(ਸਮਾਜ ਵੀਕਲੀ) ਡਾਕਟਰ ਕੋਲ ਜਾਣ ਤੋਂ ਪਹਿਲਾਂ ਜਲਦਵਾਜੀ ਵਿੱਚ ਆਪਾਂ,…….
ਟੈਸਟ ਰਿਪੋਟਾਂ ਤਾਂ ਆਪਾਂ ਘਰ ਛੱਡ ਆਏ ਆਂ!
ਦਵਾਈ ਵਾਲੀ ਪਰਚੀ ਵੀ!
ਦਵਾਈ ਜਿਹੜੀ ਖਾਂਦੇ ਸੀ, ਉਹ ਵੀ…..
ਡਾਕਟਰ ਨੂੰ ਦੋਬਾਰਾ ਟੈਸਟ ਕਰਾਣੇ ਪੈਣਗੇ, ਕਈ ਵਾਰ ਕੁੱਝ ਪੁਰਾਣੇ ਟੈਸਟਾਂ ਤੋਂ ਬਿਮਾਰੀ ਨੂੰ ਸਮਝਣ ਦੀ ਤੇ ਇਲਾਜ ਦੀ ਸੇਧ ਮਿਲ ਜਾਂਦੀ ਹੈ। ਪੈਸਿਆਂ ਅਤੇ ਸਮੇਂ ਦੀ ਬੱਚਤ ਹੋ ਜਾਂਦੀ ਹੈ, ਇਲਾਜ ਜਲਦੀ ਸ਼ੁਰੂ ਹੋ ਜਾਂਦਾ ਹੈ।
ਜਦੋਂ ਵੀ ਡਾਕਟਰ ਕੋਲ ਜਾਵੋ ਸਾਦੇ, ਖੁੱਲ੍ਹੇ ਕੱਪੜੇ ਪਾ ਕੇ ਜਾਵੋ, ਮਾਫ ਕਰਨਾ ਲੇਡੀਜ ਆਪਣੀ ਲਿਪ ਸਟਿਕ, ਅੱਖਾਂ ਦਾ ਕਾਜਲ, ਨੇਲਪੋਲਿਸ਼ ਆਦਿ ਉਤਾਰ ਕੇ ਜਾਣ ਕਿਉਂ ਕੇ ਕਈ ਬਿਮਾਰੀਆਂ ਦਾ ਜਿਵੇੰ ਕੇ ਖੂਨ ਦੀ ਘਾਟ ਦਾ ਅੰਦਾਜਾ ਬੁਲਾਂ ਦੇ ਰੰਗ ਤੋਂ ਅਤੇ ਨੋਹਾਂ ਦੇ ਰੰਗ ਤੋਂ, ਫੰਗਸ ਦਾ, ਜੀਭ ਵੀ ਪੇਟ ਬਾਰੇ ਕਾਫੀ ਕੁੱਝ ਦੱਸ ਜਾਂਦੀ ਹੈ।ਖੁੱਲ੍ਹੇ ਕੱਪੜੇ ਪਾ ਕੇ ਜਾਣ ਨਾਲ ਡਾਕਟਰ ਨੂੰ ਤੁਹਾਨੂੰ ਸਹੀ ਰੂਪ ਵਿੱਚ ਚੈਕ ਕਰਨ ਵਿੱਚ ਸੌਖ ਰਹਿੰਦੀ ਹੈ।
ਹਾਂ ਰੱਬ ਨਾ ਕਰੇ ਜੇ ਕਦੇ ਪਲੈਂਡ ਇਲਾਜ ਜਾਂ ਸਰਜਰੀ ਕਰਾਉਣੀ ਪਵੇ ਤਾਂ ਕੁੱਝ ਨਿੱਤ ਵਰਤੋਂ ਦਾ ਹਲਕਾ ਫੁੱਲਕਾ ਸਮਾਨ ਜਿਵੇੰ ਕੌਲੀ, ਗਿਲਾਸ, ਚੱਮਚਾ, ਪਲੇਟ ਤੇ ਚਾਕੂ ਆਦਿ। ਸਾਬਣ,ਤੇਲ, ਤੋਲਿਆ, ਟੂਥ ਬੁਰਸ਼ ਪੇਸਟ ਆਦਿ। ਖਾਸ ਗੱਲ ਇੱਕ ਜੇ ਤੁਸੀਂ ਮਰੀਜ਼ ਦੇ ਅਟੈਂਡਡੈਂਟ ਹੋ ਤਾਂ ਆਪਣੀ ਰੈਗੂਲਰ ਚਲਦੀ ਮੈਡੀਸਿਨ ਤੇ ਕੋਈ ਖਾਸ ਤੁਹਾਡੀ ਨਿੱਤ ਵਰਤੋਂ ਦੀ ਚੀਜ ਨਾ ਭੁਲੋ, ਕਿਉਂਕੇ ਨਵੀਂ ਜਗ੍ਹਾ ਤੇ ਇਹ ਚੀਜਾਂ ਬਹੁਤ ਮਹਿੰਗੀਆਂ ਤੇ ਕਵਾਲਟੀ ਦੀਆਂ ਨਹੀਂ ਮਿਲਦੀਆਂ।
ਵਾਪਿਸ ਘਰ ਆ ਕੇ ਆਪਣੇ ਲੋਕਲ ਡਾਕਟਰ ਨੂੰ ਆਪਣੀ ਪੂਰੀ ਹਿਸਟਰੀ ਦਸੋ, ਚਾਹੇ ਇਲਾਜ ਕਿਤੋਂ ਵੀ ਚੱਲੇ, ਕਿਉਂਕਿ ਐਮਰਜਾਂਸੀ ਵੇਲੇ ਤੁਸੀਂ ਉਸ ਨੂੰ ਹੀ ਬੁਲਾਉਂਦੇ ਹੋ।
*ਡਾਕਟਰ ਕੋਲ ਮਰੀਜ਼ ਬਣ ਕੇ ਜਾਉ,ਨਾ ਕੇ ਸਲਾਹਕਾਰ *
ਸਰੀਰ ਨਾਲ ਵਫ਼ਾਦਾਰੀ ਨਿਭਾਓ, ਡਾਕਟਰ ਨੂੰ ਅਰਾਮ ਨਾਲ ਪੂਰੀ ਗੱਲ ਦਸੋ
ਅਮੀਦ ਆ ਤੁਹਾਨੂੰ ਮੇਰੇ ਨਿੱਜੀ ਜਿੰਦਗੀ ਅਤੇ ਜਿੰਦਗੀ ਦੇ ਸਫ਼ਰ ਅਤੇ ਮੈਡੀਕਲ ਵੈਗਰਾਉਂਡ ਦੇ ਤਜਰਬੇ ਦਾ ਤੁਸੀਂ ਫਾਇਦਾ ਉਠਾਓਗੇ….
ਹਰੀ ਕ੍ਰਿਸ਼ਨ ਬੰਗਾ ✍🏽
ਜਨਰਲ ਸੈਕਟਰੀ
ਆਦਰਸ਼ ਸੋਸ਼ਿਲ ਵੈਲਫ਼ੇਅਰ ਸੋਸਾਇਟੀ ਪੰਜਾਬ
ਪ੍ਰਮਾਨਿਤ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly