ਬਲਵੀਰ ਬੱਬੀ ਦਾ ਧਾਰਮਿਕ ਸ਼ਬਦ ਧੰਨ ਭਾਗ ਉਨ੍ਹਾਂ ਦੇ ਜੀ ਹੋਇਆ ਰਿਲੀਜ਼

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਪੰਜਾਬ ਦੇ ਪ੍ਰਸਿੱਧ ਗਾਇਕ ਬਲਵੀਰ ਬੱਬੀ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਦੇ ਸਬੰਧ ਚੋ ਧਾਰਮਿਕ ਸ਼ਬਦ ਧੰਨ ਭਾਗ ਉਨ੍ਹਾਂ ਦੇ ਜੀ ਪਿਛਲੇ ਦਿਨੀਂ ਰਿਲੀਜ਼ ਕੀਤਾ ਗਿਆ ਹੈ। ਜਿਸ ਨੂੰ ਸੰਗਤਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਗੀਤ ਦੇ ਬੋਲ ਗੀਤਕਾਰ ਬਿੱਲਾ ਜੰਡਿਆਲੇ ਵੱਲੋਂ ਲਿਖੇ ਗਏ ਹਨ। ਮਿਊਜ਼ਿਕ ਸੌਰਵ ਸੈਣੀ ਵੱਲੋਂ ਦਿੱਤਾ ਗਿਆ ਅਤੇ ਗੀਤ ਪਵਨ ਰਿਕਾਰਡ ਕੰਪਨੀ ਵਲੋ ਰਿਲੀਜ ਕੀਤਾ ਗਿਆ ਹੈ। ਇਸ ਮੌਕੇ ਬਲਵੀਰ ਬੱਬੀ ਨੇ ਗੱਲਬਾਤ ਕਰਦਿਆ ਦੱਸਿਆ ਕਿ ਉਹਨਾਂ ਵਲੋਂ ਪਹਿਲਾਂ ਵੀ ਅਨੇਕਾਂ ਧਾਰਮਿਕ ਗੀਤ ਰਿਲੀਜ਼ ਕੀਤੇ ਗਏ ਹਨ। ਜਿਸ ਨੂੰ ਸੰਗਤਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ।

 

Previous articleAustralia reveals 5-yr recovery roadmap of culture sector
Next articleਖੈੜਾ ਬੇਟ ਵਿਖੇ ਸਲਾਨਾ ਜੋੜ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ