1 ਜੁਲਾਈ 2022 ਤੋਂ ਦੇਸ਼ ’ਚ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ’ਤੇ ਪਾਬੰਦੀ

ਨਵੀਂ ਦਿੱਲੀ (ਸਮਾਜ ਵੀਕਲੀ):  ਦੇਸ਼ ਨੂੰ ਪਲਾਸਟਿਕ ਕੂੜੇ ਤੋਂ ਨਿਜਾਤ ਦਿਵਾਉਣ ਤੇ ਜਨਤਾ ਨੂੰ ਇਸ ਨਾਲ ਸਬੰਧ ਬਿਮਾਰੀਆਂ ਤੋਂ ਬਚਾਉਦ ਲਈ ਕੇਂਦਰ ਸਰਕਾਰ ਨੇ ਪਹਿਲੀ ਜੁਲਾਈ 2022 ਤੋਂ ਦੇਸ਼ ਵਿੱਚ ਸਿੰਗਲ ਯੂਜ਼ ਪਲਾਸਟਿਕ ’ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਕਾਰਨ ਪਲੇਟ, ਕੱਪ, ਸਟਰੌਅ, ਟ੍ਰੇਅ ਵਰਗੀਆਂ ਇਕ ਵਾਰ ਵਰਤੀਆਂ ਜਾਣ ਵਾਲੀਆਂ ਪਲਾਸਟਿਕ ਦੀਆਂ ਵਸਤਾਂ ਨੂੰ ਬਣਾਉਣ, ਵੇਚਣ ਤੇ ਵਰਤਣ ’ਤੇ ਪਾਬੰਦੀ ਲੱਗ ਜਾਵੇਗੀ। ਸਰਕਾਰ ਨੇ ਇਸ ਹੁਕਮ ਤੋਂ ਛੋਟੇ ਕਾਰੋਬਾਰੀਆਂ ਨੂੰ ਰਾਹਤ ਦਿੰਦਿਆਂ ਸਾਮਾਨ ਲੈ ਕੇ ਜਾਣ ਲਈ ਪਲਾਸਟਿਕ ਦੇ ਥੈਲੇ (ਕੈਰੀ ਬੈਗ) ਦੀ ਮੋਟਾਈ ਇਸ ਸਾਲ 30 ਸਤੰਬਰ ਤੋਂ 75 ਮਾਈਕ੍ਰੋਨ ਤੇ 31 ਦਸੰਬਰ 2022 ਤੋਂ 120 ਮਾਈਕ੍ਰੋਨ ਕਰਨ ਦਾ ਫ਼ੈਸਲਾ ਕੀਤਾ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਜ਼ਾਦੀ ਦਿਹਾੜੇ ਤੋਂ ਪਹਿਲਾਂ ਦਿੱਲੀ ਵਿੱਚ 55 ਪਿਸਤੌਲਾਂ ਸਣੇ ਚਾਰ ਕਾਬੂ
Next articleਸ਼ੱਕੀ ਵਿਅਕਤੀ ਦੀ ਮੌਜੂਦਗੀ ਕਾਰਨ ਵਸ਼ਿੰਗਟਨ ਦਾ ਸੈਨਿਕ ਅੱਡਾ ਬੰਦ