ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਪੌਦੇ ਲਗਾਉਣ ਦੀ ਮੁਹਿੰਮ
ਕਪੂਰਥਲਾ (ਸਮਾਜ ਵੀਕਲੀ) (ਕੌੜਾ)– ਧਰਤੀ ਨੂੰ ਹਰਿਆ ਭਰਿਆ ਕਰਨ ਲਈ ਸਮਾਜ ਸੇਵੀ ਸੰਸਥਾ ਬੈਪਟਿਸਟ ਚੈਰੀਟੇਬਲ ਸੁਸਾਇਟੀ ਵਲੋਂ ਪੌਦੇ ਲਗਾਉਣ ਦੀ ਮੁਹਿੰਮ ਲਗਾਤਾਰ ਜਾਰੀ ਹੈ।
ਵਾਤਾਵਰਨ ਦੀ ਸੰਭਾਲ ਦੇ ਲਈ ਸੰਸਥਾ ਨੇ ਹੁਣ ਤੱਕ 1100 ਤੋਂ ਵੱਧ ਫਲਦਾਰ ਪੌਦੇ ਲਗਾ ਦਿੱਤੇ ਹਨ।
ਅਤੇ ਸੰਸਥਾ ਦਾ 2000 ਤੋਂ ਵੱਧ ਪੌਦੇ ਲਗਾਉਣ ਦਾ ਟੀਚਾ ਹੈ। ਇਹ ਸ਼ਬਦ ਬੈਪਟਿਸਟ ਚੈਰੀਟੇਬਲ ਸੁਸਾਇਟੀ ਵਲੰਟੀਅਰ ਅਰੁਨ ਵੀਰ ਅਟਵਾਲ
ਨੇ ਸਥਾਨਿਕ ਚੋਣਵੇਂ ਪੱਤਰਕਾਰਾਂ ਨਾਲ ਸਾਂਝੇ ਕੀਤੇ।
ਉਨ੍ਹਾਂ ਕਿਹਾ ਕਿ ਮੌਨਸੂਨ ਮੌਸਮ ਦੌਰਾਨ ਪੌਦੇ ਲਗਾਉਣ ਦੀ ਮੁਹਿੰਮ ਪੁਲਿਸ ਚੌਂਕੀ ਭੁਲਾਣਾ ਤੋਂ ਸ਼ੁਰੂ ਕੀਤੀ ਗਈ।
ਜਿੱਥੇ ਚੌਕੀ ਇਚਾਰਜ ਪੂਰਨ ਚੰਦ ਦੀ ਅਗਵਾਈ ਹੇਠ 200 ਤੋਂ ਵੱਧ ਛਾਂਦਾਰ ਅਤੇ ਫਲਦਾਰ ਪੌਦੇ ਲਗਾਏ।
ਏਸੇ ਤਰਾਂ ਪਿੰਡ ਸ਼ਾਲਾ ਪੁਰ ਬੇਟ ਵਿੱਚ ਸਮਾਜ ਸੇਵੀ ਜਸਵੀਰ ਸ਼ਾਲਾਪੁਰੀ,ਤਜਿੰਦਰ ਸਿੰਘ ਧੰਜੂ,ਐਡਵੋਕੇਟ ਜਸਪਾਲ ਦੀ ਸਿੰਘ ਧੰਜੂ ਅਗਵਾਈ ਵਿੱਚ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਦੇ ਸ਼ਮਸ਼ਾਘਾਟ ਵਿੱਚ 250 ਪੌਦੇ ਲਗਾਏ।
ਉਨ੍ਹਾਂ ਹੋਰ ਕਿਹਾ ਕਿ ਬੇਹੱਦ ਖੁਸ਼ੀ ਵਾਲੀ ਗੱਲ ਹੈ ਕਿ ਸੰਸਥਾ ਦੀ ਪੌਦੇ ਲਗਾਉਣ ਦੀ ਮੁਹਿੰਮ ਨਾਲ ਲੋਕ ਆਪ ਮੁਹਾਰੇ ਜੁੜਨੇ ਸ਼ੁਰੂ ਹੋ ਗਏ।
ਸਿੱਟਾ ਕੀ ਨਿਕਲਿਆ ਕੇ ਪਿੰਡ ਵਡਾਲਾ ਖੁਰਦ ਦੇ ਸਰਪੰਚ ਅਤੇ ਉਸ ਦੇ ਸਮਾਜ ਸੇਵੀ ਪਤੀ ਸੱਤਪਾਲ ਸਿੰਘ ਨੇ ਖੁਦ ਅੱਗੇ ਆ ਕੇ ਪਿੰਡ ਵਿੱਚ ਪੌਦੇ ਲਗਾਉਣ ਦੀ ਮੰਗ ਰੱਖੀ ਜਿਸ ਨੂੰ ਪੂਰਾ ਕਰਨ ਲਈ ਬੀਸੀਐੱਸ ਦੀ ਸਮੁੱਚੀ ਟੀਮ ਪਿੰਡ ਵਡਾਲਾ ਖੁਰਦ ਪੁੱਜੀ। ਪਿੰਡ ਦੀ ਮਨਰੇਗਾ ਵਰਕਰਾਂ ਨਾਲ ਮਿਲ ਕੇ ਬੀਸੀਐੱਸ ਦੀ ਟੀਮ ਵੱਲੋਂ 150 ਪੌਦੇ ਲਗਾਏ ਗਏ।ਏਸੇ ਕੜ੍ਹੀ ਤਹਿਤ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿਠੜਾ ਵਿੱਚ ਡਾ.ਜਗਸੀਰ ਸਿੰਘ ਬਰਾੜ, ਗੁਰਪ੍ਰੀਤ ਕੌਰ ਵਾਇਸ ਪ੍ਰਿਸੀਪਲ,ਪਰਮਜੀਤ ਕੌਰ ਹੈੱਡ ਸਾਇੰਸ ਡਿਪਾਰਟਮੈਂਟ,ਪਰਮਜੀਤ ਕੌਰ ਹੈੱਡ ਕੰਪਿਉਟਰ ਸਾਇੰਸ ਡਿਪਾਰਟਮੈਂਟ,ਜਸਵਿੰਦਰ ਸਿੰਘ ਆਰ.ਸੀ.ਐਫ,ਰਜੇਸ਼ ਕੁਮਾਰ ਮਹਿਤਾ ਆਫਿਸ ਸੁਪਰਡੈਂਟ ਦੀ ਅਗਵਾਈ ਹੇਠ ਐਨ.ਐਸ.ਐਸ ਵਿਭਾਗ ਅਤੇ ਈਕੋ ਕਲੱਬ ਸਹਿਯੋਗ ਨਾਲ 100 ਤੋਂ ਵੱਧ ਫਲਦਾਰ ਪੌਦੇ ਲਗਾਏ।
ਏਸੇ ਤਰ੍ਹਾਂ ਇਸੇ ਤਰ੍ਹਾਂ ਐਮਸੀਐਫ ਚਰਚ ਅਲੀਪੁਰ ਜਲੰਧਰ ਵਿੱਚ ਪਾਸਟਰ ਸੁਭਾਸ਼ ਦੀ ਅਗਵਾਈ ਵਿਚ 200 ਦੇ ਕਰੀਬ ਫਲਦਾਰ ਅਤੇ ਸ਼ਾਨਦਾਰ ਬੂਟੇ ਲਗਾਏ ਗਏ। ਇਸ ਤੋਂ ਇਲਾਵਾ ਸੰਸਥਾ ਨਾਲ ਜੁੜੇ ਵਾਤਾਵਰਨ ਪ੍ਰੇਮੀਆਂ ਨੂੰ 300 ਤੋਂ ਵੱਧ ਪੌਦੇ ਵੰਡੇ ਗਏ ਤਾਂ ਕਿ ਉਹ ਆਪਣੇ ਆਪਣੇ ਖੇਤਰਾਂ ਦੀਆਂ ਜਨਤਕ ਥਾਵਾਂ ਵਿੱਚ ਪੌਦੇ ਲਗਾਉਣ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly