ਬੈਪਟਿਸਟ ਚੈਰੀਟੇਬਲ ਸੁਸਾਇਟੀ ਵੱਲੋਂ ਸਮਾਜਿਕ ਸ਼ਖਸ਼ੀਅਤਾਂ ਦਾ ਸਨਮਾਨ

ਕਪੂਰਥਲਾ , (ਸਮਾਜ ਵੀਕਲੀ) (ਕੌੜਾ)– ਸਮਾਜਿਕ ਵਿਕਾਸ ਕਾਰਜਾਂ ਵਿੱਚ ਯਤਨਸ਼ੀਲ ਸਮਾਜ ਸੇਵੀ ਸੰਸਥਾ ਬੈਪਟਿਸਟ ਚੈਰੀਟੇਬਲ ਸੁਸਾਇਟੀ ਵੱਲੋਂ ਸਮਾਜ ਦੀ ਭਲਾਈ ਵਾਸਤੇ ਕੁਝ ਕਰ ਗੁਜਰਨ ਵਾਲੀਆਂ ਸ਼ਖਸ਼ੀਅਤਾਂ ਦਾ ਵਕਤ ਬਾ ਵਕਤ ਮਾਨ ਸਨਮਾਨ ਕੀਤਾ ਜਾਂਦਾ ਹੈ ਤਾਂ ਜੋ ਸਮਾਜ ਸੇਵੀ ਸ਼ਖਸ਼ੀਅਤਾਂ ਦੇ ਹੌਸਲੇ ਬੁਲੰਦ ਰਹਿਣ ਅਤੇ ਉਹ ਸਮਾਜ ਦੀ ਸੇਵਾ ਵਿੱਚ ਲੱਗੇ ਰਹਿਣ।
ਇਸੇ ਕੜੀ ਤਹਿਤ ਸੰਸਥਾ ਵੱਲੋਂ ਆਰਸੀਐਫ ਦੇ ਸਿਵਿਲ ਵਿਭਾਗ ਦੇ ਸਹਿਯੋਗ ਨਾਲ ਸਵੱਛ ਭਾਰਤ ਅਭਿਆਨ ਤਹਿਤ ਗੇਟ ਨੰਬਰ 3 ਤੇ ਜੂਟ ਉਤਪਾਦਾਂ ਦੀ ਸੇਲ ਕਮ-ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ ਸਵੈ ਸਹਾਈ ਗਰੁੱਪਾਂ ਦੀਆਂ ਔਰਤਾਂ ਵੱਲੋਂ ਤਿਆਰ ਕੀਤੇ ਜੂਟ ਦੇ ਉਤਪਾਦ ਵਾਜਬ ਰੇਟਾਂ ਤੇ ਵੇਚੇ ਗਏ।
ਇਸ ਪ੍ਰਦਰਸ਼ਨੀ ਵਿੱਚ ਬੇਬੇ ਨਾਨਕੀ ਕਾਲਜ ਮਿੱਠੜਾ
ਦੇ ਪ੍ਰਿੰਸੀਪਲ ਡਾ. ਜਗਸੀਰ ਸਿੰਘ ਬਰਾੜ ਉਚੇਚੇ ਤੌਰ ਤੇ ਪੁੱਜੇ। ਸੰਸਥਾ ਵੱਲੋਂ ਡਾ. ਬਰਾੜ ਸਮੇਤ ਰਜੇਸ਼ ਕੁਮਾਰ ਮਹਿਤਾ ਸੁਰਜੀਤ ਸਿੰਘ ਸੈਣੀ ਅਤੇ ਹੋਰ ਸ਼ਖਸ਼ੀਅਤ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਤੇ ਬੋਲਦਿਆਂ ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਕਿਹਾ ਕਿ ਸੁਸਾਇਟੀ ਵੱਲੋਂ ਜਿੱਥੇ ਘਰੇਲੂ ਔਰਤਾਂ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਲਈ ਉਪਰਾਲੇ ਕੀਤੇ ਜਾਂਦੇ ਹਨ ਉਥੇ ਵਾਤਾਵਰਨ ਦੀ ਸੁਰੱਖਿਆ ਵਾਸਤੇ ਵੀ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਤੇ ਪਿਛਲੇ ਦਿਨ ਸੰਸਥਾ ਵੱਲੋਂ ਚਲਾਈ ਗਈ ਰੁੱਖ ਲਗਾਉਣ ਦੀ ਮੁਹਿੰਮ ਤਸੱਲੀ ਬਖਸ਼ ਢੰਗ ਨਾਲ ਨੇਪਰੇ ਚੜਦੀ ਹੋਈ ਲੋਕ ਲਹਿਰ ਬਣੀ।
ਉਹਨਾਂ ਕਿਹਾ ਕਿ ਇਸ ਪ੍ਰਦਰਸ਼ਨੀ ਵਿੱਚ ਆਰਸੀਐਫ ਕਲੋਨੀ ਵਾਸੀਆਂ ਨੇ ਵੱਧ ਚੜ ਕੇ ਜੂਟ ਉਤਪਾਦ ਖਰੀਦੇ ਅਤੇ ਸਿੰਗਲ ਯੂਜ ਲਿਫਾਫਿਆਂ ਦੀ ਵਰਤੋਂ ਕਰਨ ਤੋਂ ਤੌਬਾ ਕੀਤੀ।
ਬੇਬੇ ਨਾਨਕੀ ਕਾਲਜ ਮਿੱਠੜਾ ਦੇ ਪ੍ਰਿੰਸੀਪਲ ਡਾ. ਜਗਸੀਰ ਸਿੰਘ ਬਰਾੜ ਨੇ ਸੁਸਾਇਟੀ ਦੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਸੁਸਾਇਟੀ ਦੁਆਰਾ ਚਲਾਏ ਜਾ ਰਹੇ ਸਮਾਜਿਕ ਵਿਕਾਸ ਕਾਰਜਾਂ ਵਿੱਚ ਯੋਗਦਾਨ ਦੇਣ ਦਾ ਭਰੋਸਾ ਦਿਵਾਇਆ। ਇਸ ਕਾਰਜ ਵਿੱਚ ਰਣਜੀਤ ਸਿੰਘ ਧੂਫੜ,ਭੁਪਿੰਦਰ ਸਿੰਘ ਭੂਪੀ, ਜਸਵਿੰਦਰ ਸਿਘ ਸੋਨੂ,ਰਜੇਸ਼ ਕੁਮਾਰ ਗਹਿਲੋਤ,ਅਰੁਨਵੀਰ ਅਟਵਾਲ,ਜਸਵਿੰਦਰ ਸਿੰਘ,ਅਦਿ ਨੇ ਭਰਪੂਰ ਸਹਿਯੋਗ ਦਿੱਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮਿਠੜਾ ਕਾਲਜ ਦੇ ਵਿਦਿਆਰਥੀਆਂ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ’ਚ ਮਾਰੀਆਂ ਮੱਲਾਂ
Next articleਰੇਲ ਕੋਚ ਫੈਕਟਰੀ ਵਿਖੇ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਕਈ ਪ੍ਰੋਗਰਾਮ ਕਰਵਾਏ ਗਏ