ਬਰਨਾਲਾ ਕਲੱਬ ਵਿਚ ਵਿਸ਼ਵ ਵਾਤਾਵਰਣ ਦਿਵਸ ਮਨਾਇਆ

(ਸਮਾਜ ਵੀਕਲੀ), (ਚੰਡਿਹੋਕ) ਬੀਤੇ ਦਿਨੀਂ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਤੇ ਈਸ਼ਵਰ ਆਸ਼ਾ ਮੈਮੋਰੀਅਲ ਇਨਵਾਇਰਮੈਂਟ ਟਰਸਟ ਬਰਨਾਲਾ ਦੇ ਚੇਅਰਮੈਨ ਐਸ.ਪੀ.ਕੌਸ਼ਲ ਵੱਲੋਂ ਬਰਨਾਲਾ ਕਲੱਬ ਵਿਚ ਬਿਰਖ- ਮਿੱਤਰ ਸੰਵਾਦ ਵਿਸ਼ੇ ਤੇ ਸੈਮੀਨਾਰ ਤੇ ਸਨਮਾਨ ਸਮਾਰੋਹ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸੰਤ ਸੁਖਦੇਵ ਮੁਨੀ ,ਮੁੱਖ ਮਹਿਮਾਨ ਡਾ.ਸੰਪੂਰਨ ਸਿੰਘ ਟੱਲੇਵਾਲੀਆ ਤੇ ਵਿਸ਼ੇਸ਼ ਮਹਿਮਾਨ ਪ੍ਰਸਿੱਧ ਵਿਦਵਾਨ ਮਹਿੰਦਰ ਸਿੰਘ ਰਾਹੀ ਨੇ ਕੀਤੀ।ਸਮਾਗਮ ਦੇ ਕਰਤਾ ਵਾਤਾਵਰਣ ਪ੍ਰੇਮੀ ਸੁਰਿੰਦਰ ਪਾਲ ਕੌਸ਼ਲ ਨੇ ਮੰਚ ਸੰਚਾਲਨ ਕਰਦਿਆਂ ਟਰਸਟ ਦੇ ਮੰਤਵ ,ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ।ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬੀ ਕਵੀ ਰਾਮ ਸਰੂਪ ਸ਼ਰਮਾਂ ਦੇ ਗੀਤ ਨਾਲ ਹੋਈ।
ਕੌਸ਼ਲ ਜੀ ਨੇ ਨਛੱਤਰ ਵਾਟਿਕਾ ਦੀ ਮਹੱਤਤਾ ਬਾਰੇ ਦਸਿਆ। ਪਾਣੀ ਜਮੀਨ ਤੇ ਜੰਗਲ ਦੀ ਸੰਭਾਲ ਬਾਰੇ ਆਰਗੈਨਿਕ ਖੇਤੀ ਮਾਹਿਰ ਰਵੀ ਫਰਵਾਹੀ ਨੇ ਮੀਂਹ ਦੇ ਪਾਣੀ ਦੀ ਵਰਤੋਂ ਬਾਰੇ ਭਾਵਪੂਰਤ ਵਿਚਾਰ ਪੇਸ਼ ਕੀਤੇ।ਡਾ.ਭੁਪਿੰਦਰ ਸਿੰਘ ਬੇਦੀ ਨੇ ਰੁੱਖਾਂ ਦੀ ਸਾਂਭ ਸੰਭਾਲ ਲਈ ਕਵਿਤਾ ਤੇ ਕੌਸ਼ਲ ਸਾਹਿਬ ਦੇ ਜਨਮਦਿਨ ਨੂੰ ਸਮਰਪਿਤ ਕਵਿਤਾ ਪੇਸ਼ ਕੀਤੀ।
ਸੈਮੀਨਾਰ ਵਿਚ ਹਰਗੋਬਿੰਦ ਸਿੰਘ ਨੇ ਵਾਤਾਵਰਣ ਨੂੰ ਬਚਾਉਣ ਲਈ ਕਿਸਾਨ ਭਰਾਵਾਂ ਨੂੰ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ।ਯੋਗ ਆਚਾਰੀਆ ਰਾਜਪਾਲ ਸ਼ਰਮਾਂ ਨੇ ਵਿਸ਼ੇ ਸੰਬੰਧੀ ਕਵਿਤਾ ਤੇ ਵਿਚਾਰ ਪੇਸ਼ ਕੀਤੇ।ਸੀਨੀਅਰ ਸਿਟੀਜਨ ਸੁਸਾਇਟੀ ਦੇ ਪ੍ਰਧਾਨ ਗਿਆਨ ਚੰਦ ਗੋਇਲ ਨੇ ਇਸ ਮੌਕੇ ਤੇ ਐਲਾਨ ਕੀਤਾ ਕਿ ਕੌਸ਼ਲ ਸਾਹਿਬ ਨਾਲ ਮਿਲ ਕੇ ਸਾਰੇ ਮੈਂਬਰ ਦੋ ਦੋ ਰੁੱਖ ਲਗਾਉਣਗੇ।ਵਾਤਾਵਰਣ ਪ੍ਰੇਮੀ ਰਜੇਸ਼ ਭੁਟਾਨੀ ਨੇ ਇਤਿਹਾਸਿਕ ਹਵਾਲਿਆਂ ਨਾਲ ਅਜੋਕੇ ਕੰਪਿਊਟਰ ਯੁਗ ਨਾਲ ਜੋੜਕੇ ਰੁੱਖਾਂ ਕਟਾਈ ਤੇ ਚਿੰਤਾ ਪ੍ਰਗਟ ਕੀਤੀ।ਉਨ੍ਹਾਂ ਦੀ ਬੇਟੀ ਰਮਨਦੀਪ ਨੇ ਆਪਣੀ ਪੀ ਐਚ ਡੀ ਦੇ ਵਿਸ਼ੇ ਵਿਚ ਜਮੀਨਾਂ ਵਿਚ ਬੇਲੋੜੀ ਖਾਦ ਰੋਕਣ ਤੇ ਨਾੜ ਨੂੰ ਅੱਗ ਨਾਲ ਵੇਸਟ ਕਰਨ ਦੇ ਨੁਕਸਾਨ ਬਾਰੇ ਚਾਨਣਾ ਪਾਇਆ।
ਡਾ.ਸੰਪੂਰਨ ਸਿੰਘ ਟੱਲੇਵਾਲੀਆ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਹਵਾ ਪਾਣੀ ਤੇ ਧਰਤੀ ਦੀ ਸੰਭਾਲ ਬਾਰੇ ਕਿਹਾ ਕਿ ਆਉਣ ਵਾਲੀਆ ਨਸਲਾਂ ਵਾਸਤੇ ਸਾਂਭਣ ਦੀ ਜਰੂਰਤ ਹੈ।ਸਾਹਿਤਕਾਰ ਮਹਿੰਦਰ ਸਿੰਘ ਰਾਹੀ ਨੇ ਸਾਰਿਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਅਪੀਲ ਕੀਤੀ।ਇਸ ਸਮਾਗਮ ਵਿਚ ਪ੍ਰਿੰਸੀਪਲ ਹਰੀਸ਼ ਕੁਮਾਰ, ਹਰਦੀਪ ਜੀ,ਡਾ.ਹਰਦਿਆਲ ਸਿੰਘ, ਜੀਵਨ ਕੁਮਾਰ, ਅਮ੍ਰਿਤਪਾਲ ਸਿੰਗਲਾ ਨੇ ਵੀ ਵਿਚਾਰ ਪੇਸ਼ ਕੀਤੇ।
ਸਨਮਾਨ ਸਮਾਰੋਹ ਵਿਚ ਟਰਸਟ ਦੇ ਮੈਂਬਰ ਸਾਹਿਬਾਨ ਸ਼ਕੁਲ ਕੌਸ਼ਲ,ਨਿਤਿਕਾ ਕੌਸ਼ਲ, ਸੰਜੀਵ ਕੌਸ਼ਲ, ਦਿਨੇਸ਼ ਕੌਸ਼ਲ ਤੇ ਮਿਸਜ ਸੁਸ਼ਮਾ ਕੌਸ਼ਲ ਨੇ ਸੰਤ ਸੁਖਦੇਵ ਮੁਣੀ,ਡਾ.ਸੰਪੂਰਨ ਸਿੰਘ ਟੱਲੇਵਾਲੀਆ, ਮਹਿੰਦਰ ਸਿੰਘ ਰਾਹੀ,ਜੀਵਨ ਕੁਮਾਰ,ਰਜੇਸ਼ ਭੁਟਾਨੀ,ਬੇਟੀ ਰਮਨਦੀਪ, ਰਾਮ ਸਰੂਪ ਸ਼ਰਮਾਂ ਅਤੇ ਡਾ ਭੁਪਿੰਦਰ ਸਿੰਘ ਬੇਦੀ ਆਦਿ ਦਾ ਸਨਮਾਨ ਕੀਤਾ ਗਿਆ। ਫੋਟੋਗ੍ਰਾਫੀ ਦਕਸ਼ ਕੌਸ਼ਲ ਤੇ ਦਰਪਿਤ ਕੌਸ਼ਲ ਨੇ ਕੀਤੀ।ਇਸ ਮੌਕੇ ਪਲਾਸਟਿਕ ਦੇ ਲਿਫਾਫੇ ਖਤਮ ਕਰਨ ਲਈ ਸਭਨੂੰ ਕਪੜੇ ਦੇ ਥੈਲੇ ਵੰਡੇ।ਅੰਤ ਵਿਚ ਸਾਰਿਆਂ ਨੇ ਬਹੁਤ ਪਿਆਰ ਨਾਲ ਪ੍ਰੀਤੀ ਭੋਜਨ ਛਕਿਆ।

ਤੇਜਿੰਦਰ ਚੰਡਿਹੋਕ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੱਕ ਬਾਹਮਣੀਆਂ ਟੋਲ ਪਲਾਜੇ ਤੇ ਬੀਕੇਯੂ ਤੋਤੇਵਾਲ ਦਾ ਧਰਨਾਂ ਚੌਥੇ ਦਿਨ ਵੀ ਜਾਰੀ ਮੰਗਾਂ ਪੂਰੀਆਂ ਨਾ ਹੋਣ ਤੱਕ ਟੋਲ ਰਹੇਗਾ ਫਰੀ-ਸੁੱਖ ਗਿੱਲ ਮੋਗਾ
Next articleਪ੍ਰਸਿੱਧ ਦੋਗਾਣਾ ਜੋੜੀ ਲੱਖਾ ਨਾਜ਼ ਜੋੜੀ ਨੰਬਰ ਵੰਨ ਕਨੇਡਾ ਟੂਰ ਤੇ ,ਕਰਨਗੇ ਅਨੇਕਾਂ ਸੱਭਿਆਚਾਰਕ ਪ੍ਰੋਗਰਾਮ