ਬੈਪਟਿਸਟ ਚੈਰੀਟੇਬਲ ਸੋਸਾਇਟੀ ਵਲੋਂ ਜਵਾਇੰਟ ਲਾਇਬਿਲਟੀ ਗਰੁੱਪ ਦੇ ਪ੍ਰੋਜੈਕਟ ਬਾਰੇ ਵਿਸ਼ੇਸ਼ ਮੀਟਿੰਗ

ਫੋਟੋ ਕੈਪਸਨ : ਮੀਟਿੰਗ ਦੌਰਾਨ ਬੈਪਟਿਸਟ ਚੈਰੀਟੇਬਲ ਸੋਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਅਤੇ ਪੰਜਾਬ ਗ੍ਰਾਮੀਣ ਬੈਂਕ ਕਪੂਰਥਲਾ ਦੇ ਮੈਨੇਜਰ ਸਤਿੰਦਰ ਪਾਲ ਸਿੰਘ ਅਤੇ ਹੋਰ

ਔਰਤ ਆਤਮ ਨਿਰਭਰ”ਮੁਹਿੰਮ ਬੈਪਟਿਸਟ ਸੰਸਥਾ ਦਾ ਸ਼ਲਾਘਾਯੋਗ ਕਦਮ – ਮੈਨੇਜਰ ਸਤਿੰਦਰ ਪਾਲ

ਗ੍ਰਾਮੀਣ ਬੈਂਕ ਅਦਾ ਕਰ ਰਿਹੈ ਮੋਹਰੀ ਰੋਲ – ਅਟਵਾਲ

ਕਪੂਰਥਲਾ  (ਸਮਾਜ ਵੀਕਲੀ) (ਕੌੜਾ)- ਔਰਤ ਆਤਮ ਨਿਰਭਰ”ਮੁਹਿੰਮ ਜੋ ਸਮਾਜ ਸੇਵੀ ਸੰਸਥਾ ਬੈਪਟਿਸਟ ਚੈਰੀਟੇਬਲ ਸੋਸਾਇਟੀ ਵਲੋਂ ਨਾਬਾਰਡ ਦੇ ਸਹਿਯੋਗ ਨਾਲ ਜ਼ਿਲ੍ਹਾ ਕਪੂਰਥਲਾ ਵਿੱਚ ਵਿਧੀਵਤ ਢੰਗ ਨਾਲ ਸੋਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਦੀ ਅਗਵਾਈ ਹੇਠ ਚਲਾਈ ਜਾ ਰਹੀ ਹੈ ਇਕ ਸ਼ਲਾਘਾਯੋਗ ਕਦਮ ਹੈ ਇਹ ਕਹਿਣਾ ਹੈ। ਪੰਜਾਬ ਗ੍ਰਾਮੀਣ ਬੈਂਕ ਕਪੂਰਥਲਾ ਦੇ ਮੈਨੇਜਰ ਸਤਿੰਦਰ ਪਾਲ ਸਿੰਘ ਦਾ ਜਦੋਂ ਉਹ ਸੋਸਾਇਟੀ ਦੇ ਆਗੂਆਂ ਨਾਲ ਜਾਇੰਟ ਲਾਇਬਿਲਟੀ ਗਰੁੱਪ ਦੇ ਪ੍ਰੋਜੈਕਟ ਬਾਰੇ ਵਿਸ਼ੇਸ਼ ਮੀਟਿੰਗ ਕਰ ਰਹੇ ਸਨ।

ਉਨ੍ਹਾਂ ਕਿਹਾ ਕਿ ਜਾਇੰਟ ਲਾਇਬਿਲਟੀ ਗਰੁੱਪ ਜ਼ੋ ਉਤਪਾਦ ਤਿਆਰ ਕਰ ਰਹੇ ਹਨ ਮਿਆਰੀ ਹਨ ਅਤੇ ਬਾਜ਼ਾਰ ਨਾਲੋ ਸਸਤੇ ਵੀ ਹਨ ਉਨ੍ਹਾਂ ਹੋਰ ਆਖਿਆ ਕੇ ਅਜਿਹੇ ਲੋਕਾਂ ਦੀ ਮੱਦਦ ਕਰਨ ਲਈ ਪੰਜਾਬ ਗ੍ਰਾਮੀਣ ਬੈਂਕ ਹਮੇਸ਼ਾਂ ਤਿਆਰ ਰਹੇਗਾ। ਚੈਰੀਟੇਬਲ ਸੋਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਕਿਹਾ ਕਿ ਦਾ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਪੰਜਾਬ ਗ੍ਰਾਮੀਣ ਬੈਂਕ ਮੋਹਰੀ ਰੋਲ ਅਦਾ ਕਰ ਰਿਹੈ ਕਿਉ ਕੇ ਜ਼ਿਲ੍ਹਾ ਕੋਆਰਡੀਨਟਰ ਪਵਨ ਕੁਮਾਰ ਪੰਜਾਬ ਗ੍ਰਾਮੀਣ ਬੈਂਕ ਦਾ ਵਿਸ਼ੇਸ਼ ਸਹਿਯੋਗ ਪ੍ਰਾਪਤ ਹੈ। ਸਗੋਂ ਮੈਨੇਜਰ ਮਦਨ ਮੋਹਨ,
ਮੈਨੇਜਰ ਗਗਨਦੀਪ ਕੌਰ ਭੁਲਾਣਾ ਬ੍ਰਾਂਚ, ਮੋਹਿਤ ਕੁਮਾਰ ਮੈਨੇਜਰ ਨਥੂ ਚਾਹਲ, ਜਸਵਿੰਦਰ ਸਿੰਘ ਡੌਲਾ ਮੈਨੇਜਰ ਖਾਨਪੁਰ,ਜਸਵਿੰਦਰ ਸਿੰਘ ਮੈਨੇਜਰ ਖਾਲੂ ਬ੍ਰਾਂਚ ਆਦਿ ਤੱਸਲੀਬਖਸ਼ ਸੇਵਾਵਾਂ ਨਿਭਾ ਰਹੇ ਹਨ।

ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪ੍ਰੋਜੈਕਟ ਮੈਨੇਜਰ ਹਰਪਾਲ ਸਿੰਘ, ਸਰਗਰਮ ਕਾਰਜਕਰਤਾ ਸਰਬਜੀਤ ਸਿੰਘ, ਅਤੇ ਅਰੁਣ ਅਟਵਾਲ ਹਾਜ਼ਰ ਸਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਸ਼ਵਾਸ
Next articleਉੱਚੀ ਅੱਡੀ ਦੇ ਸੈਂਡਲ