ਬੈਰਮਾਜਰਾ ਸਕੂਲ ਵਿੱਚ ਪ੍ਰੈਸ ਕਲੱਬ ਸਬ-ਡਵੀਜ਼ਨ ਦੇ ਮੈਂਬਰਾਂ ਵਲੋ ਸਿੱਖਿਆ ਸਮੱਗਰੀ ਵੰਡੀ ਗਈ

ਪ੍ਰੈੱਸ ਕਲੱਬ ਸਬ ਡਵੀਜ਼ਨ ਡੇਰਾਬੱਸੀ ਦੇ ਮੈਂਬਰ ਬੈਰਮਾਜਰਾ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਸਟੇਸ਼ਨਰੀ ਭੇਟ ਕਰਦੇ ਹੋਏ।

ਬੈਗ, ਕਾਪੀ, ਪੈੱਨ, ਪੈਨਸਿਲ ਪੜ੍ਹਾਈ ਵਿੱਚ ਬੱਚਿਆਂ ਦੀ ਮੁੱਖ ਲੋੜ : ਪ੍ਰਧਾਨ ਮਨੋਜ ਰਾਜਪੂਤ

 ਲਾਲੜੂ,  (ਸਮਾਜ ਵੀਕਲੀ) , ਸੰਜੀਵ ਸਿੰਘ ਸੈਣੀ 
 ਡੇਰਾਬੱਸੀ ਪ੍ਰੈਸ ਕਲੱਬ ਸਬ ਡਵੀਜ਼ਨ ਡੇਰਾਬੱਸੀ (2589) ਵੱਲੋਂ ‘ਪੜ੍ਹੋ ਪੰਜਾਬ’ ਮੁਹਿੰਮ ਤਹਿਤ ਪਿੰਡ ਬੈਰਮਾਜਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ। ਕਲੱਬ ਦੇ ਪ੍ਰਧਾਨ ਮਨੋਜ ਰਾਜਪੂਤ ਦੀ ਅਗਵਾਈ ਹੇਠ ਪ੍ਰੈਸ ਕਲੱਬ ਵੱਲੋਂ ਲੋੜਵੰਦ ਬੱਚਿਆਂ ਨੂੰ ਸਕੂਲ ਬੈਗ, ਪੈਨ, ਪੈਨਸਿਲ ਇਰੇਜ਼ਰ ਅਤੇ ਕਾਪੀਆਂ ਸਮੇਤ ਵਿੱਦਿਅਕ ਸਮੱਗਰੀ ਵੰਡੀ ਗਈ। ਪ੍ਰੈੱਸ ਕਲੱਬ ਪਿਛਲੇ ਤਿੰਨ ਸਾਲਾਂ ਤੋਂ ਵਿੱਦਿਅਕ ਸਮੱਗਰੀ ਵੰਡ ਕੇ ਸਭ ਤੋਂ ਵੱਡੇ ਸਿੱਖਿਆ ਦਾਨ ਵਿੱਚ ਯੋਗਦਾਨ ਪਾ ਰਿਹਾ ਹੈ ਅਤੇ ਸਕੂਲਾਂ ਵਿੱਚ ਬੱਚਿਆਂ ਦੀ ਪੜ੍ਹਾਈ ਲਈ ਹਰ ਸੰਭਵ ਮਦਦ ਕਰ ਰਹੇ ਹਨ।
 ਪ੍ਰਧਾਨ ਮਨੋਜ ਰਾਜਪੂਤ ਨੇ ਭਰੋਸਾ ਦਿਵਾਇਆ ਕਿ ਬਲਾਕ ਦੇ ਹੋਰ ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ ਤੋਂ ਇਲਾਵਾ ਵਰਦੀ, ਜੁੱਤੀਆਂ ਆਦਿ ਸਮੱਗਰੀ ਮੁਹੱਈਆ ਕਰਵਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪ੍ਰਾਇਮਰੀ ਸਕੂਲ ਦੇ ਲੋੜਵੰਦ ਬੱਚਿਆਂ ਨੂੰ 120 ਨੋਟਬੁੱਕ, 30 ਸਕੂਲ ਬੈਗ, 150 ਬਾਲ ਪੈਨ ਅਤੇ 30 ਪੈਨਸਿਲ ਸਕੇਲ ਕਿੱਟਾਂ ਤੋਹਫ਼ੇ ਵਜੋਂ ਦਿੱਤੀਆਂ ਗਈਆਂ ਹਨ। ਸਕੂਲ ਦੇ ਮੁੱਖ ਅਧਿਆਪਕ ਪਰਵਿੰਦਰ ਕੁਮਾਰ ਰਾਜਿੰਦਰ ਸਿੰਘ, ਕਰਨਵੀਰ ਸਿੰਘ, ਜਸਪ੍ਰੀਤ ਕੌਰ ਅਤੇ ਸੋਨੀਆ ਨੇ ਇਸ ਮਦਦ ਲਈ ਪ੍ਰੈੱਸ ਕਲੱਬ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੈੱਸ ਕਲੱਬ ਦੇ ਚੇਅਰਮੈਨ ਰਣਬੀਰ ਸਿੰਘ ਪੱਦੀ, ਸਰਪ੍ਰਸਤ ਵਿਦਿਆਸਾਗਰ, ਜਨਰਲ ਸਕੱਤਰ ਗੁਰਜੀਤ ਸਿੰਘ ਈਸਾਪੁਰ, ਮੁੱਖ ਸਲਾਹਕਾਰ ਚੰਦਰਪਾਲ ਅੱਤਰੀ, ਸੀਨੀਅਰ ਮੀਤ ਪ੍ਰਧਾਨ ਸੁਰਜੀਤ ਕੋਹਾੜ, ਮੀਡੀਆ ਸਲਾਹਕਾਰ ਸੁਰਿੰਦਰ ਪੁਰੀ, ਸਰਪ੍ਰਸਤ ਅਤਰ ਸਿੰਘ ਜੀ, ਕਾਰਜਕਾਰੀ ਮੈਂਬਰ ਲੋਹਿਤ ਸੈਣੀ, ਹਰਦੀਪ ਸਿੰਘ, ਨਰਿੰਦਰ ਨਿੰਨੀ ਅਤੇ ਸੀਨੀਅਰ ਪੱਤਰਕਾਰ ਰਾਜਵੀਰ ਸਿੰਘ ਸੈਣੀ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਮਹੀਨਾਵਾਰ ਮੀਟਿੰਗ ਹੋਈ
Next articleਗਾਇਕ ਰੈਮੀ ਗਿੱਲ ਦਾ ਏ-ਟਾਉਨ ਸਿੰਗਲ ਟ੍ਰੈਕ ਰਿਲੀਜ਼