ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਹੁਸ਼ਿਆਰਪੁਰ ਪ੍ਰੈੱਸ ਕਲੱਬ ਦੀ ਇਕੱਤਰਤਾ ਕਲੱਬ ਪ੍ਰਧਾਨ ਬਲਜਿੰਦਰਪਾਲ ਸਿੰਘ ਦੀ ਅਗਵਾਈ ’ਚ ਹੁਸ਼ਿਆਰਪੁਰ ਵਿਖੇ ਹੋਈ, ਜਿਸ ’ਚ ਕਲੱਬ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਹਿੱਸਾ ਲਿਆ। ਇਸ ਦੌਰਾਨ ਪੱਤਰਕਾਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਉਨ੍ਹਾਂ ਦੇ ਹੱਲ ਲਈ ਪੁਲਿਸ ਅਤੇ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਕੱਤਰਤਾ ਦੌਰਾਨ ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਦੀ ਸਾਲਾਨਾ ਚੋਣ ਵੀ ਕੀਤੀ ਗਈ, ਜਿਸ ’ਚ ਸਰਬਸੰਮਤੀ ਨਾਲ ਸੀਨੀਅਰ ਪੱਤਰਕਾਰ ਬਲਜਿੰਦਰਪਾਲ ਸਿੰਘ ਨੂੰ ਮੁੜ ਤੋਂ ਕਲੱਬ ਦਾ ਪ੍ਰਧਾਨ ਚੁਣਿਆ ਗਿਆ। ਕਲੱਬ ਪ੍ਰਧਾਨ ਦੀ ਚੋਣ ਲਈ ਬਲਜਿੰਦਰਪਾਲ ਸਿੰਘ ਦਾ ਨਾਂਅ ਸੀਨੀਅਰ ਪੱਤਰਕਾਰ ਨਰਿੰਦਰ ਮੋਹਨ ਸ਼ਰਮਾ ਨੇ ਪੇਸ਼ ਕੀਤਾ, ਜਿਸ ਦੀ ਪ੍ਰੋੜ੍ਹਤਾ ਸੀਨੀਅਰ ਪੱਤਰਕਾਰ ਹਜ਼ਾਰੀ ਲਾਲ ਵਲੋਂ ਕੀਤੀ ਗਈ ਅਤੇ ਸਮੂਹ ਮੈਂਬਰਾਂ ਨੇ ਬਲਜਿੰਦਰਪਾਲ ਸਿੰਘ ਦੇ ਨਾਂਅ ਦਾ ਸਮਰਥਨ ਕੀਤਾ। ਇਸ ਮੌਕੇ ਵੱਖ-ਵੱਖ ਮੈਂਬਰਾਂ ਵਲੋਂ ਕੁੱਝ ਅਣ-ਅਧਿਕਾਰਤ ਵਿਅਕਤੀਆਂ ਵਲੋਂ ਖ਼ੁਦ ਨੂੰ ਪੱਤਰਕਾਰ ਦੱਸਦੇ ਹੋਏ ਕੀਤੀਆਂ ਜਾ ਰਹੀਆਂ ਅਪੱਤੀਯੋਗ ਗਤੀਵਿਧੀਆਂ ਦਾ ਮੁੱਦਾ ਵੀ ਚੁੱਕਿਆ ਗਿਆ ਤੇ ਇਸ ਦੇ ਨਾਲ ਹੀ ਕੁੱਝ ਵਿਭਾਗਾਂ ਵਲੋਂ ਪੱਤਰਕਾਰਾਂ ਨਾਲ ਸਹਿਯੋਗ ਨਾ ਕੀਤੇ ਜਾਣ ਨੂੰ ਲੈ ਕੇ ਵੀ ਮੈਂਬਰਾਂ ਨੇ ਇਤਰਾਜ਼ ਪ੍ਰਗਟ ਕੀਤੇ। ਇਸ ਮੌਕੇ ਇਹ ਫ਼ੈਸਲਾ ਵੀ ਕੀਤਾ ਗਿਆ ਕਿ ਅਜਿਹੀਆਂ ਗਤੀਵਿਧੀਆਂ ਸਬੰਧੀ ਪ੍ਰਸ਼ਾਸਨ ਤੇ ਪੁਲਿਸ ਦੇ ਉਚ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਪੱਤਰਕਾਰ ਭਾਈਚਾਰੇ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਯਤਨ ਕੀਤੇ ਜਾਣਗੇ। ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਬਲਜਿੰਦਰਪਾਲ ਸਿੰਘ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੱਤਰਕਾਰ ਭਾਈਚਾਰੇ ਨੂੰ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਤਨਦੇਹੀ ਨਾਲ ਯਤਨਸ਼ੀਲ ਰਹਿਣਗੇ। ਉਨ੍ਹਾਂ ਕਿਹਾ ਕਿ ਪ੍ਰਿੰਟ, ਇਲੈਕਟ੍ਰਾਨਿਕਸ ਤੇ ਵੈੱਬ ਮੀਡੀਆ ਦੇ ਅਧਿਕਾਰਤ ਪੱਤਰਕਾਰਾਂ ਦੀਆਂ ਸਮੱਸਿਆਵਾਂ ਚੰਡੀਗੜ੍ਹ ਪੰਜਾਬ ਯੂਨੀਅਨ ਆਫ਼ ਜਰਨਲਿਸਟ ਨਾਲ ਮਿਲ ਕੇ ਨਾ ਸਿਰਫ਼ ਸੂਬਾ, ਬਲਕਿ ਕੇਂਦਰ ਸਰਕਾਰ ਦੇ ਪੱਧਰ ’ਤੇ ਵੀ ਹੱਲ ਕਰਨ ਲਈ ਯਤਨ ਕੀਤੇ ਜਾਣਗੇ। ਇਸ ਮੌਕੇ ਰਾਜੇਸ਼ ਜੈਨ, ਹਜ਼ਾਰੀ ਲਾਲ, ਨਰਿੰਦਰ ਮੋਹਨ ਸ਼ਰਮਾ, ਡਾ: ਸੰਜੀਵ ਕੁਮਾਰ ਬਖ਼ਸ਼ੀ, ਪਰਮਿੰਦਰ ਸਿੰਘ ਬਰਿਆਣਾ, ਅਮਰਿੰਦਰ ਮਿਸ਼ਰਾ, ਪੰਡਿਤ ਸੁਰੇਸ਼ ਕੁਮਾਰ ਸ਼ਰਮਾ, ਪ੍ਰਸ਼ੋਤਮ ਲਾਲ ਦੜੋਚ, ਕਰਮਜੀਤ ਸਿੰਘ ਪਰਮਾਰ, ਸੰਦੀਪ ਕੁਮਾਰ ਸ਼ਰਮਾ, ਨਰਿੰਦਰ ਸਿੰਘ ਬੱਡਲਾ, ਅਮਰੀਕ ਕੁਮਾਰ, ਯੋਗੇਸ਼ ਸ਼ਰਮਾ, ਹਰਜਾਪ ਸਿੰਘ, ਕਮਲ ਕੁਮਾਰ, ਗੋਬਿੰਦਜੀਤ ਸਿੰਘ, ਸੁਖਵਿੰਦਰ ਕੁਮਾਰ ਘੁੰਨੀ, ਬਜਰੰਗੀ ਪਾਂਡੇ, ਸਤੀਸ਼ ਕੁਮਾਰ ਸ਼ਰਮਾ, ਪੰਕਜ ਨਾਂਗਲਾ, ਸੰਦੀਪ ਵਰਮਾ, ਰਾਜ ਕੁਮਾਰ, ਨਰੇਸ਼ ਕੁਮਾਰ, ਬਲਜਿੰਦਰ ਸਿੰਘ, ਕਮਲ ਵਰਮਾ, ਰਾਜ ਥਾਪਰ, ਹਰਪਾਲ ਸਿੰਘ ਲਾਡਾ, ਬਲਜੀਤ ਸਿੰਘ ਰਾਜਾ, ਆਦਿ ਸਮੇਤ ਵੱਖ-ਵੱਖ ਅਖ਼ਬਾਰਾਂ ਤੇ ਚੈਨਲਾਂ ਨਾਲ ਸਬੰਧਿਤ ਪੱਤਰਕਾਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly