ਵਤਾਤਵਰਨ ਦੀ ਸੁਰੱਖਿਆ ਲਈ ਬੀ ਸੀ ਐਸ ਸੰਸਥਾ ਨਾਲ ਜੁੜੋ -ਅਟਵਾਲ
ਕਪੂਰਥਲਾ (ਸਮਾਜ ਵੀਕਲੀ) (ਕੌੜਾ)– ਸਮਾਜ ਸੇਵੀ ਸੰਸਥਾ ਬੈਪਟਿਸਟ ਚੈਰੀਟੇਬਲ ਸੁਸਾਇਟੀ ਵਲੋਂ ਗੁਰੂ ਨਾਨਕ ਜਿਲਾ ਲਾਇਬ੍ਰੇਰੀ ਕਪੂਰਥਲਾ ਵਿਖੇ ਜਿਲਾ ਭਾਸ਼ਾ ਅਫਸਰ ਮੈਡਮ ਜਸਪ੍ਰੀਤ ਕੌਰ ਦੀ ਅਗਵਾਈ ਹੇਠ ਵਾਤਾਵਰਨ ਚੇਤਨਾ ਕੈਂਪ ਦਾ ਅਯੋਜਨ ਕੀਤਾ ਗਿਆ।
ਇਸ ਕੈਂਪ ਵਿੱਚ ਵਾਤਾਵਰਨ ਪ੍ਰੇਮੀ ਬੀਸੀਐਸ ਸੰਸਥਾ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਅਤੇ ਸਮਾਜ ਸੇਵੀ ਡਾ. ਹਰਭਜਨ ਸਿੰਘ ਉਚੇਚੇ ਤੌਰ ਤੇ ਪੁੱਜੇ।
ਇਸ ਤੋਂ ਇਲਾਵਾ ਲਾਇਬ੍ਰਰੀਅਨ ਮੈਡਮ ਸਵਰਾਜ ਕੌਰ,ਰੀਨਾ ਅਟਵਾਲ ਤੋਂ ਇਲਾਵਾ ਵੱਖ ਸਕੂਲਾਂ ਕਾਲਜਾਂ ਦੇ ਉੱਚ ਵਿੱਦਿਆ ਹਾਸਲ ਕਰ ਰਹੇ ਵਿਦਿਆਰਥੀ ਵੀ ਇਸ ਮੌਕੇ ਮੌਜੂਦ ਰਹੇ।
ਇਸ ਮੌਕੇ ਤੇ ਬੋਲਦਿਆਂ ਬੀਸੀਐਸ ਸੰਸਥਾ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਕਿਹਾ ਕੇ ਸੰਸਥਾ ਵਾਤਾਵਰਣ ਨੂੰ ਬਚਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਉਪਰਾਲੇ ਕਰ ਰਹੀ ਹੈ।
ਉਨਾਂ ਕਿਹਾ ਕੇ ਇੱਕ ਬੰਦਾ ਸਿੱਧੇ ਜਾਂ ਅਸਿੱਧੇ ਢੰਗ ਨਾਲ ਆਪਣੀ ਜਿੰਦਗੀ ਵਿੱਚ 40 ਤੋਂ ਵੱਧ ਦਰਖਤਾਂ ਦੀ ਖਪਤ ਕਰ ਲੈਂਦਾ ਹੈ,ਉਹ ਲਗਾਉਂਦਾ ਕਿੰਨੇ ਹੈ ? ਅਸੀਂ ਸਭ ਜਾਣਦੇ ਹਾਂ,ਹਰ ਬੰਦੇ ਨੂੰ ਘੱਟੋ-ਘੱਟ 40 ਪੌਦੇ ਲਗਾਉਣੇ ਚਾਹੀਦੇ ਹਨ।
ਸਮਾਜ ਸੇਵੀ ਡਾ. ਹਰਭਜਨ ਸਿੰਘ ਨੇ ਸੰਸਥਾ ਦੇ ਕੰਮਾਂ ਦੀ ਛਲਾਘਾ ਕੀਤੀ ਅਤੇ ਬੱਚਿਆਂ ਨੂੰ ਅਪੀਲ ਕੀਤੀ ਕੇ ਵਾਤਾਵਰਨ ਦੀ ਸੁਰੱਖਿਆ ਲਈ ਅੱਗੇ ਆਉਣ।ਉਨਾਂ ਇਹ ਵੀ ਕਿਹਾ ਕੇ ਮਨੁੱਖ ਜੇਕਰ ਭਿਆਨਿਕ ਬਿਮਾਰੀਆਂ ਦਾ ਸ਼ਿਕਾਰ ਹੈ ਤਾਂ ਵਾਤਾਵਰਨ ਪ੍ਰਦੂਸ਼ਣ ਹੀ ਇਸ ਦਾ ਕਾਰਨ ਹੈ।
ਜਿਲਾ ਭਾਸ਼ਾ ਅਫਸਰ ਮੈਡਮ ਜਸਪ੍ਰੀਤ ਕੌਰ ਨੇ ਸਮਾਜ ਸੇਵੀ ਸੰਸਥਾ ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਵਲੋਂ ਲਾਇਬ੍ਰੇਰੀ ਵਿੱਚ ਪੌਦੇ ਲਗਾਉਣ ਲਈ ਧੰਨਵਾਦ ਕੀਤਾ।
ਉਨਾਂ ਸੰਸਥਾ ਦੇ ਆਗੂਆ ਨੂੰ ਭਰੋਸਾ ਦਿਵਾਉਦਿਆਂ ਭਾਸ਼ਾ ਵਿਭਾਗ ਹਰੇਕ ਤਰਾਂ ਦੇ ਸਹਿਯੋਗ ਲਈ ਤਤਪਰ ਰਹੇਗਾ।
ਇਸ ਕਾਰਜ ਵਿੱਚ ਰਿਤਿਕਾ ,ਨਿਕਿਤਾ,ਅਰੁਨਵੀਰ ਅਟਵਾਲ,ਅਰਜੁਨ ਸਿੰਘ,ਅਤੁਲ ਸ਼ਰਮਾਂ,ਸਲਮਾਨ ਖਾਨ ਅਤੇ ਗੌਰਵ ਆਦਿ ਯਤਨਸ਼ੀਲ ਹਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly