ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਮਾਧੋ ਅਵਿੱਦਿਆ ਹਿੱਤ ਕੀਨ ।। ਬਿਬੇਕ ਦੀਪ ਮਲੀਨ ।। ਗੁਰਬਾਣੀ ਦੇ ਸ਼ਬਦਾਂ ਮੁਤਾਬਕ ਜੰਡਿਆਲਾ ਵੈਲਫੇਅਰ ਕਮੇਟੀ ਵੱਲੋਂ ਸਮੂਹ ਨਗਰ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਨ ਦੇ ਸਬੰਧ ਵਿੱਚ 8 ਵਾ ਵਿੱਦਿਅਕ ਮੁਕਾਬਲਾ ਮਿਤੀ 19 ਅਪ੍ਰੈਲ 2025 ਦਿਨ ਸ਼ਨੀਵਾਰ ਨੂੰ ਐਫ਼ ਸੀ ਐਫ਼ ਆਦਰਸ਼ ਸਕੂਲ ਪਿੰਡ ਜੰਡਿਆਲਾ ਵਿਖੇ 8-30 ਵਜੇ ਸਵੇਰੇ ਕਰਾਇਆ ਜਾ ਰਿਹਾ ਹੈ। ਟੈਸਟ ਦਿੱਤੇ ਹੋਏ ਸਿਲੇਬਸ ਵਿੱਚੋਂ ਹੋਵੇਗਾ। ਟੀਮਾਂ ਦੇ ਨਾਂਮ 15 ਅਪ੍ਰੈਲ 2025 ਤੱਕ ਪਹੁੰਚ ਜਾਣੇ ਚਾਹੀਦੇ ਹਨ। ਟੀਮਾਂ ਨੂੰ ਤਿੰਨ ਗਰੁੱਪਾਂ ਵਿੱਚ ਰੱਖਿਆ ਜਾਵੇਗਾ। ਗਰੁੱਪ A ਵਿੱਚ ਤੀਸਰੀ ਕਲਾਸ ਤੋਂ ਪੰਜਵੀਂ ਕਲਾਸ ਤੱਕ ਰੱਖਿਆ ਜਾਵੇਗਾ। ਗਰੁੱਪ B ਵਿੱਚ ਕਲਾਸ ਛੇਵੀਂ ਤੋਂ ਕਲਾਸ ਅੱਠਵੀਂ ਤੱਕ ਅਤੇ ਗਰੁੱਪ C ਵਿੱਚ ਨੌਵੀਂ ਕਲਾਸ ਤੋਂ ਬਾਰਵੀਂ ਤੱਕ ਬੱਚੇ ਲਏ ਜਾਣਗੇ। ਇੱਕ ਟੀਮ ਵਿੱਚ ਤਿੰਨ ਬੱਚੇ ਹੋਣਗੇ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ ਸੁਖਵਿੰਦਰ ਸੁੱਖੀ ਐਮ ਐਲ ਏ ਹਲਕਾ ਬੰਗਾ ਜੀ ਹੋਣਗੇ। ਇਸ ਪ੍ਰੋਗਰਾਮ ਨੂੰ ਕਰਾਉਣ ਲਈ ਐਨ ਆਰ ਆਈ ਸਪੋਰਟਰ ਸ ਹਰਦੀਪ ਸਿੰਘ ਭੰਮਰਾ ਯੂ ਐਸ ਏ,ਮਾ ਹਰਦੀਪ ਸਿੰਘ ਕਨੇਡਾ,ਸ ਸੁਖਵੀਰ ਸਿੰਘ ਯੂ ਏ ਆਈ,ਸ ਸਰਬਜੀਤ ਸਿੰਘ ਅਟਵਾਲ ਐਨ ਆਰ ਆਈ, ਸੁਖਵਿੰਦਰ ਸਿੰਘ ਸਰਪੰਚ ਜੰਡਿਆਲਾ, ਸੁਰੇਸ਼ ਚੌਹਾਨ ਫ੍ਰੀ ਇੰਗਲਿਸ਼ ਟਵਿੱਟਰ, ਅਮਰਜੀਤ ਸਿੰਘ ਖਟਕੜ ਡਿਪਟੀ ਡੀ ਈ ਓ ਸ ਭ ਸ ਨਗਰ , ਪਰਮਿੰਦਰ ਵਰਮਾਂ ਪ੍ਰਧਾਨ ਸ ਭ ਸ ਨਗਰ ਸੁਸਾਇਟੀ, ਪ੍ਰਧਾਨ ਬਲਜੀਤ ਸਿੰਘ , ਹਰਪ੍ਰੀਤ ਹੈਪੀ ਆਰਟ ਹੀਓ, ਜਸਵਿੰਦਰ ਮਹਿੰਮੀ ਅਤੇ ਡਾ ਅਸ਼ੋਕ ਕੁਮਾਰ ਆਦਿ। ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ ਜਿਸ ਦਾ ਨਾਂ S A 7 LIVE PROGRAM ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



