HOME ਬਾਵਾ ਦੀ ਅਗਵਾਈ ਵਿੱਚ ਹਲਕਾ ਦੱਖਣੀ ਵਿੱਚ ਮਨਾਇਆ ਗਿਆ 77ਵਾਂ ਗਣਤੰਤਰ ਦਿਵਸ

ਬਾਵਾ ਦੀ ਅਗਵਾਈ ਵਿੱਚ ਹਲਕਾ ਦੱਖਣੀ ਵਿੱਚ ਮਨਾਇਆ ਗਿਆ 77ਵਾਂ ਗਣਤੰਤਰ ਦਿਵਸ

2

ਨੇਤਰਹੀਣ ਬੱਚਿਆਂ ਦੀ ਸਰਕਾਰੀ ਸੰਸਥਾ ਵਿੱਚ ਬੱਚਿਆਂ ਨੂੰ ਗਰਮ ਕੱਪੜੇ ਅਤੇ ਮਿਠਿਆਈਆਂ ਵੰਡੀਆਂ

 ਰਾਹੁਲ ਗਾਂਧੀ ਨੂੰ ਗਣਤੰਤਰ ਦਿਵਸ ‘ਤੇ ਭਾਜਪਾ ਸਰਕਾਰ ਵੱਲੋਂ ਤੀਸਰੀ ਲਾਈਨ ਵਿੱਚ ਬਿਠਾਉਣਾ ਸੌੜੀ ਸੋਚ ਦਾ ਨਤੀਜਾ

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.)- ਵਿਧਾਨ ਸਭਾ ਹਲਕਾ ਦੱਖਣੀ ਵਿਖੇ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ (ਓ.ਬੀ.ਸੀ) ਇੰਚਾਰਜ ਹਿਮਾਚਲ ਪ੍ਰਦੇਸ਼ ਦੀ ਅਗਵਾਈ ਵਿੱਚ ਕਾਂਗਰਸੀ ਨੇਤਾ ਵਰਿੰਦਰ ਭੱਲਾ ਵੱਲੋਂ 77ਵੇਂ ਗਣਤੰਤਰ ਦਿਵਸ ‘ਤੇ ਵਾਰਡ ਨੰਬਰ 38 ਵਿੱਚ ਵਿਸ਼ਾਲ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮੇਂ ਝੰਡਾ ਲਹਿਰਾਉਣ ਦੀ ਰਸਮ ਕ੍ਰਿਸ਼ਨ ਕੁਮਾਰ ਬਾਵਾ ਦੇ ਨਾਲ ਇੰਡੀਅਨ ਓਵਰਸੀਜ਼ ਕਾਂਗਰਸ ਅਮਰੀਕਾ (ਪੰਜਾਬ ਚੈਪਟਰ) ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ ਅਤੇ ਰਮਨਜੋਤ ਸਿੰਘ ਢਿੱਲੋਂ ਕੈਨੇਡਾ ਨੇ ਨਿਭਾਈ ਜਦਕਿ ਇਸ ਸਮਾਗਮ ਤੋਂ ਪਹਿਲਾਂ ਚੰਡੀਗੜ੍ਹ ਰੋਡ ‘ਤੇ ਨੇਤਰਹੀਣਾਂ ਦੀ ਸਰਕਾਰੀ ਸੰਸਥਾ ਵਿੱਚ ਕ੍ਰਿਸ਼ਨ ਕੁਮਾਰ ਬਾਵਾ, ਗੁਰਨਾਮ ਸਿੰਘ ਕਲੇਰ ਅਤੇ ਬੀਬੀ ਮਨਜੀਤ ਕੌਰ ਸਰੋਏ ਨੇ ਮਿਠਿਆਈਆਂ ਅਤੇ ਗਰਮ ਕੱਪੜੇ ਬੱਚਿਆਂ ਨੂੰ ਵੰਡੇ ਜਿਸ ਵਿੱਚ ਉੱਘੇ ਉਦਯੋਗਪਤੀ ਸੁਰਿੰਦਰ ਜੈਨ ਨੇ ਭਰਵਾਂ ਯੋਗਦਾਨ ਪਾਇਆ । ਇਸ ਸਮੇਂ ਸੰਸਥਾ ਦੇ ਪ੍ਰਬੰਧਕ ਅਮਨਦੀਪ ਸਿੰਘ ਸੁਪਰਡੈਂਟ, ਇਕਬਾਲ ਸਿੰਘ, ਮੈਡਮ ਸੰਗੀਤਾ ਕਪੂਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਸਮੇਂ ਬੋਲਦੇ ਸ਼੍ਰੀ ਬਾਵਾ ਨੇ ਕਿਹਾ ਕਿ ਗਣਤੰਤਰ ਦਿਵਸ ਦਾ ਦਿਹਾੜਾ ਸਮੁੱਚੇ ਭਾਰਤੀਆਂ ਲਈ ਖੁਸ਼ੀ ਦਾ ਦਿਹਾੜਾ ਹੈ। ਉਹਨਾਂ ਕਿਹਾ ਕਿ 26 ਜਨਵਰੀ 1950 ਨੂੰ ਡਾ: ਭੀਮ ਰਾਓ ਅੰਬੇਡਕਰ ਜੀ ਦੀ ਅਗਵਾਈ ਵਿੱਚ ਰਚਿਆ ਸੰਵਿਧਾਨ ਭਾਰਤ ਵਿੱਚ ਆਜ਼ਾਦੀ ਤੋਂ ਬਾਅਦ ਲਾਗੂ ਹੋਇਆ ਜੋ ਸਾਨੂੰ ਆਜ਼ਾਦੀ ਦੇ ਨਾਲ-ਨਾਲ ਭਾਰਤ ਅਤੇ ਸਮਾਜ ਪ੍ਰਤੀ ਫ਼ਰਜ਼ਾਂ ਅਤੇ ਅਧਿਕਾਰਾਂ ਤੋਂ ਜਾਣੂ ਕਰਵਾਉਂਦਾ ਹੈ। ਉਹਨਾਂ ਕਿਹਾ ਕਿ ਲੋੜ ਹੈ ਅਧਿਕਾਰਾਂ ਦੇ ਨਾਲ-ਨਾਲ ਅਸੀਂ ਫ਼ਰਜ਼ਾਂ ਦੇ ਪ੍ਰਤੀ ਵੀ ਪੂਰੀ ਸੁਹਿਰਦਤਾ ਨਾਲ ਰੋਲ ਅਦਾ ਕਰੀਏ। ਉਹਨਾਂ ਕਿਹਾ ਕਿ ਮਹਿੰਗੇ ਮੁੱਲ ਮਿਲੀ ਆਜ਼ਾਦੀ ਦੇ ਮੁੱਲ ਨੂੰ ਪਛਾਣਦੇ ਹੋਏ ਮਹਾਨ ਦੇਸ਼ ਭਗਤਾਂ ਆਜ਼ਾਦੀ ਦੇ ਪਰਵਾਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ, ਕਰਤਾਰ ਸਿੰਘ ਸਰਾਭਾ ਅਤੇ ਲਾਲਾ ਲਾਜਪਤ ਰਾਏ ਜੀ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਉਹਨਾਂ ਮਹਾਨ ਯੋਧਿਆਂ ਦੇ ਆਜ਼ਾਦੀ ਪ੍ਰਤੀ ਦਿੱਤੇ ਨਾਅਰਿਆਂ ਨੂੰ ਵੀ ਹਿਰਦੇ ਅੰਦਰ ਬਿਠਾਈਏ ਜੋ ਆਜ਼ਾਦੀ ਸੰਗਰਾਮ ਸਮੇਂ ਸਭ ਦੇ ਦਿਲਾਂ ਅੰਦਰ ਵੱਖਰੀ ਛਾਪ ਛੱਡ ਗਏ। ਜੋ ਭਾਈਚਾਰਕ ਸਾਂਝ ਦੀ ਵੀ ਵੱਡੀ ਮਿਸਾਲ ਹਨ। ਉਸ ਸਮੇਂ ਕਿਹਾ ਜਾਂਦਾ ਸੀ ਕਿ

“ਲਾਲ ਕਿਲੇ ਸੇ ਆਈ ਆਵਾਜ਼

ਢਿਲੋਂ, ਸਹਿਗਲ, ਸ਼ਾਹ ਨਵਾਜ਼”

 ਆਓ ਆਜ਼ਾਦੀ ਦੇ ਪਰਵਾਨਿਆਂ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਸੁਪਨਿਆਂ ਦਾ ਭਾਰਤ ਬਣਾਉਣ ਦਾ ਸੰਕਲਪ ਲਈਏ। ਇਸ ਸਮੇਂ  ਸ਼੍ਰੀ ਬਾਵਾ ਨੇ ਕਿਹਾ ਕਿ ਭਾਰਤ ਦੇ ਪਾਰਲੀਮੈਂਟ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਤੀਸਰੀ ਲਾਈਨ ਵਿੱਚ ਬਿਠਾ ਕੇ ਭਾਜਪਾ ਸਰਕਾਰ ਨੇ ਸੌੜੀ (ਛੋਟੀ) ਸੋਚ ਦਾ ਪ੍ਰਣਾਮ ਦਿੱਤਾ ਹੈ। ਸਮਾਗਮ ਵਿੱਚ ਸਟੇਜ ਦੀ ਸੇਵਾ ਮਾਸਟਰ ਹਰੀ ਦਾਸ ਬਾਵਾ ਨੇ ਨਿਭਾਈ ਜਦਕਿ ਇਸ ਸਮੇਂ ਸਾਬਕਾ ਕੌਂਸਲਰ ਰਜਿੰਦਰ ਸਿੰਘ ਬਾਜਵਾ, ਬੀਬੀ ਮਨਜੋਤ ਕੌਰ, ਇਕਬਾਲ ਸਿੰਘ ਰਿਐਤ, ਕੈਨੇਡਾ ਤੋਂ ਸਰਪੰਚ ਸਿਕੰਦਰ ਸਿੰਘ ਦੇ ਸਪੁੱਤਰ ਰਮਨਜੋਤ ਸਿੰਘ ਢਿੱਲੋਂ ਕੈਨੇਡਾ ਅਤੇ ਅਮਰੀਕਾ ਤੋਂ ਆਏ ਸੀਮਿਤ ਜਵੰਦਾ ਅਤੇ ਘੱਟ ਗਿਣਤੀ ਸੈੱਲ ਕਾਂਗਰਸ ਦੇ ਵਾਈਸ ਚੇਅਰਮੈਨ ਰਹੇ ਉਮਰਾਓ ਸਿੰਘ ਛੀਨਾ, ਸੁਖਵਿੰਦਰ ਸਿੰਘ ਜਗਦੇਵ, ਕਰਨੈਲ ਸਿੰਘ ਗਿੱਲ ਡਾਇਰੈਕਟਰ ਮਾਰਕਫੈਡ, ਬਲਵੀਰ ਸਿੰਘ ਸਰਪੰਚ, ਅਮਰਪਾਲ ਸਿੰਘ, ਮਮਤਾ ਰਾਣੀ, ਸਰਬਜੀਤ ਵਰਮਾ, ਕੁਲਵੰਤ ਰਾਏ, ਰਾਜ ਰਾਣੀ, ਕਮਲਜੀਤ ਕੌਰ ਬਾਵਾ, ਰੇਨੂ ਨਾਰੰਗ ਸਮਾਜਸੇਵੀ, ਕ੍ਰਿਸ਼ਨਾ ਦੇਵੀ, ਭੋਲੀ, ਬਲਵਿੰਦਰ ਕੌਰ, ਮਨਪ੍ਰੀਤ ਕੌਰ, ਨਵਰੀਤ ਕੌਰ, ਕੀਰਤੀ ਰਾਣੀ, ਰਾਧਿਕਾ, ਨਰਿੰਦਰ ਕੁਮਾਰ, ਰਵੀ ਕੁਮਾਰ, ਹਰਪ੍ਰੀਤ ਕੌਰ, ਅਮਿਤ ਕੁਮਾਰ, ਸੁਰੇਸ਼ ਸ਼ਰਮਾ, ਦੀਪਕ ਪੰਡਿਤ, ਰਾਮਪਾਲ, ਮਨਵਿੰਦਰ ਸਿੰਘ ਊਬੀ, ਲਲਿਤਾ ਰਾਣੀ, ਕਿਰਨ ਕਪੂਰ, ਵੀਨਾ ਰਾਣੀ, ਜਸਵਿੰਦਰ ਕੌਰ, ਰੇਨੂ ਅਹੂਜਾ, ਰਿੰਕਾ ਗੁਪਤਾ, ਰੇਖਾ ਰਾਣੀ, ਆਰਤੀ, ਕੋਮਲ, ਹੇਮਾ, ਸ਼ੁਕਲਾ, ਵਿੱਕੀ ਲੂੰਬਾ ਆਦਿ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਬਲਦੇਵ ਸਿੰਘ ਦਰੋਣਾਚਾਰੀਆ ਅਤੇ ਪਦਮ ਸ੍ਰੀ ਐਵਾਰਡ ਜਿੱਤਣ ਵਾਲੇ ਲੁਧਿਆਣੇ ਦੇ ਪਹਿਲੇ ਨਾਗਰਿਕ ਬਣੇ
Next articleਕਾਲੜਾ ਪਰਿਵਾਰ ਨੂੰ ਸਦਮਾ, ਮਾਤਾ ਉਰਮਿਲਾ ਰਾਣੀ ਦਾ ਦੇਹਾਂਤ