HOME *ਬਾਮਸੇਫ਼, ਡੀ. ਐੱਸ. ਫੋਰ ਤੇ ਬਸਪਾ ਦੇ ਸੰਸਥਾਪਕ ਸਾਹਿਬ ਸ੍ਰੀ ਕਾਂਸ਼ੀ ਰਾਮ...

*ਬਾਮਸੇਫ਼, ਡੀ. ਐੱਸ. ਫੋਰ ਤੇ ਬਸਪਾ ਦੇ ਸੰਸਥਾਪਕ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਪ੍ਰੀਨਿਰਵਾਣ ਦਿਵਸ ਮੌਕੇ*

ਫਿਲੌਰ ਵਿਖੇ 9 ਅਕਤੂਬਰ ਦੀ ‘ਤਖਤ ਬਦਲ ਦੋ, ਤਾਜ ਬਦਲ ਦੋ’ ਮਹਾਂ ਰੈਲੀ ਲਈ ਲੋਕਾਂ ‘ਚ ਭਾਰੀ ਉਤਸ਼ਾਹ-ਤੀਰਥ ਰਾਜਪੁਰਾ
*ਰੈਲੀ ਨੂੰ  ਸਫਲ ਬਣਾਉਣ ਲਈ ਪਿੰਡਾਂ ‘ਚ ਮੀਟਿੰਗਾਂ ਦਾ ਦੌਰ ਜਾਰੀ*
*ਰੈਲੀ ਦੀਆਂ ਤਿਆਰੀਆਂ ਲਗਭਗ ਮੁਕੰਮਲ-ਔਜਲਾ*

ਫਿਲੌਰ/ਅੱਪਰਾ,  (ਸਮਾਜ ਵੀਕਲੀ)   (ਦੀਪਾ)– ਬਾਮਸੇਫ਼, ਡੀ. ਐੱਸ. ਫੋਰ ਤੇ ਬਸਪਾ ਦੇ ਸੰਸਥਾਪਕ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਪ੍ਰੀਨਿਰਵਾਣ ਦਿਵਸ ਮੌਕੇ ‘ਤਖਤ ਬਦਲ ਦੋ, ਤਾਜ ਬਦਲ ਦੋ’ ਮਹਾਂ ਰੈਲੀ ਲਈ ਲੋਕਾਂ ‘ਚ ਭਾਰੀ ਉਤਸ਼ਾਹ ਹੈ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਤੀਰਥ ਰਾਜਪੁਰਾ ਸਟੇਟ ਕੋਆਰਡੀਨੇਟਰ ਬਸਪਾ ਪੰਜਾਬ ਨੇ ਕਿਹਾ ਕਿ 9 ਅਕਤੂਬਰ ਨੂੰ  ਫਿਲੌਰ ਵਿਖੇ ਕਰਵਾਈ ਜਾ ਰਹੀ ਇਸ ਮਹਾਂ ਰੈਲੀ ‘ਚ ਸ਼ਾਮਲ ਹੋਣ ਲਈ ਲੋਕ ਪੱਬਾਂ ਭਾਰ ਹਨ | ਇਸ ਮੌਕੇ ਬੋਲਦਿਆਂ ਸੀਨੀਅਰ ਬਸਪਾ ਆਗੂ ਲਾਲ ਚੰਦ ਔਜਲਾ ਨੇ ਕਿਹਾ ਕਿ ਰੈਲੀ ਦੀਆਂ ਤਿਆਰੀਆਂ ਲਗਭਗ ਮੁੰਕਮ ਹੋ ਗਈਆਂ ਹਨ | ਦੋਵਾਂ ਆਗੂਆਂ ਨੇ ਸਾਂਝੇ ਤੌਰ ‘ਤੇ ਕਿਹਾ ਕਿ ਕੇਂਦਰ ਦੀ ਭਾਜਪਾ ਤੇ ਪੰਜਾਬ ਦੀ ਸੱਤਾਧਾਰੀ ਆਪ ਸਰਕਾਰ ਦੀਆਂ ਪੂੰਜੀਪਤੀ ਤੇ ਰਜਵਾੜਸ਼ਾਹੀ ਨੀਤੀਆਂ ਤੋਂ ਲੋਕ ਹੁਣ ਅੱਕ ਤੇ ਥੱਕ ਚੁੱਕੇ ਹਨ ਤੇ ਬਦਲਾਅ ਦੇ ਰੂਪ ‘ਚ ਬਸਪਾ ਨੂੰ  ਦੇਖ ਰਹੇ ਹਨ | ਬਸਪਾ ਹੀ ਆਮ ਲੋਕਾਂ ਦੇ ਹੱਕਾਂ-ਹਕੂਕਾਂ ਲਈ ਖੜਨ ਤੇ ਲੜਨ ਵਾਲੀ ਪਾਰਟੀ ਹੈ | ਇਸ ਮੌਕੇ ਬੂਟਾ ਰਾਮ ਪੰਚ, ਸੱਤਿਆ ਦੇਵੀ ਪੰਚ, ਸਰਪੰਚ ਜਗੀਰੋ, ਸੋਮੀ ਪੰਚ, ਹਰਦੀਪ, ਗੇਜੀ, ਸੱਤੀ, ਵਿਜੈ, ਬਿੰਦਾ, ਗੋਗੀ, ਦੀਪਾ, ਜਿੰਦਰ, ਜੋਨੀ, ਮਨੀ, ਸੁਖਪ੍ਰੀਤ ਸਿੰਘ, ਦੀਸ਼ਾ, ਬਲਵੰਤ ਰਾਮ, ਜਿੰਦੂ ਕੌਰ ਵੀ ਹਾਜ਼ਰ ਸਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਅਮਰੀਕੀ ਫੌਜ ‘ਚ ਸਿੱਖਾਂ ਨੂੰ ਦਾੜ੍ਹੀ ਰੱਖਣ ਤੋਂ ਰੋਕਣਾ ਧਾਰਮਿਕ ਅਜ਼ਾਦੀ ਦਾ ਉਲੰਘਣਾ ਕਰਨਾ ਬਹੁਤ ਹੀ ਨਿੰਦਣਯੋਗ :ਜੱਥੇਦਾਰ ਸੁਰਜੀਤ ਸਿੰਘ ਦੋਭਾਲੀ
Next articleਲੀਗਲ ਅਵੇਅਰਨੈਸ ਮੰਚ ਨੇ ਜੱਜ ‘ਤੇ ਚੱਪਲ ਸੁੱਟਣ ਵਾਲੇ ਦੋਸ਼ੀ ਵਕੀਲ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ