ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਆਗੂਆਂ ਵੱਲੋਂ ਵਧਾਈ

ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਭਾਰਤੀ ਹਾਕੀ ਟੀਮ ਨੂੰ 50 ਤੋਂ ਵੱਧ ਅੰਤਰਰਾਸ਼ਟਰੀ, ਓਲੰਪੀਅਨ ਅਤੇ ਆਲਮੀ ਪੱਧਰ ਦੇ ਹੋਰ ਨਾਮੀ ਖਿਡਾਰੀ , ਖਿਡਾਰਨਾਂ ਆਪਣੇ ਕੋਚਿੰਗ ਹੁਨਰ ਨਾਲ ਤਿਆਰ ਕਰਨ ਵਾਲੇ ਦਰੋਣਾਚਾਰੀਆ ਐਵਾਰਡੀ ਜੇਤੂ ਕੋਚ ਬਲਦੇਵ ਸਿੰਘ ਜਿਨ੍ਹਾਂ ਨੂੰ ਹਰਿਆਣਾ ਦੇ ਹਾਕੀ ਪਿਤਾਮਾ ਵਜੋਂ ਵੀ ਜਾਣਿਆ ਜਾਂਦਾ ਹੈ, ਨੂੰ ਭਾਰਤ ਸਰਕਾਰ ਵੱਲੋਂ ਪਦਮ ਸ੍ਰੀ ਐਵਾਰਡ ਮਿਲਣ ਤੇ ਪੰਜਾਬ ਵਾਸੀਆਂ ਅਤੇ ਪੂਰੇ ਦੇਸ਼ ਵਿੱਚ ਖੁਸ਼ੀ ਦਾ ਆਲਮ ਪਾਇਆ ਗਿਆ ਕਿਉਂਕਿ ਇਹ ਐਵਾਰਡ ਬਲਦੇਵ ਸਿੰਘ ਹੋਰਾਂ ਦੀ ਹਾਕੀ ਖੇਡ ਪ੍ਰਤੀ ਸਮਰਪਿਤ ਭਾਵਨਾ, ਲਗਨ, ਮਿਹਨਤ, ਇਮਾਨਦਾਰੀ, ਹਾਕੀ ਤਪੱਸਿਆ ਅਤੇ ਪ੍ਰਾਪਤੀਆਂ ਨੂੰ ਮਿਲਿਆ ਹੈ।ਅੰਤਰਰਾਸ਼ਟਰੀ ਪੱਧਰ ਤੇ ਹਾਕੀ ਕੋਚਿੰਗ ਵਿੱਚ ਨਾਮਣਾ ਖੱਟਣ ਵਾਲੇ ਭਾਰਤੀ ਹਾਕੀ ਟੀਮ ਦੇ ਸਾਬਕਾ ਕੋਚ ਬਲਦੇਵ ਸਿੰਘ ਦੀ ਜ਼ਿੰਦਗੀ , ਪੜ੍ਹਾਈ ਦਾ ਸਫ਼ਰ, ਬਤੌਰ ਹਾਕੀ ਖਿਡਾਰੀ ਦੇ ਕੈਰੀਅਰ ਦੀ ਸ਼ੁਰੂਆਤ ਅਤੇ ਫਿਰ ਕੋਚਿੰਗ ਦੀ ਸ਼ੁਰੂਆਤ ਲੁਧਿਆਣਾ ਜ਼ਿਲ੍ਹੇ ਤੋਂ ਹੋਈ , ਸ਼ੁਰੂਆਤ ਵਿੱਚ ਉਹ ਨਾਮਧਾਰੀ ਹਾਕੀ ਟੀਮ ਦੇ ਕੋਚ ਰਹੇ, ਉਸ ਤੋਂ ਬਾਅਦ ਉਹਨਾਂ ਨੇ ਹਰਿਆਣਾ ਖੇਡ ਵਿਭਾਗ ਵਿੱਚ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ, ਸ਼ਾਹਬਾਦ ਮਾਰਕੰਡਾ ਸੈਂਟਰ ਨੂੰ ਕੁੜੀਆਂ ਦੀ ਹਾਕੀ ਦੀ ਰਾਜਧਾਨੀ ਵਜੋਂ ਦੁਨੀਆ ‘ਚ ਪ੍ਰਚਲਿਤ ਕੀਤਾ। ਸ਼ਾਹਬਾਦ ਮਾਰਕੰਡਾ ਹਾਕੀ ਸੈਂਟਰ ਨੇ ਜਲੰਧਰ ਵਾਲੇ ਸੰਸਾਰਪੁਰ ਨਾਲੋਂ ਵੀ ਵੱਧ ਅੰਤਰਰਾਸ਼ਟਰੀ ਪੱਧਰ ਦੇ ਹਾਕੀ ਖਿਡਾਰੀ/ ਖਿਡਾਰਨਾਂ ਅਰਜਨਾ ਐਵਾਰਡ, ਸਟੇਟ ਐਵਾਰਡ ਜੇਤੂ ਖਿਡਾਰੀ ਪੈਦਾ ਕੀਤੇ ਹਨ। ਸ੍ਰ: ਬਲਦੇਵ ਸਿੰਘ ਇਸ ਵਕਤ ਲੁਧਿਆਣਾ ਵਿਖੇ ਆਪਣੀ ਜ਼ਿੰਦਗੀ ਦਾ ਨਿਰਬਾਹ ਕਰ ਰਹੇ ਹਨ । ਉਹ ਲੁਧਿਆਣੇ ਦੇ ਪਹਿਲੇ ਅਜਿਹੇ ਨਾਗਰਿਕ ਹਨ ਜਿਨ੍ਹਾਂ ਨੂੰ ਦਰੋਣਾਚਾਰੀਆ ਐਵਾਰਡ ਅਤੇ ਪਦਮ ਸ੍ਰੀ ਐਵਾਰਡ ਦਾ ਸਨਮਾਨ ਮਿਲਿਆ ਹੋਵੇ। ਖੇਡਾਂ ਦੇ ਖੇਤਰ ਵਿੱਚ ਲੁਧਿਆਣਾ ਲਈ ਇਹ ਸਭ ਤੋਂ ਵੱਡਾ ਮਾਣ ਹੈ।ਸ੍ਰ: ਬਲਦੇਵ ਸਿੰਘ ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਦੇ ਮੁੱਖ ਸਰਪ੍ਰਸਤ ਵੀ ਹਨ। ਇਹ ਸੰਸਥਾ ਖਿਡਾਰੀਆਂ ਦੀ ਵੱਡੇ ਪੱਧਰ ਤੇ ਨੁਮਾਇੰਦਗੀ ਕਰਦੀ ਹੈ ।ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਦੇ ਆਗੂਆਂ ਸ਼੍ਰੀ ਅਸ਼ੋਕ ਪਰਾਸ਼ਰ ਪੱਪੀ ਵਿਧਾਇਕ, ਪ੍ਰਧਾਨ ਅਮਰੀਕ ਸਿੰਘ ਮਿਨਹਾਸ, ਚੇਅਰਮੈਨ ਸੁਖਵਿੰਦਰ ਸਿੰਘ, ਜਨਰਲ ਸਕੱਤਰ ਜਗਰੂਪ ਸਿੰਘ ਜਰਖੜ, ਉਲੰਪੀਅਨ ਹਰਦੀਪ ਸਿੰਘ ਗਰੇਵਾਲ, ਖ਼ਜ਼ਾਨਚੀ ਰਛਪਾਲ ਸਿੰਘ ਨਾਗੀ, ਕੌਮੀ ਹਾਕੀ ਖਿਡਾਰੀ ਬਲਵੰਤ ਸਿੰਘ ਬੁੱਢੇਵਾਲ, ਹਰਦੀਪ ਸਿੰਘ ਬੀਰਮਪੁਰ, ਦਵਿੰਦਰ ਸਿੰਘ ਘੁੰਮਣ, ਹੁਕਮ ਸਿੰਘ ਹੁੱਕੀ, ਨਵਦੀਪ ਸਿੰਘ ਘੁੰਮਣ, ਪ੍ਰੋਫੈਸਰ ਰਜਿੰਦਰ ਸਿੰਘ ਖਾਲਸਾ ਕਾਲਜ, ਜ਼ਿਲ੍ਹਾ ਖੇਡ ਅਫਸਰ ਕੁਲਦੀਪ ਚੁੱਗ, ਗੁਰਸਤਿੰਦਰ ਸਿੰਘ ਪ੍ਰਗਟ ਕੋਚ ਜਰਖੜ ਹਾਕੀ ਅਕੈਡਮੀ, ਗੁਰਦੀਪ ਸਿੰਘ ਗਰੇਵਾਲ ਜ਼ਿਲ੍ਹਾ ਖੇਡ ਅਫਸਰ ਫਿਰੋਜਪੁਰ, ਕੋਚ ਹਰਮੀਤ ਸਿੰਘ ਜਰਖੜ, ਕੁਲਵਿੰਦਰ ਸਿੰਘ ਰਾਜਨ,ਆਦਿ ਹੋਰ ਆਗੂਆਂ ਨੇ ਸ੍ਰ: ਬਲਦੇਵ ਸਿੰਘ ਨੂੰ ਪਦਮ ਸ੍ਰੀ ਐਵਾਰਡ ਦਾ ਮਾਣ ਮੱਤਾ ਮਾਣ ਮਿਲਣ ਤੇ ਵਧਾਈ ਦਿੱਤੀ ਹੈ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



