ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਬੀਤੇ ਦਿਨ ਬਰਨਾਲਾ ਦੇ ਇੱਕ ਪਿੰਡ ‘ਚ ਸੱਤਵੀ ਕਲਾਸ ‘ਚ ਪੜਦੇ ਬੱਚੇ ਦੀ ਇੱਕ ਜਿੰਮੀਂਦਾਰ ਵਲੋਂ ਇਸ ਕਰਕੇ ਕੁੱਟਮਾਰ ਕਰ ਦਿੱਤੀ ਗਈ, ਕਿਉਂਕਿ ਉਸ ਨਬਾਲਿਗ ਬੱਚੇ ਕੁਲਦੀਪ ਸਿੰਘ ਨੇ ਜਿੰਮੀਂਦਾਰ ਦੇ ਖੂਹ ‘ਤੇ ਲੱਗੇ ਅਮਰੂਦ ਦੇ ਬੂਟੇ ਤੋਂ ਇੱਕ ਅਮਰੂਦ ਤੋੜ ਕੇ ਖਾ ਲਿਆ ਸੀ | ਇਸ ਘਟਨਾ ਦੀ ਨਿੰਦਾ ਕਰਦੇ ਹੋਏ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਸਰਪੰਚ ਖੁਸ਼ੀ ਰਾਮ ਨੇ ਕਿਹਾ ਕਿ ਅਜਿਹੀ ਅਣਮਨੁੱਖੀ ਘਟਨਾ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ | ਉਨਾਂ ਕਿਹਾ ਅਜਿਹੇ ਕਥਿਤ ਦੋਸ਼ੀ ਦੇ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ | ਉਨਾਂ ਅੱਗੇ ਕਿਹਾ ਕਿ ਸਰਕਾਰ ਨੂੰ ਅਜਿਹੀਆਂ ਘਟਨਾਵਾਂ ਦਾ ਨੋਟਿਸ ਲੈਂਦੇ ਹੋਏ ਤਰੁੰਤ ਐਕਸ਼ਨ ਲੈਣਾ ਚਾਹੀਦਾ ਹੈ | ਉਨਾਂ ਕਿਹਾ ਕਿ ਸਾਡਾ ਸਮਾਜ ਇੱਕ ਧਰਮ ਨਿਰਪੱਖ ਸਮਾਜ ਹੈ ਤੇ ਸਰਕਾਰ ਤੇ ਹਰ ਇੱਕ ਨੂੰ ਬਰਾਬਰ ਅਧਿਕਾਰ ਦਿੱਤੇ ਹੋਏ ਹਨ | ਇਸ ਲਈ ਅਜਿਹੀਆਂ ਘਟਨਾਵਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ | ਉਪਰੰਤ ਉਨਾਂ ਕਿਹਾ ਸਰਕਾਰ ਨੂੰ ਆਮ ਲੋਕਾਂ ਨੂੰ ਵਾਤਾਵਰਮ ਦੇ ਪ੍ਰਤੀ ਵੀ ਆਮ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਤੇ ਕੁੱਖਾਂ ਤੇ ਰੁੱਖਾਂ ਨੂੰ ਬਚਾਉਣ ‘ਤੇ ਜੋਰ ਦੇਣਾ ਚਾਹੀਦਾ ਹੈ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly