ਬਰਸੀਮ ਬੀ ਐਲ 10 ਹਾੜੂ ਵਧੇਰੇ ਲਾਹੇਵੰਦ ਕਿਸਮ : ਬਰਾੜ

ਹਰਵਿੰਦਰ ਸਿੰਘ ਬਰਾੜ

ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਬਰਸੀਮ ਦੀ ਫਸਲ ਨਵੰਬਰ ਤੋਂ ਲੈ ਕੇ ਜੂਨ ਦੇ ਅੱਧ ਤੱਕ ਬਹੁਤ ਹੀ ਪੌਸ਼ਟਿਕ ਅਤੇ ਸਵਾਦੀ ਚਾਰੇ ਦੀਆਂ ਕਈ ਕਟਾਈਆਂ ਦੇਣ ਵਾਲੀ ਕਿਸਮ ਹੈ ਇਸ ਦੀ ਕਾਸ਼ਤ ਲਗਭਗ 2.30 ਲੱਖ ਹੈਕਟੇਅਰ ਰਕਬੇ ਵਿੱਚ ਕੀਤੀ ਜਾਂਦੀ ਹੈ । ਬਰਸੀਮ ਦੀ ਫਸਲ ਨੂੰ ਉਗਣ ਅਤੇ ਵਧਣ ਫੁਲਣ ਲਈ ਦਰਮਿਆਨੇ ਤਾਪਮਾਨ ਦੀ ਲੋੜ ਹੁੰਦੀ ਹੈ, ਬਹੁਤ ਠੰਡ ਜਾਂ ਕੋਰਾ ਪੈਣ ਨਾਲ ਫਸਲ ਦਾ ਵਾਧਾ ਰੁਕ ਜਾਂਦਾ ਹੈ । ਬਰਸੀਮ ਦੀ ਕਾਸ਼ਤ ਲਈ ਦਰਮਿਆਨੀਆਂ ਤੇ ਭਾਰੀਆਂ ਜ਼ਮੀਨਾਂ ਬਹੁਤ ਚੰਗੀਆਂ ਹੁੰਦੀਆਂ ਹਨ। ਇਹ ਫਸਲ ਕਲਰ ਵਾਲੀ ਜ਼ਮੀਨ ਵਿੱਚ ਵੀ ਹੋ ਸਕਦੀ ਹੈ । ਇਹ ਪ੍ਰਗਟਾਵਾ ਫਿਰੋਜ਼ਪੁਰ ਰੋਡ ਸਥਿਤ ਬਰਾੜ ਸੀਡਜ ਦੇ ਐਮ.ਡੀ. ਹਰਵਿੰਦਰ ਸਿੰਘ ਬਰਾੜ ਨੇ ਕੀਤਾ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਸਮੇਂ-ਸਮੇਂ ਤੇ ਕਿਸਾਨਾਂ ਨੂੰ ਅਪੀਲ ਕਰਦੀ ਰਹਿੰਦੀ ਹੈ ਕਿ ਕਣਕ ਅਤੇ ਝੋਨੇ ਦੀ ਫਸਲ ਤੋਂ ਇਲਾਵਾ ਹੋਰ ਕਿਸਮਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਬਣੀ ਰਹਿੰਦੀ ਹੈ ਉਹਨਾਂ ਦੱਸਿਆ ਕਿ ਬਰਸੀਮ ਬੀ ਐਲ-10 ਇੱਕ ਲੰਮੇ ਸਮੇਂ ਤੱਕ ਚਾਰਾ ਦੇਣ ਵਾਲੀ ਕਿਸਮ ਹੈ ਇਸ ਦੇ ਹਰੇ ਚਾਰੇ ਦਾ ਝਾੜ 410 ਕੁਇੰਟਲ ਪ੍ਰਤੀ ਏਕੜ ਨਿਕਲ ਸਕਦਾ ਹੈ ਇਹ ਕਿਸਮ ਤਨੇ ਦੇ ਗਲਣ ਦਾ ਰੋਗ ਸਹਾਰਨ ਦੀ ਸਮਰੱਥਾ ਰੱਖਦੀ ਹੈ।  ਇਹ ਕਿਸਮ ਖੁਰਾਕੀ ਤੱਤਾਂ ਨਾਲ ਭਰਪੂਰ ਹੁੰਦੀ ਹੈ । ਇਹ ਕਿਸਮ ਜੂਨ ਦੇ ਆਖਿਰ ਤੱਕ ਹਰਾ ਚਾਰਾ ਦਿੰਦੀ ਹੈ ਇਸ ਦਾ ਇੱਕ ਏਕੜ ਲਈ 10 ਕਿਲੋ ਤੱਕ ਬੀਜ ਪਾਉਣਾ ਚਾਹੀਦਾ ਹੈ ਇਸ ਦੀ ਬਿਜਾਈ 1 ਅਕਤੂਬਰ ਤੋਂ ਲੈ ਕੇ 10 ਨਵੰਬਰ ਤੱਕ ਕੀਤੀ ਜਾ ਸਕਦੀ ਹੈ ਬਰਸੀਮ ਦੀ ਫਸਲ ਵਿੱਚ ਰਾਈ ਘਾਹ ,ਜਵੀ ਤੇ ਸਰੋਂ ਰਲਾ ਕੇ ਬੀਜਣ ਨਾਲ ਬਹੁਤ ਗੁਣਕਾਰੀ ਮਿਸ਼ਰਨ ਬਣ ਜਾਂਦਾ ਹੈ। ਉਹਨਾਂ ਦੱਸਿਆ ਕਿ ਜਵੀ ਓਐਲ 10 ਦੋ ਕਟਾਈਆਂ ਦੇਣ ਵਾਲੀ ਕਿਸਮ ਹੈ ਇਸ ਵਿੱਚ ਖੁਰਾਕੀ ਤੱਤ ਜਿਵੇਂ ਕਿ ਪਚਨ ਯੋਗ ਪ੍ਰੋਟੀਨ ਬਾਕੀ ਕਿਸਮਾਂ ਨਾਲੋਂ ਵੱਧ ਹੁੰਦੇ ਹਨ ਇਸ ਦੇ ਹਰੇ ਚਾਰੇ ਦਾ ਔਸਤਨ ਝਾੜ 275 ਕੁਇੰਟਲ ਪ੍ਰਤੀ ਏਕੜ ਤੱਕ ਨਿਕਲ ਸਕਦਾ ਹੈ ਇਸ ਦੇ ਪੌਦੇ ਉੱਚੇ ਅਤੇ ਪੱਤੇਦਾਰ ਹੁੰਦੇ ਹਨ ਅਤੇ ਜ਼ਿਆਦਾ ਬੂਝਾ ਮਾਰਨ ਵਾਲੇ ਹੁੰਦੇ ਹਨ ਉਹਨਾਂ ਨੇ ਦੱਸਿਆ ਕਿ ਬਰਸੀਮ ਬੀਐਲ 42, ਬੀ ਏ 1, ਮੱਕੀ ਜੇ 1006, ਰਾਈ ਨੰਬਰ 1 ਲੁਸਨ, ਮੱਖਣ ਘਾਹ , ਜਵਾਂ ਕੈਂਟ, ਸਰੋਂ ਅਤੇ ਛੋਲੇ, ਮਸਰ ਤੋਰੀਆ, ਅਲਸੀ, ਰਾਈਆ, ਮਟਰ, ਗੋਭੀ ਸਰੋਂ ਆਦਿ ਫਸਲਾਂ ਦੀ ਬਿਜਾਈ ਦਾ ਢੁਕਵਾਂ ਸਮਾਂ ਚੱਲ ਰਿਹਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਚੀਨ ਨੇ ਸਮੁੰਦਰ ‘ਚ ਕੀਤਾ ਖਤਰਨਾਕ ਮਿਜ਼ਾਈਲ ਦਾ ਪ੍ਰੀਖਣ, ਅਮਰੀਕਾ ਸਮੇਤ ਇਨ੍ਹਾਂ ਦੇਸ਼ਾਂ ਲਈ ਖਤਰਾ ਬਣ ਸਕਦਾ ਹੈ
Next articleਤੇਜ਼ ਰਫਤਾਰ ਕਾਰ ਨੇ ਅੱਗੇ ਜਾ ਰਹੇ ਟਰੱਕ ਨੂੰ ਟੱਕਰ ਮਾਰ ਦਿੱਤੀ, 7 ਦੀ ਮੌਤ, 1 ਜ਼ਖਮੀ