ਬੱਲੋਵਾਲ ਵਿਖੇ ਗੁਰੂਦੁਆਰਾ ਸਾਹਿਬ ਵਿਕੇ ਦੁੱਧ ਦੀ ਸੇਵਾ ਲਈ ਸੱਜਰ ਸੂਈ ਮੱਝ ਦਾਨ ਕੀਤੀ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਨਜ਼ਦੀਕੀ ਪਿੰਡ ਬੱਲੋਵਾਲ ਵਿਖੇ ਸ.ਗੁਰਦਿਆਲ ਸਿੰਘ ਸਪੁੱਤਰ ਸ.ਕਰਤਾਰ ਸਿੰਘ  ਦੇ ਪਰਿਵਾਰ ਵੱਲੋਂ ਗੁਰਦੁਆਰਾ ਜਨਮ ਅਸਥਾਨ ਸਾਹਿਬ ਨਾਨਕੇ ਘਰ ਪਿੰਡ ਬੱਲੋਵਾਲ ਵਿਖੇ ਸੱਜਰ ਸੂਈ ਝੋਟੀ ਚੜਾਈ ਗਈ | ਇਸ ਮੌਕੇ ਪ੍ਰਬੰਧਕਾਂ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਲੰਗਰਾਂ ਲਈ ਦੁੱਧ ਦੀ ਲਾਗਤ ਨੂੰ ਦੇਖਦੇ ਹੋਏ ਸੰਗਤਾਂ ਨੂੰ ਬੇਨਤੀ ਹੈ ਕਿ ਹੋਰ ਰਾਜਾ ਸਾਹਿਬ ਜੀ ਦੀਆਂ ਪਿਆਰੀਆਂ ਸੰਗਤਾਂ ਵੀ ਗੁਰੂਘਰ ਦੁਧਾਰੂ ਪਸ਼ੂਆਂ ਦੀ ਸੇਵਾ ਕਰਨ ਦੀ ਕਿਰਪਾਲਤਾ ਕਰਨ ਤਾਂ ਜੋ ਰਾਜਾ ਸਾਹਿਬ ਜੀ ਵੱਲੋਂ ਚਲਾਏ ਗਏ ਅਤੁੱਟ ਲੰਗਰਾਂ ਵਿੱਚ ਦੁੱਧ ਦੀ ਕਮੀਂ  ਨਾਂ ਸਕੇ | ਸਮੂਹ ਪ੍ਰਬੰਧਕਾਂ ਨੇ  ਸ.ਗੁਰਦਿਆਲ ਸਿੰਘ ਦੇ ਸਮੁੱਚੇ ਪਰਿਵਾਰ ਦਾ ਬੇਅੰਤ ਬੇਅੰਤ ਧੰਨਵਾਦ ਕਰਦਿਆਂ ਕਿਹਾ ਕਿ ਧੰਨ ਧੰਨ ਰਾਜਾ ਸਾਹਿਬ ਜੀ ਪਰਿਵਾਰ ਨੂੰ ਚੜਦੀਕਲਾ ਬਖਸ਼ਣ ਅਤੇ ਕਿਰਤ ਕਮਾਈਆਂ ਵਿੱਚ ਵਾਧਾ ਕਰਨ ਕਰਨ ਦੀ ਬਖਸ਼ਿਸ਼ ਕਰਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਨਤਕ ਜਮਹੂਰੀ ਜਥੇਬੰਦੀਆਂ ਦੇ ਕਾਰਕੁੰਨ ਲਾਗੂ ਕੀਤੇ ਨਵੇਂ ਫੌਜਦਾਰੀ ਕਾਨੂੰਨਾਂ ਖਿਲਾਫ਼ ਜਲੰਧਰ ਕਨਵੈਨਸ਼ਨ ਵਿੱਚ ਸ਼ਾਮਲ ਹੋਣ ਲਈ ਰਵਾਨਾ।
Next articleSAMAJ WEEKLY = 22/07/2024