ਬੈਂਕਾਂ ਕਰ ਰਹੀਆਂ ਹਨ ਜਨਤਾਂ ਨੂੰ ਖਜਲ ਖੁਆਰ

ਮਹਿਤਪੁਰ/ਹਰਜਿੰਦਰ ਸਿੰਘ ਚੰਦੀ (ਸਮਾਜ ਵੀਕਲੀ):  ਪੰਜਾਬ ਸਰਕਾਰ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਪੰਜਾਬ ਦੀ ਜਨਤਾਂ ਨਾਲ ਕੀਤੇ ਜਾ ਰਹੇ ਵਾਅਦਿਆਂ ਦੀ ਫੂਕ ਨਿਕਲਦੀ ਉਸ ਵਕਤ ਨਜ਼ਰ ਆਈ ਜਦੋਂ ਨੋਜਵਾਨਾਂ ਨੂੰ ਕੰਮ ਖੋਲਣ ਲਈ ਬੈਂਕਾਂ ਦੇ ਧੱਕੇ ਖਾਂਦਿਆਂ ਦੇਖਿਆ ਇਹ ਹਲਾਤ ਕਿਸੇ ਇਕ ਬੈਂਕ ਦਾ ਨਹੀਂ ਹੈ ਆਰ ਬੀ ਆਈ ਦੇ ਅੰਡਰ ਆਉਂਦੀਆਂ ਪੰਜਾਬ ਦੀਆਂ ਜ਼ਿਆਦਾਤਰ ਬੈਂਕਾਂ ਵਿੱਚ ਪੰਜਾਬ ਦੇ ਪੜੇ ਲਿਖੇ ਮਿਹਨਤੀ ਨੋਜਵਾਨ ਅੱਡੀਆਂ ਰਗੜਦੇ ਦਿਖਾਈ ਦੇਣਗੇ ਇਸ ਬਾਬਤ ਨੋਜਵਾਨਾਂ ਨਾਲ ਗਲ ਕੀਤੀ ਤਾਂ ਉਨ੍ਹਾਂ ਰੋਣਹਾਕੇ ਹੁੰਦਿਆਂ ਦਸਿਆ ਕਿ ਅਸੀਂ ਕੰਮ ਸਿੱਖ ਕੇ ਕੰਮ ਖੋਲਣਾ ਹੋਵੇ ਤਾਂ ਬੈਂਕਾਂ ਦੇ ਮਨੈਜਰ ਇਨੀਆਂ ਕਿ ਫਾਰਮੈਲਟੀਆਂ ਦਸ ਦਿੰਦੇ ਹਨ ਕਿ ਲੋਨ ਲੈਣਾ ਵਾਲੇ ਦੀਆਂ ਜੁੱਤੀਆਂ ਘਸ ਜਾਂਦੀਆਂ ਹਨ ਕਦੇ ਸੀ ਓ ਦਫ਼ਤਰ ਕਦੇ ਇਨਕਮ ਟੈਕਸ ਦੀਆਂ ਰਿਟਰਨਾ ਕਦੇ ਬੈਲਸ ਰਿਪੋਰਟਾਂ ਪਤਾ ਨਹੀਂ ਕੀ ਕੀ ਪੇਪਰ ਵਰਕ ਮੰਗਦੇ ਹਨ ਕਈ ਤਾਂ ਅੱਕ ਕਿ ਲੋਨ ਦੀਆਂ ਫਾਈਲਾਂ ਹੀ ਪਾੜ ਦਿੰਦੇ ਹਨ ਤੇ ਕਈ ਤੋਬਾ ਕਰਕੇ ਘਰ ਬੈਠ ਜਾਂਦੇ ਹਨ ਇਸ ਦੇ ਉਲਟ ਮਨੈਜਰ ਤਕੜੀਆਂ ਪਾਰਟੀਆਂ ਅਮੀਰ ਗਾਹਕਾਂ ਦੀਆਂ ਝੋਲੀਆਂ ਭਰਦੇ ਹਨ ਤੇ ਆਉ ਭਗਤ ਕਰਦੇ ਹਨ ਲੋਕਾਂ ਨੇ ਕਿਹਾ ਬੈਂਕਾਂ ਦੀ ਇਹ ਦੋਗਲੀ ਪੋਲਸੀ ਆਰ ਬੀ ਆਈ ਨੂੰ ਲੈ ਡੁੱਬੇਗੀ ਸਰਕਾਰਾਂ ਨੂੰ ਬੈਂਕ ਮਨੈਜਰਾ ਤੇ ਐਕਸ਼ਨ ਲੈਣਾ ਚਾਹੀਦਾ ਹੈ ਤਾਂ ਕਿ ਗਰੀਬ ਕਿਰਤੀ ਮਿਹਨਤਕਸ਼ ਮਜ਼ਦੂਰ ਕਿੱਤਾ ਮੁੱਖੀ ਕੋਰਸ ਕਰਨ ਵਾਲਾ ਵੀ ਲੋਨ ਲੈ ਕੇ ਆਪਣਾ ਕਾਰੋਬਾਰ ਸ਼ੁਰੂ ਕਰ ਸਕੇ ਇਸ ਕਰਕੇ ਬੈਂਕਾਂ ਨੂੰ ਹਦਾਇਤ ਹੋਣੀ ਚਾਹੀਦੀ ਹੈ ਕਿ ਉਹ ਬੇਲੋੜੀ ਫਾਰਮੈਲਟੀਆਂ ਨੂੰ ਬੰਦ ਕਰਕੇ ਸਰਲ ਤਰੀਕਾ ਅਪਨਾਏ ਲੋਕਾਂ ਦਾ ਕਹਿਣਾ ਹੈ ਕਿ ਜੋਂ ਸਰਕਾਰਾਂ ਕਹਿੰਦੀਆਂ ਹਨ ਬੈਂਕਾਂ ਲੋਕਾਂ ਨਾਲ ਉਸ ਤੋਂ ਉਲਟ ਵਿਵਹਾਰ ਕਰਦੀਆਂ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਮਰੀਕਾ ਅਤੇ ਕੈਨੇਡਾ ਦੀ ਹਾਕੀ ਵਿੱਚ ਪੰਜਾਬੀ ਖਿਡਾਰੀਆਂ ਦੀ ਬੱਲੇ ਬੱਲੇ
Next articleਸ੍ਰੀ ਗੁਰੂ ਨਾਨਕ ਦੇਵ ਜੀ ਦੇ 552 ਵਾਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਸਬੰਧੀ ਧਾਰਮਿਕ ਜਥੇਬੰਦੀਆਂ ਦੀ ਪ੍ਰਬੰਧਕਾਂ ਨਾਲ ਮੀਟਿੰਗ ਆਯੋਜਿਤ