HOME ” ਬਾਪੂ ਫ਼ੌਜਾ ਸਿੰਘ “

” ਬਾਪੂ ਫ਼ੌਜਾ ਸਿੰਘ “

4
" ਬਾਪੂ ਫ਼ੌਜਾ ਸਿੰਘ "

(ਸਮਾਜ ਵੀਕਲੀ) 

ਬਾਪੂ ਫ਼ੌਜਾ ਸਿੰਘ, ਫਤਿਹ ਇਹ ਦੁਨੀਆਂ ਕਰ ਚੱਲਿਆ,
ਉਮਰ ਵਾਲਾ ਤੂਫ਼ਾਨ ਉਹਨਾਂ ਨੇ, ਮਿਹਨਤ ਨਾਲ ਠੱਲਿਆ,
ਮਿਲਖਾ ਸਿੰਘ ਦੇ ਵਾਂਗ ਬਾਪੂ ਨੂੰ, ਚੇਤੇ ਸੀ ਕਰਦੇ ਸੀ,
ਵਿੱਚ ਰੇਸ਼ਾ ਦੇ ਬਾਪੂ ਕਿਸੇ ਤੋਂ, ਨਹੀਂ ਜਾਂਦਾ ਸੀ,ਠੱਲਿਆ
114 ਸਾਲ ਜਿਊਂਈ, ਜ਼ਿੰਦਗੀ ਨੱਸ ਭੱਜ ਕੇ,
ਮੁਲਕ ਬਗਾਨੇ ਨੇ ਸੀ,ਲੋਹਾ ਬਾਪੂ ਦਾ ਮੰਨਿਆ,
ਹੋਣੀ, ਬਣਕੇ, ਰੋਡ ਹਾਦਸਾ, ਮੂਹਰੇ ਆ ਚੱਲੀ,
ਬਾਪੂ ਨੇ ਉਂਝ,ਦੁੱਖ-ਸੁੱਖ ਸੀ,ਸਭ ਹੱਸ ਹੱਸ ਕੇ ਝੱਲਿਆ,
ਮਾਣ ਵਿਦੇਸ਼ਾਂ ਦੇ ਵਿੱਚ,ਪੱਗ ਤੇ, ਬਾਪੂ ਦਾ ਹੋਇਆ,
ਹਰ ਪੰਜਾਬੀ ਕੋਲੋਂ, ਦੁੱਖ ਅੱਜ ਜਾਂਦਾ ਨਹੀਂ ਝੱਲਿਆ,
ਬੀਬੇ ਬੰਦੇ, ਮਾਣ ਪੰਜਾਬ ਦੀ, ਸੋਭਾ ਨੇ ਹੁੰਦੇ।
ਸ਼ਾਨ ਪੰਜਾਬ ਦੀ ਖਾਤਰ,ਬਾਪੂ ਜੀਵਨ,ਦੇ ਚੱਲਿਆ,
ਸੈਰ ਕਰੇਂਦੇ ਬਾਪੂ ਨੂੰ, ਆ ਹੋਣੀ ਨੇ ਲੱਭਿਆ,
ਹਸਪਤਾਲ ਨੂੰ ਜਾਂਦਿਆਂ,ਹੀ ਬਾਪੂ ਨੇ,ਸਾਂਹ ਛੱਡਿਆ,
ਸਦਾ ਝੂਲਦਾ ਰਹਿਣਾ,ਬਾਪੂ ਝੰਡਾ,ਜੋ ਗੱਡਿਆਂ,
ਹਰ ਪੰਜਾਬੀ ਨਾਲ ਮਾਣ,ਦੇ ਚੇਤੇ ਕਰਦਾ ਰਹੂ,
ਯਾਦਾਂ ਵਾਲਾ,ਕਿੱਡਾ ਖਜ਼ਾਨਾ ਬਾਪੂ ਨੇ ਛੱਡਿਆ,
ਸੰਦੀਪ ਫ਼ੌਜਾ ਸਿੰਘ, ਬਾਪੂ ਅੱਗੇ ਸ਼ੀਸ਼ ਝੁਕਾਉਂਦਾ ਏ,
ਉਂਝ ਆਉਣਾ-ਜਾਣਾ ਦੁਨੀਆਂ ਦਾ,ਇੱਥੇ, ਰਹਿਣਾ ਏ ਲੱਗਿਆ।

ਪੁੱਤ ਮਾਵਾਂ ਨੇ ਕਿੱਥੇ,ਫੌਜਾ ਸਿੰਘ ਜਿਹੇ ਜੰਮਣੇ,
 ਭਰ-ਭਰ ਮੇਲਾ ਸਭਨਾਂ ਨੇ ਇਸ‌ ਦੁਨੀਆਂ ਨੂੰ ਛੱਡਣਾ।
ਸੰਦੀਪ ਸਿੰਘ ‘ਬਖੋਪੀਰ’
ਸੰਪਰਕ:-9815321017
Previous articleਰੱਬ ਹੀ ਬਚਾਵੇ ਅਜਿਹੇ ਸਲਾਹਕਾਰਾਂ ਤੋਂ – ਹਾਸ ਵਿਅੰਗ
Next article50 ਦਿਨਾਂ ਵਿੱਚ ਯੂਕਰੇਨ ਨਾਲ ਜੰਗ ਸਮਝੌਤਾ ਕਰੋ…ਨਹੀਂ ਤਾਂ ਅਸੀਂ ਭਾਰੀ ਟੈਰਿਫ ਲਗਾਵਾਂਗੇ, ਹੁਣ ਰਾਸ਼ਟਰਪਤੀ ਟਰੰਪ ਨੇ ਰੂਸ ਨੂੰ ਧਮਕੀ ਦਿੱਤੀ