ਬਲਾਚੌਰ ਬਲਾਕ ਦੀ ਮਹੀਨਾਵਾਰ ਮੀਟਿੰਗ ਹੋਈ

ਬਲਾਚੌਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿਸਟ੍ਰੇਸ਼ਨ ਨੰਬਰ 295,ਜ਼ਿਲ੍ਹਾ ਸ਼ਹੀਦ ਭਗਤ ਨਗਰ ਦੇ ਬਲਾਕ ਬਲਾਚੌਰ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾਕਟਰ ਮੰਗਤ ਰਾਮ ਜੀ ਦੀ ਪਧਾਨਗੀ ਹੇਠ ਸ਼੍ਰੀ ਗੁਰੂ ਰਵਿਦਾਸ ਗੁਰੂ ਘਰ ਬਲਾਚੌਰ ਵਿਖੇ ਹੋਈ। ਅੱਜ ਦੀ ਮੀਟਿੰਗ ਵਿੱਚ ਪ੍ਰਧਾਨ ਡਾਕਟਰ ਮੰਗਤ ਰਾਮ ਜੀ ਨੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੇ ਜਿੱਤ ਪ੍ਰਾਪਤ ਕਰਨੀ ਹੋਵੇ ਤਾਂ ਸਾਨੂੰ ਸਮੇਂ ਦੇ ਪੰਚੁਅਲ ਰਹਿਣਾ ਪੈਂਦਾ ਹੈ ਤੇ ਏਕਤਾ ਦਾ ਸਬੂਤ ਦੇਣਾ ਪੈਂਦਾ ਹੈ। ਅਖੀਰ ਵਿੱਚ ਉਨ੍ਹਾਂ ਨੇ ਕਿਹਾ ਕਿ ਅੱਜ ਦੀ ਮੀਟਿੰਗ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੈ, ਸਾਨੂੰ ਇਹਨਾਂ ਦੀਆਂ ਸਿੱਖਿਆਵਾਂ ਉਤੇ ਖ਼ਰੇ ਉਤਰਨ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਜੱਥੇਬੰਦੀ ਨੂੰ ਹਰ ਪੱਖੋਂ ਮਜ਼ਬੂਤ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ।
ਜੱਥੇਬੰਦੀ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਸਣੀਆਂ ਗਈਆਂ ਤੇ ਉਹਨਾਂ ਦਾ ਹੱਲ ਕੀਤਾ ਗਿਆ।ਆਉਣ ਵਾਲੇ ਸਮੇਂ ਵਿੱਚ ਸਾਡੀ ਜੱਥੇਬੰਦੀ ਹਰ ਪੱਖੋ ਸਟੇਟ ਤੇ ਜ਼ਿਲ੍ਹੇ ਦੇ ਮੋਢੇ ਨਾਲ ਮੋਢਾ ਲਾ ਕੇ ਹਰ ਸੰਘਰਸ਼ ਲਈ ਤਿਆਰ ਹੈ।
ਆਖਿਰ ਵਿੱਚ ਸੈਕਟਰੀ ਡਾ. ਰਾਮਜੀ ਬੱਧਣ, ਕੈਸੀਅਰ ਡਾ. ਸੁਰਿੰਦਰ ਕਟਾਰੀਆ ਤੇ ਜਿਲ੍ਹਾ ਕੈਸੀਅਰ ਡਾ਼ ਕਸ਼ਮੀਰ ਸਿੰਘ ਨੇ ਸਾਂਝੇ ਤੌਰ ਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਮਾਨਦਾਰੀ ਨਾਲ ਹਰੇਕ ਮੀਟਿੰਗ ਵਿੱਚ ਹਾਜਰ ਹੋਣਾ ਚਾਹੀਦਾ ਹੈ।
ਇਸ ਮੌਕੇ ਪ੍ਰਧਾਨ ਡਾ. ਮੰਗਤ ਰਾਮ,ਜਨਰਲ ਸਕੱਤਰ ਡਾਕਟਰ ਰਾਮਜੀ ਬੱਧਣ, ਕੈਸ਼ੀਅਰ ਡਾਕਟਰ ਸੁਰਿੰਦਰ ਕਟਾਰੀਆ, ਜ਼ਿਲ੍ਹਾ ਕੈਸ਼ੀਅਰ ਡਾਕਟਰ ਕਸ਼ਮੀਰ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ ਡਾਕਟਰ ਗੁਰਨਾਮ ਸਿੰਘ,ਵਾਈਸ ਪ੍ਰਧਾਨ ਡਾਕਟਰ ਰਣਧੀਰ ਸਿੰਘ, ਚੇਅਰਮੈਨ ਡਾਕਟਰ ਰਾਮ ਪਾਲ ਚੀਮਾ, ਆਰਗੋਨਾਈਜ਼ਰ ਡਾ. ਮਨਜੀਤ ਕੁਮਾਰ,ਡਾਕਟਰ ਨਰੇਸ਼ ਕੰਗਣਾਂ, ਡਾਕਟਰ ਭੁਪਿੰਦਰ ਸਿੰਘ ਸਿਆਣ,ਡਾਕਟਰ ਸੰਜੀਵ ਕੁਮਾਰ,ਡਾਕਟਰ ਰਾਜੇਸ਼ ਮੇਨਕਾ, ਡਾਕਟਰ ਸੁਰਿੰਦਰ ਬਾਗੋਵਾਲ, ਡਾਕਟਰ ਪਵਨ ਤਾਜੋਵਾਲ ਤੇ ਡਾਕਟਰ ਅਮਜ਼ਦ ਅਲੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਗੁਰੂ ਰਵਿਦਾਸ ਜੀ ਦੇ ਵਾਰਸੋ ਕੁਝ ਹੋਸ਼ ਕਰੋ –ਧਰਮਪਾਲ ਤਲਵੰਡੀ
Next articleਟ੍ਰੈਫਿਕ ਵਿਭਾਗ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ –ਡਾ ਹਰੀ ਕ੍ਰਿਸ਼ਨ