ਬਾਲੀਆਂ ਵਾਸੀਆਂ ਨੂੰ ਡੇਂਗੂ ਬੁਖਾਰ ਤੋਂ ਬਚਾਅ ਲਈ ਪ੍ਰੇਰਿਤ ਕੀਤਾ

ਸੰਗਰੂਰ (ਸਮਾਜ ਵੀਕਲੀ)
ਸਿਵਲ ਸਰਜਨ ਡਾਕਟਰ ਕਿਰਪਾਲ ਸਿੰਘ ਜੀ ਦੇ ਹੁਕਮਾਂ ਅਤੇ ਸੀਨੀਅਰ ਮੈਡੀਕਲ ਅਫਸਰ ਲੌਂਗੋਵਾਲ ਡਾਕਟਰ ਹਰਪ੍ਰੀਤ ਸਿੰਘ ਜੀ ,ਜਿਲਾ੍ ਐਪੀਡੀਮੈਲੋਜਿਸਟ ਡਾਕਟਰ ਉਪਾਸਨਾ ਬਿੰਦਰਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਹੈਲਥ ਸੁਪਰਵਾਈਜ਼ਰ ਚਮਕੌਰ ਸਿੰਘ ਜੀ ਦੀ ਅਗਵਾਈ ਵਿਚ ਪਿੰਡ ਬਾਲੀਆਂ ਵਿੱਚ ਲੋਕਾਂ ਨੂੰ ਡੇਂਗੂ ਬੁਖਾਰ ਤੋਂ ਬਚਾਅ, ਉਸਦੇ ਲੱਛਣ ਅਤੇ ਇਲਾਜ ਸੰਬੰਧੀ ਦੱਸਿਆ ਗਿਆ, ਇਸ ਐਕਟੀਵਿਟੀ ਨੂੰ  ਕਰਵਾਉਣ ਦਾ ਮੰਤਵ ਲੋਕਾਂ ਨੂੰ ਡੇਂਗੂ ਬੁਖਾਰ ਤੋਂ ਬਚਾਅ ਸਬੰਧੀ ਜਾਗਰੂਕ ਕਰਨਾ ਹੈ। ਐਕਟੀਵਿਟੀ ਰਾਹੀਂ ਦੱਸਿਆ ਗਿਆ ਕਿ ਡੇਂਗੂ ਕਾਰਨ ਤੇਜ ਬੁਖਾਰ ਮਾਸਪੇਸ਼ੀਆਂ ਵਿਚ ਤੇਜ ਦਰਦ ਚਮੜੀ ਤੇ ਲਾਲ ਦਾਣੇ ਅਤੇ ਗੰਭੀਰ ਸਥਿਤੀ ਵਿੱਚ ਮਸੂੜੇ ਵਿਚੋਂ ਖ਼ੂਨ ਆਉਣਾ ਇਸਦੇ ਲੱਛਣ ਹਨ। ਅਜਿਹੀ ਸਥਿਤੀ ਵਿੱਚ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਜਾਂ ਹਸਪਤਾਲ ਨਾਲ ਸੰਪਰਕ ਕੀਤਾ ਜਾਵੇ। ਖੜੇ ਪਾਣੀ ਨੂੰ ਹਫਤੇ ਵਿੱਚ ਇੱਕ ਵਾਰ ਜਰੂਰ ਸਾਫ ਕਰੋ, ਪੂਰੀ ਬਾਹਵਾਂ ਦੇ ਕੱਪੜੇ ਪਹਿਨੋ, ਮੱਛਰ ਦਾਨੀ ਅਤੇ ਮੱਛਰ ਵਾਲੀ ਕਰੀਮ ਵਰਤੋ। ਬੁਖਾਰ ਹੋਣ ਤੇ ਸਿਰਫ ਪੈਰਾਸਿਟਾਮੋਲ ਵਰਤੋ। ਟੁੱਟੇ ਬਰਤਨ, ਡ੍ਰਮ, ਟਾਇਰ ,ਖੁੱਲ੍ਹੇ ਵਿੱਚ ਨਾਂ ਰੱਖੋ। ਪਾਣੀ ਅਤੇ ਤਰਲ ਚੀਜ਼ਾਂ ਜਿਆਦਾ ਪੀਓ ਅਤੇ ਆਰਾਮ ਕਰੋ। ਇਸ ਦੌਰਾਨ ਪੈਂਫਲੈਂਟ ਵੀ ਵੰਡੇ ਗਏ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ  ਸਿਹਤ ਕਰਮਚਾਰੀ ਇੰਦਰਜੀਤ ਸਿੰਘ, ਰਵਿੰਦਰ ਸਿੰਘ, ਮਨਜਿੰਦਰ ਸਿੰਘ, ਸਰਬਜੀਤ ਸਿੰਘ, ਤੇ ਬਾਕੀ ਸਟਾਫ਼  ਨੇ ਪੂਰਨ ਸ਼ਮੂਲੀਅਤ ਕੀਤੀ।
ਇੰਦਰਜੀਤ ਸਿੰਘ 
ਸਿਹਤ ਕਰਮਚਾਰੀ 9501096233
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬੀ ਸੀ ਐਸ ਦੇ ਵਲੰਟੀਅਰ ਅਰੁਨ ਅਟਵਾਲ ਨੇ ਜਨਮ ਦਿਨ ਤੇ ਪੌਦੇ ਲਗਾਏ,ਧਰਤੀ ਨੂੰ ਹਰਿਆ ਭਰਿਆ ਕਰਨ ਲਈ ਸਮਾਜਿਕ ਸੰਸਥਵਾਂ ਦਾ ਸਹਿਯੋਗ ਕਰੋ – ਪੂਰਨ ਚੰਦ
Next articleਯੂਨੀਕ ਸਕੂਲ ਸਮਾਲਸਰ ਦੇ ਸੰਸਥਾਪਕ ਮੈਂਬਰ ਸਵ: ਸ੍ਰੀ ਗੁਰਦੀਪ ਸਿੰਘ ਦੇ ਜਨਮ ਦਿਨ ਦੀ ਯਾਦ ਨੂੰ ਸਮਰਪਿਤ ਪੌਦੇ ਲਗਾਏ