ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਸਿੱਖਿਆ ਵਿਭਾਗ ਵੱਲੋਂ ਮਾਸਟਰ ਕੇਡਰ ਤੋਂ ਲੈਕਚਰਾਰ ਦੀਆਂ ਹੋਈਆਂ ਪਦ ਉਨਤੀਆਂ ਵਿੱਚ ਸਰਕਾਰੀ ਹਾਈ ਸਕੂਲ ਰੁੜਕੀ ਪੜ੍ਹਾ ਰਹੇ ਮੈਥ ਮਾਸਟਰ ਸ੍ਰੀ ਮੁਕੇਸ਼ ਕੁਮਾਰ ਦੀ ਪ੍ਰਮੋਸ਼ਨ ਬਤੌਰ ਲੈਕਚਰਾਰ ਕਾਮਰਸ ਹੋਈ ਹੈ। ਅੱਜ ਸਕੂਲ ਮੁਖੀ ਸ੍ਰੀ ਵਿਸ਼ਵਿੰਦਰ ਦੱਤ ਜੀ ਕੋਲ਼ ਸਰਕਾਰੀ ਕੰਨਿਆ ਸੀਨੀ:ਸੈਕੰ:ਸਕੂਲ ਬੜਾ ਪਿੰਡ ਵਿਖੇ ਸ੍ਰੀ ਮੁਕੇਸ਼ ਕੁਮਾਰ ਨੇ ਬਤੌਰ ਲੈਕਚਰਾਰ ਹਾਜਰੀ ਦਿੱਤੀ। ਸ਼੍ਰੀ ਵਿਸ਼ਵਿੰਦਰ ਦੱਤ ਨੇ ਦੱਸਿਆ ਕਿ ਇਸ ਅਸਾਮੀ ਦੇ ਭਰਨ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦੀ ਗੁਣਵੱਤਾ ਵਿੱਚ ਹੋਰ ਨਿਖਾਰ ਆਵੇਗਾ। ਇਸ ਮੌਕੇ ਡੀ.ਟੀ.ਐਫ. ਦੇ ਜ਼ਿਲ੍ਹਾ ਸਕੱਤਰ ਸ਼੍ਰੀ ਅਵਤਾਰ ਲਾਲ, ਕੰਪਿਊਟਰ ਫੈਕਲਟੀ ਸੁਖਵਿੰਦਰ ਸਿੰਘ, ਨਵਜੋਤ ਕੌਰ, ਸੋਨੂੰ ਮਿੱਤਲ, ਕਮਲ ਕੁਮਾਰ ਛੋਕਰਾਂ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly