ਬਜ਼ਮ ਇਸ਼ਤੇਆਕ ਅਸਰ ਪਾਕਿਸਤਾਨ ਫੂਲ ਨਗਰ ਦੀ ਛੱਤਰ ਛਾਵੇਂ ਨਾਅਤੀਆ ਮੁਸ਼ਾਇਰਾ

ਸਦਾਰਤ ਆਲ ਰਸੂਲ ਸ਼ਾਇਰ ਅਹਿਲ ਬੈਤ ਸੱਯਦ ਮਨਜ਼ਮ ਸ਼ਾਹ ਹੋਰਾਂ ਕੀਤੀ
ਮੁਸ਼ਾਇਰਾ ਰਿਪੋਰਟ
ਫੂਲ ਨਗਰ (ਸਮਾਜ ਵੀਕਲੀ) ( ਯਾਸੀਨ ਯਾਸ ) ‘ਬਜ਼ਮ ਇਸ਼ਤੇਆਕ ਅਸਰ ਪਾਕਿਸਤਾਨ’  ਫੂਲ ਨਗਰ ਜ਼ਿਲਾ ਕਸੂਰ,  ਲਹਿੰਦਾ ਪੰਜਾਬ ਵਿਖੇ  ਅਦਬ ਦੇ ਪਸਾਰ ਲਈ ਗਾਹੇ ਬਗਾਹੇ ਅਦਬੀ ਸਮਾਗਮ ਕਰਵਾਉਂਦੀ ਰਹਿੰਦੀ ਏ ਜਿਥੇ ਨਵੇਂ ਪੁਰਾਣੇ ਲਿਖਣ ਵਾਲੇ ਬੜੀ  ਸ਼ਿੱਦਤ ਨਾਲ਼ ਆ ਕੇ ਆਪਣੀ ਸਾਹਿਤਕ  ਸਾਂਝ ਪਾਉਂਦੇ ਹਨ।   11 ਸਤੰਬਰ ਦੀ ਸ਼ਾਮ ਨੂੰ ਇਸਲਾਮ ਦੇ ਬਾਨੀ ਪੈਗੰਬਰ ਹਜ਼ਰਤ ਮੁਹੰਮਦ ਸੱਲੀ ਅੱਲ੍ਹਾ ਅਲੀਆ ਵਾਲਾ ਵਸੱਲਮ ਦੀ ਆਮਦ ਦੀ ਖ਼ੁਸ਼ੀ ਵਿਚ ਬਜ਼ਮ ਇਸ਼ਤੇਆਕ ਅਸਰ ਪਾਕਿਸਤਾਨ ਫੂਲ ਨਗਰ ਨੇ ਇਕ ਨਾਅਤੀਆ ਮੁਸ਼ਾਇਰੇ ਦਾ ਪ੍ਰਬੰਧ ਉਰਦੂ ਪੰਜਾਬੀ ਦੇ ਸੋਹਣੇ ਖ਼ੁਸ਼ ਗੁਲੂ ਬਿਹਤਰੀਨ ਕਲਾਰੈਂਟ ਨਵਾਜ਼ ਉਸਤਾਦ ਸ਼ਾਇਰ ਜਨਾਬ ਇਸ਼ਤੇਆਕ ਹੁਸੈਨ ਅਸਰ ਨੇ ਕੀਤਾ ਨਾਅਤੀਆ ਮੁਸ਼ਾਇਰਾ ਦੀ ਪ੍ਰਧਾਨਗੀ  ਰਸੂਲ ਸ਼ਾਇਰ ਅਹਿਲ ਬੀਤ ਜਨਾਬ ਸੱਯਦ ਮਨਜ਼ਮ ਸ਼ਾਹ ਹੋਰਾਂ ਕੀਤੀ।  ਮੁੱਖ ਮਹਿਮਾਨ  ਪੰਜਾਬੀ ਅਦਬ ਦੇ ਮੰਝੇ ਹੋਏ ਨੌਜਵਾਨ ਸ਼ਾਇਰ ਜਿਨ੍ਹਾਂ ਦਾ ਹਾਲ ਵਿਚ ਹੀ ਸ਼ਿਅਰੀ ਮਜਮੂਆ ਵਾਹ ਮੰਜ਼ਰ-ਏ-ਆਮ ਤੇ ਆ ਕਰ ਢੇਰ ਮਾਨਤਾ ਖੱਟ ਚੁੱਕਿਆ ਏ ਹਾਫ਼ਿਜ਼ ਸਾਦਿਕ ਫ਼ਿਦਾ ਹੋਰੀਂ ਸਨ  ਵਿਸ਼ੇਸ਼ ਮਹਿਮਾਨ  ਸਾਡੀ ਸਾਰਿਆਂ ਦੀ ਪਸੰਦੀਦਾ ,ਸ਼ਖ਼ਸੀਅਤ ਰਾਵੀ ਲਹਿਜਾ ਦੀ ਤਗੜੀ ਆਵਾਜ਼ ਬਿਹਤਰੀਨ ਪੰਜਾਬੀ ਸ਼ਾਇਰ ਇਮਰਾਨ ਸਹਿਰ ਸੀ ਇਮਰਾਨ ਸਹਿਰ ਦਾ ਵੀ ਹਾਲ ਚ ਹੀ ਪੰਜਾਬੀ ਸ਼ਿਅਰੀ ਮਜਮੂਆ ਮੰਜ਼ਰ-ਏ-ਆਮ ਤੇ ਆਇਆ ਜਿਸ ਨੂੰ ਵੇਖ ਕੇ ਪੜ੍ਹ ਕੇ ਹਰ ਕੋਈ ਅਸ਼ ਅਸ਼ ਕਰ ਉਠਦਾ ਏ ਮਹਿਫ਼ਲ ਵਿਚ ਆਇਆ ਹੋਇਆ ਹਰ ਮਹਿਮਾਨ ਸਾਡੇ ਲਈ ਖ਼ਾਸ ਮਹਿਮਾਨ ਸੀ ਪ੍ਰੋਗਰਾਮ ਦਾ ਆਗ਼ਾਜ਼ ਤਲਾਵਤ ਕਲਾਮ ਪਾਕ ਨਾਲ਼ ਹੋਇਆ ਜਿਸਦੀ ਸਆਦਤ ਨੌਜਵਾਨ ਹਕੀਮ ,ਸਹਾਫ਼ੀ ਸ਼ਾਇਰ ਇਬਨ ਸ਼ਾਇਰ ਜਨਾਬ ਸਈਦ ਅਲਹਸਨ ਨਿਜ਼ਾਮੀ ਨੇ ਹਾਸਲ ਕੀਤੀ ਨਾਅਤ ਰਸੂਲ ਮਕਬੂਲ ਸੱਲੀ ਅੱਲ੍ਹਾ ਅਲੀਆ ਵਾਲਾ ਵਸੱਲਮ ਦੀ ਸਆਦਤ ਰੇਡੀਓ ਟੀ ਵੀ ਦੇ ਮਸ਼ਹੂਰ ਨਾਅਤ ਖ਼ੂਆਂ ਜਨਾਬ ਅੱਲ੍ਹਾ ਦਿੱਤਾ ਕਾਦਰੀ ਨੇ ਹਾਸਲ ਕੀਤੀ।
 ਹਾਫ਼ਿਜ਼ ਸਾਦਿਕ ਫ਼ਿਦਾ ਦੀ ਅਗਵਾਈ ਚ ਹੋਏ ਇਸ  ਮੁਸ਼ਾਇਰੇ ਜਿਹੜੇ ਸ਼ਾਇਰਾਂ ਨੇ ਆਪਣੇ ਕਲਾਮ  ਪੇਸ਼ ਕੀਤੇ ਉਨ੍ਹਾਂ ਚ ਜਨਾਬ ਜ਼ਫ਼ਰ ਸਾਇਮ , ਜਨਾਬ ਮਜ਼ੱਮਿਲ ਜ਼ਾਇਰ , ਜਨਾਬ ਯਾਸੀਨ ਯਾਸ , ਜਨਾਬ ਅੱਲ੍ਹਾ ਦਿੱਤਾ ਕਾਦਰੀ , ਜਨਾਬ ਇਮਰਾਨ ਸਹਿਰ , ਜਨਾਬ ਸਾਦਿਕ ਫ਼ਿਦਾ , ਜਨਾਬ ਡਾਕਟਰ ਨਸੀਰ ਅਹਿਮਦ , ਜਨਾਬ ਮੁਜ਼ੱਫ਼ਰ ਅੱਬਾਸ ਨਕਵੀ , ਜਨਾਬ ਸੱਯਦ ਇਮਰਾਨ ਅੱਬਾਸ ਨਕਵੀ , ਜਨਾਬ ਰਾਣਾ ਅਬਦਾਲੋਕੀਲ , ਜਨਾਬ ਹਸਨ ਨਿਜ਼ਾਮੀ , ਜਨਾਬ ਇਸ਼ਤੇਆਕ ਹੁਸੈਨ ਅਸਰ ਤੇ ਜਨਾਬ ਡਾਕਟਰ ਹਸੀਬ ਸ਼ਾਮਿਲ ਸੀ ਅਖ਼ੀਰ ਤੇ ਦੁਆ ਕੀਤੀ ਗਈ ਬਾਅਦ ਚ ਸ਼ਿਰਕਤ ਕਰਨ ਵਾਲੇ ਸ਼ਾਇਰਾਂ ਦੀ ਖਾਤਿਰਦਾਰੀ ਫਲਾਂ ਤੇ ਸਵੀਟ ਡਿਸ਼ ਨਾਲ਼  ਕੀਤੀ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਨਿਊਜ਼ੀਲੈਂਡ ਸਿੱਖ ਖੇਡਾਂ ” ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ।
Next articleਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਹਾਕੂਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਮਨਾਇਆ ਗਿਆ ਹਿੰਦੀ ਦਿਵਸ