ਬਾਮਸੇਫ ਅਤੇ ਅੰਬੇਡਕਰੀ ਆਗੂਆਂ ਵੱਲੋਂ ਜਗਰਾਉਂ ਵਿਖੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਮਨਾਇਆ

  (ਸਮਾਜ ਵੀਕਲੀ)   ਬਾਬਾ ਸੁਖਦੀਪ ਸਿੰਘ ਖਾਲਸਾ, ਲੈਕਚਰਾਰ ਸ. ਬਲਦੇਵ ਸਿੰਘ ਸੁਧਾਰ, ਪ੍ਰੋਫੈਸਰ  ਅਰੁਣ ਕੁਮਾਰ ਬਠਿੰਡਾ, (ਪੰਜਾਬ ਬਹੁਜਨ ਕੋਆਰਡੀਨੇਸ਼ਨ ਟੀਮ) ਸਰਪੰਚ ਦਵਿੰਦਰ ਸਿੰਘ ਸਲੇਮਪੁਰੀ, ਪ੍ਰਧਾਨ ਲੈਕਚਰਾਰ ਅਮਰਜੀਤ ਸਿੰਘ ਚੀਮਾ, ਲੈਕਚਰਾਰ ਰਣਜੀਤ ਸਿੰਘ ਹਠੂਰ ਡਾਕਟਰ ਸੁਰਜੀਤ ਸਿੰਘ ਦੌਧਰ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ. ਸੁਖਦੇਵ ਸਿੰਘ ਹਠੂਰ, ਸੈਂਟਰ ਹੈੱਡ ਟੀਚਰ ਸ.ਪ੍ਰਿਤਪਾਲ ਸਿੰਘ ਆਦਿ ਬੁਲਾਰਿਆਂ ਨੇ ਖਾਲਸਾ ਸਾਜਨਾ ਦਿਵਸ ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਸੰਘਰਸ਼ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਆਰ.ਐਸ.ਐਸ.ਐੱਸ , ਪੰਨੂ ਵਰਗੇ ਮਨੂਵਾਦੀ ਲੋਕਾਂ ਦੀਆਂ ਬਹੁਜਨ ਸਮਾਜ ਨੂੰ ਪਾੜੋ ਅਤੇ ਰਾਜ ਕਰੋ ਦੀਆਂ ਨੀਤੀਆਂ ਤੋਂ ਸੁਚੇਤ ਕੀਤਾ ਗਿਆ। ਮਨੂੰਵਾਦੀ ਲੋਕ ਜਿੱਥੇ ਪੰਨੂ ਵਰਗੇ ਹੱਥ ਠੋਕੇ ਅਤੇ ਮੋਹਰੇ ਤਿਆਰ ਕਰਦੇ ਹਨ, ਉਥੇ ਐੱਸ .ਸੀ. ਲੋਕਾਂ ਵਿੱਚੋਂ ਵੀ ਗਦਾਰ ਲੀਡਰ , ਸਾਧ, ਅਤੇ ਗਾਇਕ ਆਦਿ ਖਰੀਦ ਕੇ ਸਮਾਜ ਵਿੱਚ ਆਪਸੀ ਲੜਾਈ ਪੈਦਾ ਕਰਕੇ ਸਮਾਜ ਨੂੰ ਵੰਡਣ ਅਤੇ ਤੋੜਨ ਦਾ ਕੰਮ ਕਰਦੇ ਹਨ। ਬਹੁਜਨ ਸਮਾਜ ਵਿੱਚ ਸਿੱਖ , ਬੋਧੀ, ਮੁਸਲਮਾਨ, ਐਸ.ਸੀ,ਬੀਸੀ. ਸਾਰੇ ਲੋਕ ਸ਼ਾਮਿਲ ਹਨ, ਜਿਹਨਾਂ ਨੂੰ ਬੁੱਧ, ਸੰਤ ਅਤੇ ਗੁਰੂ ਸਾਹਿਬਾਨਾਂ ਦੇ ਫਲਸਫੇ ਨੂੰ ਸਮਝ ਕੇ ਬਹੁਜਨ ਦੀ ਭਾਈਚਾਰਕ ਸਾਂਝ ਬਣਾ ਕੇ ਹੁਕਮਰਾਨ ਸਮਾਜ ਪੈਦਾ ਕਰਕੇ ਮਨੂੰਵਾਦ ਨੂੰ ਮੂੰਹ ਤੋੜਵਾਂ ਜਵਾਬ ਦੇਣ ਦੀ ਲੋੜ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਕਟਰ ਸੁਰਿੰਦਰ ਸਿੰਘ ਝਮੱਟ, ਮੈਨੇਜਰ ਬਲਵਿੰਦਰ ਸਿੰਘ,ਮੈਨੇਜਰ ਜਸਵੰਤ ਰਾਏ, ਡਾ . ਹਰਪ੍ਰੀਤ ਸਿੰਘ,ਡਾਕਟਰ ਜਸਵੀਰ ਸਿੰਘ,ਮਾ. ਸਤਨਾਮ ਸਿੰਘ, ਮਾ . ਜਗਸੀਰ ਸਿੰਘ, ਸੁਖਮਿੰਦਰ ਸਿੰਘ ਸਦਰਪੁਰਾ, ਅਮਰਜੀਤ ਸਿੰਘ ਮੋਹੀ, ਮੈ . ਦਲਜੀਤ ਸਿੰਘ, ਮੈ .ਮਸਤਾਣ ਸਿੰਘ , ਮੈ . ਸਰੂਪ ਸਿੰਘ, ਅਮਰ ਨਾਥ, ਗੁਰਮੁਖ ਸਿੰਘ ਗੱਗੜਆ,ਰਛਪਾਲ ਸਿੰਘ ਗਾਲਿਬ,ਪ੍ਰਿੰਸੀਪਲ ਦਲਜੀਤ ਕੌਰ, ਮੈਨੇਜਰ ਗੁਰਦੀਪ ਸਿੰਘ, ਅਵਨਾਸ਼, ਜਗਤਾਰ ਸਿੰਘ ਚੀਮਾ, ਸਰਪੰਚ ਦਰਸਨ ਸਿੰਘ ਪੋਨਾ,ਤਰਸੇਮ ਸਿੰਘ ਅਲੀਗੜ੍ਹ,ਮਾ.ਸ਼ਿੰਗਾਰਾ ਸਿੰਘ, ਈ ਓ ਮਨੋਹਰ ਸਿੰਘ,ਅਮਨਦੀਪ ਸਿੰਘ ਗੁੜੇ ਅਤੇ ਹੋਰ ਬਹੁਤ ਸਾਰੇ ਸਾਥੀ ਹਾਜ਼ਿਰ ਸਨ
Harbhinder Singh
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਗ਼ਜ਼ਲ
Next article‘ਨੈਸ਼ਨਲ ਖੇਲੋ ਮਾਸਟਰ ਗੇਮਜ਼’ ਵਿੱਚ ਦਿੱਲੀ ਵਿਖੇ ਛਾਏ ਪ੍ਰਭ ਆਸਰਾ ਦੇ ਅਲੱਗ ਤੋਂ ਖ਼ਾਸ (Specially Abled) ਖਿਡਾਰੀ ਵੱਖੋ-ਵੱਖ ਅਥਲੈਟਿਕਸ ਮੁਕਾਬਲਿਆਂ ਵਿੱਚ ਜਿੱਤੇ 08 ਤਮਗੇ