ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਅੱਜ ਮਨੀਸ਼ਾ ਦੇ ਘਰ ਆਏ ਸਨ ਕੈਬਨਿਟ ਮੰਤਰੀ ਡਾ ਸੁਖਵਿੰਦਰ ਸੁੱਖੀ ਐਮ ਐਲ ਏ ਹਲਕਾ ਬੰਗਾ ਉਨ੍ਹਾਂ ਮਨੀਸ਼ਾ ਦੇ ਘਰ ਆਏ ਕਿ ਉਸ ਨੂੰ ਸਰੋਪਾ ਦੇ ਕੇ ਸਨਮਾਨਿਤ ਕੀਤਾ। ਮਨੀਸ਼ਾ ਇੰਗਲੈਂਡ ਤੋਂ ਕੁਝ ਦਿਨ ਪਹਿਲਾਂ ਆਈ ਸੀ ਇੰਗਲੈਂਡ ਤੋਂ ਵਰਡ ਕਬੱਡੀ ਕੱਪ ਜਿੱਤ ਕੇ ਬੰਗਾ ਦੀ ਸ਼ਾਨ ਹੀ ਨਹੀਂ ਆਪਣੇ ਜ਼ਿਲ੍ਹੇ, ਆਪਣੇ ਪੰਜਾਬ ਦੀ, ਆਪਣੇ ਦੇਸ਼ ਭਾਰਤ ਦੀ ਚਮਕਦਾ ਹੋਇਆ ਸਿਤਾਰਾਂ ਬਣੀਂ। ਉਸ ਨੇ ਦੱਸਿਆ ਕਿ ਉਹ ਪਹਿਲਾਂ ਪਹਿਲਾਂ ਆਪਣੇ ਸਕੂਲ ਵਿੱਚ ਖੇਡ ਦੀ ਸੀ ਜਿਸ ਨੇ ਕਈ ਗੋਲਡ ਮੈਡਲ ਪ੍ਰਾਪਤ ਕੀਤੇ ਹਨ। ਬਾਅਦ ਵਿੱਚ ਭਾਈ ਸੰਗਤ ਸਿੰਘ ਖਾਲਸਾ ਕਾਲਜ ਤੋਂ ਡਿਗਰੀ ਪ੍ਰਾਪਤ ਕੀਤੀ ਅਤੇ ਕਬੱਡੀ ਵਿੱਚ ਮੱਲਾਂ ਮਾਰੀਆਂ। ਅੱਜ ਕੱਲ੍ਹ ਮੈਂ ਮਾਸਟਰ ਡਿਗਰੀ ਕਰ ਰਹੀ ਹਾਂ। ਮੇਰੇ ਪਰਿਵਾਰ ਨੇ ਮੇਰਾ ਬਹੁਤ ਬਹੁਤ ਸਾਥ ਦਿੱਤਾ ਤਾਂ ਕਿ ਮੈਂ ਕਬੱਡੀ ਵਿੱਚ ਕੋਈ ਵੱਡੀ ਮੱਲ ਮਾਰ ਸਕਾ।ਮੇਰਾ ਪਰਿਵਾਰ ਬਹੁਤ ਗਰੀਬ ਪਰਿਵਾਰ ਹੈ ਇਸ ਲਈ ਮੈਨੂੰ ਕੋਈ ਨੌਕਰੀ ਮਿਲਣੀ ਚਾਹੀਦੀ ਹੈ। ਅਸੀਂ ਪੰਜ ਟੀਮਾਂ ਨੂੰ ਹਰਾਕੇ ਫਾਈਨਲ ਵਿੱਚ ਇੰਗਲੈਂਡ ਤੋਂ ਜਿੱਤ ਪ੍ਰਾਪਤ ਕੀਤੀ ਹੈ। ਡਾ ਸੁਖਵਿੰਦਰ ਸੁੱਖੀ ਐਮ ਐਲ ਏ ਹਲਕਾ ਬੰਗਾ ਕੈਬਨਿਟ ਮੰਤਰੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਅਤੇ ਖੇਡ ਮੰਤਰੀ ਨਾਲ ਇਹ ਗੱਲਬਾਤ ਕਰਾਂਗਾ ਅਤੇ ਇਸ ਦਾ ਹੱਕ ਇਸ ਨੂੰ ਦਵਾਂਗਾ। ਇਸ ਲੜਕੀ ਨੇ ਦੇਸ਼ ਵਿੱਚ ਆਪਣਾ ਨਾਂ, ਆਪਣੇ ਮਾਂ ਪਿਓ ਦਾ ਨਾਂ, ਆਪਣੇ ਕੋਚ ਸਾਹਿਬ ਦਾ ਨਾਮ ਅਤੇ ਸਾਡਾ ਸਿਰ ਗਰਭ ਨਾਰ ਉੱਚਾ ਹੈਇਆ ਹੈ । ਮਨੀਸ਼ਾ ਦੇ ਘਰ ਵਾਲੇ ਅਤੇ ਸੋਹਣ ਲਾਲ ਢੰਡਾ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj