵਿੱਚ ਆਈਆਂ ਘਾਟਾਂ ਦਾ ਧਿਆਨ ਰੱਖਦਿਆਂ ਉਸ ਤੋਂ ਬਚਣ ਦੀ ਕੋਸ਼ਿਸ਼ ਕਰੇਗਾ।

ਸਾਬਕਾ ਏ.ਐਸ.ਪੀ­ ਨੈਸ਼ਨਲ ਐਵਾਰਡੀ­
ਸੰਪਰਕ 95010-00224

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਹਿਤ ਅਕੈਡਮੀ, ਪਟਿਆਲਾ ਵੱਲੋਂ ਡਾ. ਗੁਰਵਿੰਦਰ ਅਮਨ ਨਾਲ ਸੰਵਾਦ
Next articleਮਾਨਸ ਕੀ ਜਾਤਿ ਸਭੈ ਏਕੋ ਪਹਿਚਾਨਬੋ