ਜੀ ਡੀ ਗੋਇਨਕਾ ਸਕੂਲ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਬਸੰਤ ਦਾ ਤਿਉਹਾਰ ਖ਼ੁਸ਼ੀਆਂ ਤੇ ਖੇੜਿਆਂ ਦਾ ਤਿਉਹਾਰ ਹੈ। ਸਮੇਂ ਦੇ ਨਾਲ ਸਾਰੀਆਂ ਰੁੱਤਾਂ ਦਾ ਆਪਣਾ ਮਹੱਤਵ ਤੇ ਮਜ਼ਾ ਹੈ ਪਰ ਸਭ ਤੋਂ ਜ਼ਿਆਦਾ ਖ਼ੁਸ਼ੀ ਤੇ ਉਤਸ਼ਾਹ ਨਾਲ ਬਸੰਤ ਰੁੱਤ ਦਾ ਸਵਾਗਤ ਕੀਤਾ ਜਾਂਦਾ ਹੈ। ਇਸ ਮੌਕੇ ਜੀ ਡੀ ਗੋਇਨਕਾ ਦੇ ਵਿਦਿਆਰਥੀਆਂ ਦੁਆਰਾ ਆਕਾਸ਼ ‘ਚ ਪਤੰਗਾਂ ਉਡਾ ਕੇ ਨਵੀਂ ਰੁੱਤ ਦਾ ਸਵਾਗਤ ਕੀਤਾ ਗਿਆ। ਅਜਿਹੇ ਮੌਕੇ ‘ਤੇ ਪਤੰਗ ਵਿਦਿਆਰਥੀਆ ਦੁਆਰਾ ਤਿਆਰ ਕੀਤੇ ਗਏ। ਜਿਸ ਵਿੱਚ ਨਰਸਰੀ ਅਤੇ ਦੂਜੀ ਜਮਾਤ ਤੱਕ ਦੇ ਵਿਦਿਆਰਥੀਆਂ ਦੁਆਰਾ ਭਾਗ ਲਿਆ ਗਿਆ ।

ਸੀਨੀਅਰ ਵਿਦਿਆਰਥੀਆ ਦੁਆਰਾ ਕਵਿਤਾ, ਡਾਂਸ , ਭਾਸ਼ਣ , ਗੀਤ ਅਤੇ ਪਤੰਗ ਉਡਾਅ ਕੇ ਇਸ ਤਿਉਹਾਰ ਦਾ ਆਨੰਦ ਲਿਆ ਗਿਆ।
ਸਕੂਲ ਦੇ ਚੇਅਰਮੈਨ ਸੁਖਦੇਵ ਸਿੰਘ ਅਤੇ ਪ੍ਰਿੰਸੀਪਲ ਸ਼੍ਰੀਮਤੀ ਕੰਵਲਜੀਤ ਕੌਰ ਜੀ ਨੇ ਵਿਦਿਆਰਥੀਆਂ ਦੀ ਅਜਿਹੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਹੈ ਅਤੇ ਬਸੰਤ ਪੰਚਮੀ ਦੇ ਤਿਉਹਾਰ ਦੀ ਵਧਾਈ ਦਿੰਦੇ ਹੋਏ ਹਰ ਤਿਉਹਾਰ ਨੂੰ ਆਪਸੀ ਸਹਿਯੋਗ ਨਾਲ ਮਨਾਉਣ ਲਈ ਕਿਹਾ।

 

Previous articleਡੀਏਵੀ ਪਬਲਿਕ ਸਕੂਲ ਬੀ. ਆਰ. ਐਸ ਨਗਰ ਲੁਧਿਆਣਾ ਵੱਲੋਂ ਭਾਰਤ ਸਕਾਊਟਸ ਯੂਨਿਟ ਦੀ ਸ਼ੁਰੂਆਤ
Next articleਮੌਜਾਂ